
ਦਿੱਲੀ ਕੈਮਰੇ ਲਾਏ ਜਾਣ ਦੇ ਮਾਮਲੇ ’ਚਲੰ ਡਨ, ਨਿਊਯਾਰਕ, ਸਿੰਗਾਪੁਰ ਤੇ ਪੈਰਿਸ ਤੋਂ ਕਾਫ਼ੀ ਅੱਗੇ : ਅਰਵਿੰਦ ਕੇਜਰੀਵਾਲ
ਨਵੀਂ ਦਿੱਲੀ, 3 ਦਸੰਬਰ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਪ੍ਰਾਜੈਕਟ ਦੇ ਦੂਜੇ ਪੜਾਅ ’ਚ ਸ਼ਹਿਰ ’ਚ 1.40 ਲੱਖ ਸੀ.ਸੀ.ਟੀ.ਵੀ. ਕੈਮਰੇ ਲਗਾਏਗੀ।
CCTV
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਰਾਜਧਾਨੀ ’ਚ 2.75 ਲੱਖ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ। ਇਕ ਸਰਵੇਖਣ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤੀ ਵਰਗ ਮੀਲ ਸੀ.ਸੀ.ਟੀ.ਵੀ. ਕੈਮਰੇ ਲਾਏ ਜਾਣ ਦੇ ਮਾਮਲੇ ’ਚ ਦਿੱਲੀ ਲੰਡਨ, ਨਿਊਯਾਰਕ, ਸਿੰਗਾਪੁਰ, ਪੈਰਿਸ ਤੋਂ ਕਾਫੀ ਅੱਗੇ ਹੈ। ਕੋਈ ਤੁਲਨਾ ਨਹੀਂ ਹੈ।’’
Kejriwal
ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਚੇਨਈ ਤੋਂ ਤਿੰਨ ਗੁਣਾ ਅਤੇ ਮੁੰਬਈ ਤੋਂ 11 ਗੁਣਾ ਕੈਮਰੇ ਹਨ। ਸਰਕਾਰ ਵਲੋਂ ਕੈਮਰੇ ਲਾਏ ਜਾਣ ਤੋਂ ਬਾਅਦ ਤੋਂ ਮਹਿਲਾ ਸੁਰੱਖਿਆ ਦੀ ਸਥਿਤੀ ’ਚ ਸੁਧਾਰ ਹੋਇਆ ਹੈ। ਔਰਤਾਂ ਖ਼ੁਦ ਸੁਰੱਖਿਅਤ ਮਹਿਸੂਸ ਕਰਦੀਆਂ ਹਨ।
CCTV installation started in delhi
ਉਨ੍ਹਾਂ ਕਿਹਾ ਕਿ ਅਪਰਾਧ ਦੇ ਮਾਮਲਿਆਂ ਨੂੰ ਸੁਲਝਾਉਣ ’ਚ ਪੁਲਿਸ ਨੂੰ ਕਾਫੀ ਮਦਦ ਮਿਲਦੀ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਕੇਂਦਰ ਨੇ ਪ੍ਰਾਜੈਕਟ ’ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਾਰਟੀ ਸਹਿਯੋਗੀਆਂ ਨੂੰ ਉੱਪ ਰਾਜਪਾਲ ਭਵਨ ’ਚ ਧਰਨਾ ਦੇਣਾ ਪਿਆ।