
ਫਲਾਈਟ 3 ਘੰਟੇ ਦੇ ਸਫਰ ਤੋਂ ਹੀ ਵਾਪਸ ਦਿੱਲੀ ਪਰਤੀ
ਨਵੀਂ ਦਿੱਲੀ : ਅਮਰੀਕਾ ਦੇ ਨੇਵਾਰਕ ਲਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਇੱਕ ਯਾਤਰੀ ਦੀ ਮੌਤ ਕਾਰਨ ਉਡਾਣ ਭਰਨ ਤੋਂ ਤਿੰਨ ਘੰਟੇ ਬਾਅਦ ਦਿੱਲੀ ਹਵਾਈ ਅੱਡੇ 'ਤੇ ਵਾਪਸ ਪਰਤ ਗਈ। ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦਿੱਲੀ-ਨੇਵਾਰਕ (ਅਮਰੀਕਾ) ਦੀ ਉਡਾਣ ਤਿੰਨ ਘੰਟੇ ਤੋਂ ਵੱਧ ਦੀ ਉਡਾਣ ਤੋਂ ਬਾਅਦ ਜਹਾਜ਼ ਵਿੱਚ ਡਾਕਟਰੀ ਐਮਰਜੈਂਸੀ ਕਾਰਨ ਵਾਪਸ ਪਰਤ ਆਈ।
Air india
ਹਵਾਈ ਅੱਡੇ ਦੇ ਡਾਕਟਰਾਂ ਦੀ ਟੀਮ ਜਹਾਜ਼ 'ਤੇ ਪਹੁੰਚੀ ਅਤੇ ਯਾਤਰੀ ਦੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਯਾਤਰੀ ਅਮਰੀਕੀ ਨਾਗਰਿਕ ਸੀ ਅਤੇ ਆਪਣੀ ਪਤਨੀ ਨਾਲ ਯਾਤਰਾ ਕਰ ਰਿਹਾ ਸੀ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਨੇਵਾਰਕ ਜਾ ਰਹੀ ਫਲਾਈਟ ਨੰਬਰ ਏਆਈ-105 ਵਿੱਚ ਪਤਨੀ ਨਾਲ ਸਫਰ ਕਰ ਰਹੇ ਇੱਕ ਮੁਸਾਫਰ ਦੀ ਮੌਤ ਹੋ ਜਾਣ ਕਰਕੇ ਫਲਾਈਟ ਵਾਪਸ ਪਰਤ ਆਈ।
Air India
ਫਲਾਈਟ ਦਿੱਲੀ ਹਵਾਈ ਅੱਡੇ ‘ਤੇ ਸੁਰੱਖਿਅਤ ਰੂਪ ਨਾਲ ਲੈਂਡ ਕੀਤੀ ਅਤੇ ਫਲਾਈਟ ਟਾਈਮ ਡਿਊਟੀ ਲਿਮਿਟੇਸ਼ਨ (ਐੱਫ. ਡੀ. ਟੀ. ਐੱਲ.) ਮਾਪਦੰਡਾਂ ਮੁਤਾਬਕ ਜਹਾਜ਼ ਦੇ ਸੰਚਾਲਨ ਲਈ ਚਾਲਕ ਦਲ ਦੇ ਇੱਕ ਹੋਰ ਸਮੂਹ ਦਾ ਪ੍ਰਬੰਧ ਕੀਤਾ ਜਾਵੇਗਾ। ਨਵੇਂ ਚਾਲਕ ਦਲ ਦੇ ਮੈਂਬਰਾਂ ਦੇ ਨਾਲ ਉਹੀ ਜਹਾਜ਼ ਸ਼ਾਮ 4 ਵਜੇ ਦੇ ਕਰੀਬ ਉਡਾਣ ਭਰਨ ਦੀ ਉਮੀਦ ਹੈ।