1.16 ਕਰੋੜ ਦੀ ਸੜਕ ਦੇ ਉਦਘਾਟਨ ਸਮੇਂ ਖੁੱਲ੍ਹੀ ਸਰਕਾਰ ਦੀ ਪੋਲ, 'ਨਾਰੀਅਲ ਨਹੀਂ ਸਗੋਂ ਟੁੱਟੀ ਸੜਕ'
Published : Dec 4, 2021, 3:43 pm IST
Updated : Dec 4, 2021, 3:43 pm IST
SHARE ARTICLE
 BJP MLA Smashes Coconut on UP Road for Its Inauguration, Breaks Road
BJP MLA Smashes Coconut on UP Road for Its Inauguration, Breaks Road

ਸਿੰਚਾਈ ਵਿਭਾਗ 1.16 ਕਰੋੜ ਰੁਪਏ ਦੀ ਲਾਗਤ ਨਾਲ ਇਸ 7.5 ਕਿਲੋਮੀਟਰ ਸੜਕ ਦਾ ਨਿਰਮਾਣ ਕਰ ਰਿਹਾ ਹੈ।

 

ਲਖਨਊ - ਉੱਤਰ ਪ੍ਰਦੇਸ਼ ਦੇ ਬਿਜਨੌਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਜਾਣ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ। ਦਰਅਸਲ ਬੀਜੇਪੀ ਦੇ ਇੱਕ ਵਿਧਾਇਕ 7 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕਰਨ ਬਿਜਨੌਰ ਪਹੁੰਚੇ ਸਨ ਪਰ ਜਦੋਂ ਉਦਘਾਟਨ ਲਈ ਉਹਨਾਂ ਨੇ ਨਾਰੀਅਲ ਤੋੜਨ ਦੇ ਰਿਵਾਜ਼ ਦੀ ਪਾਲਣਾ ਕਰਨ ਲਈ ਸੜਕ 'ਤੇ ਨਾਰੀਅਲ ਸੁੱਟਿਆ, ਤਾਂ ਕਮਾਲ ਇਹ ਹੋਇਆ ਕਿ ਨਾਰੀਅਲ ਨਹੀਂ ਟੁੱਟਿਆ ਪਰ ਸੜਕ ਜ਼ਰੂਰ ਟੁੱਟ ਗਈ।  

file photo

ਖਬਰਾਂ ਮੁਤਾਬਕ ਬਿਜਨੌਰ ਸਦਰ ਵਿਧਾਨ ਸਭਾ ਹਲਕੇ ਦੀ ਵਿਧਾਇਕ ਸੁੱਚੀ ਮੌਸਮ ਚੌਧਰੀ ਨੇ ਦੱਸਿਆ ਕਿ ਸਿੰਚਾਈ ਵਿਭਾਗ 1.16 ਕਰੋੜ ਰੁਪਏ ਦੀ ਲਾਗਤ ਨਾਲ ਇਸ 7.5 ਕਿਲੋਮੀਟਰ ਸੜਕ ਦਾ ਨਿਰਮਾਣ ਕਰ ਰਿਹਾ ਹੈ। ਮੈਨੂੰ ਇਸ ਦਾ ਉਦਘਾਟਨ ਕਰਨ ਲਈ ਕਿਹਾ ਗਿਆ ਸੀ। ਜਦੋਂ ਮੈਂ ਇੱਥੇ ਪਹੁੰਚ ਕੇ ਉਦਘਾਟਨ ਲਈ ਨਾਰੀਅਲ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਨਾਰੀਅਲ ਨਹੀਂ ਟੁੱਟਿਆ, ਸਗੋਂ ਸੜਕ ਟੁੱਟ ਗਈ।

ਉਹਨਾਂ ਨੇ ਅੱਗੇ ਕਿਹਾ, 'ਮੈਂ ਸੜਕ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਉਸਾਰੀ ਦਾ ਕੰਮ ਮਿਆਰੀ ਨਹੀਂ ਸੀ। ਅਸੀਂ ਉਦਘਾਟਨ ਰੋਕ ਦਿੱਤਾ ਅਤੇ ਫਿਰ ਮੈਂ ਜ਼ਿਲ੍ਹਾ ਮੈਜਿਸਟਰੇਟ ਨਾਲ ਗੱਲ ਕੀਤੀ। ਡੀਐਮ ਨੇ ਤਿੰਨ ਮੈਂਬਰੀ ਟੀਮ ਬਣਾਈ ਹੈ। ਨਿਰਮਾਣ ਸਮੱਗਰੀ ਨਮੂਨੇ ਲਈ ਭੇਜੀ ਗਈ। ਅਸੀਂ ਕਰੀਬ ਤਿੰਨ ਘੰਟੇ ਉੱਥੇ ਰਹੇ।  ਹਰ ਚੀਜ਼ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਐਮ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਸੜਕ ਨੂੰ ਮਿਆਰਾਂ ਅਨੁਸਾਰ ਬਣਾਇਆ ਜਾਵੇਗਾ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement