68 ਸਾਲ ਪੁਰਾਣਾ 28 ਰੁਪਏ ਦਾ ਕਰਜ਼ਾ ਮੋੜਨ ਲਈ ਅਮਰੀਕਾ ਤੋਂ ਭਾਰਤ ਆਏ ਸਾਬਕਾ ਨੇਵੀ ਕਮਾਂਡਰ
Published : Dec 4, 2021, 1:58 pm IST
Updated : Dec 4, 2021, 1:58 pm IST
SHARE ARTICLE
photo
photo

28 ਰੁਪਏ ਦੀ ਥਾਂ ਦਿੱਤੇ 10000 ਰੁਪਏ

 

ਹਿਸਾਰ : ਕਰਜ਼ਾ ਜਾਂ ਉਧਾਰ ਇੱਕ ਅਜਿਹੀ ਚੀਜ਼ ਹੈ ਜੋ ਤੁਹਾਨੂੰ ਕਦੇ ਆਰਾਮ ਨਹੀਂ ਕਰਨ ਦਿੰਦੀ, ਪਰ ਕੀ ਤੁਸੀਂ ਕਦੇ ਦੇਖਿਆ ਜਾਂ ਸੁਣਿਆ ਹੈ ਕਿ ਕੋਈ ਵਿਅਕਤੀ 68 ਸਾਲ ਪੁਰਾਣਾ 28 ਰੁਪਏ ਦਾ ਕਰਜ਼ਾ ਮੋੜਨ ਲਈ ਵਿਦੇਸ਼ ਤੋਂ ਆਪਣੇ ਵਤਨ ਪਰਤਿਆ ਹੋਵੇ। ਦਰਅਸਲ, ਹਰਿਆਣਾ ਦੇ ਪਹਿਲੇ ਨੇਵਲ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਨੇਵਲ ਕਮੋਡੋਰ ਬੀਐਸ ਉੱਪਲ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ ਬੇਟੇ ਨਾਲ ਰਹਿਣ ਲਈ ਅਮਰੀਕਾ ਚਲੇ ਗਏ ਸਨ। ਬੀਤੇ ਦਿਨ ਉਹ ਹਿਸਾਰ ਦੇ ਮੋਤੀ ਬਾਜ਼ਾਰ ਸਥਿਤ ਦਿੱਲੀ ਵਾਲਾ ਹਲਵਾਈ ਦੇ ਕੋਲ ਪਹੁੰਚੇ।

DebtDebt

 

ਉਹਨਾਂ ਨੇ ਦੁਕਾਨ ਦੇ ਮਾਲਕ ਵਿਨੈ ਬਾਂਸਲ ਨੂੰ ਦੱਸਿਆ ਕਿ 1954 ਵਿੱਚ ਮੈਂ ਤੁਹਾਡੇ ਦਾਦਾ ਸ਼ੰਭੂ ਦਿਆਲ ਬਾਂਸਲ ਤੋਂ 28 ਰੁਪਏ ਉਧਾਰ ਲਏ ਸਨ ਪਰ ਮੈਨੂੰ ਅਚਾਨਕ ਸ਼ਹਿਰ ਤੋਂ ਬਾਹਰ ਜਾਣਾ ਪਿਆ ਅਤੇ ਜਲ ਸੈਨਾ ਵਿੱਚ ਭਰਤੀ ਹੋ ਗਿਆ। ਤੁਹਾਡੀ ਦੁਕਾਨ 'ਤੇ ਮੈਂ  ਪੇੜੇ ਪਾ ਕੇ ਲੱਸੀ ਪੀਂਦਾ ਸੀ, ਜਿਸ ਲਈ ਮੇਰੇ ਸਿਰ 28 ਰੁਪਏ ਕਰਜ਼ਾ ਹੈ।

PHOTOPHOTO

 

ਉੱਪਲ ਨੇ ਦੱਸਿਆ ਕਿ ਦੇਸ਼ ਦੀ ਸੇਵਾ ਦੌਰਾਨ ਮੈਨੂੰ ਹਿਸਾਰ ਆਉਣ ਦਾ ਮੌਕਾ ਨਹੀਂ ਮਿਲਿਆ ਅਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਆਪਣੇ ਬੇਟੇ ਨਾਲ ਅਮਰੀਕਾ ਚਲਾ ਗਿਆ, ਪਰ ਉੱਥੇ ਮੈਨੂੰ ਹਿਸਾਰ ਦੀਆਂ ਦੋ ਗੱਲਾਂ ਹਮੇਸ਼ਾ ਯਾਦ ਆਈਆਂ। ਇੱਕ ਤਾਂ ਤੁਹਾਡੇ ਦਾਦਾ ਜੀ ਨੂੰ 28 ਰੁਪਏ ਵਾਪਸ ਕਰਨੇ ਹਨ ਅਤੇ ਦੂਜਾ ਹਰਜੀਰਾਮ ਹਿੰਦੂ ਹਾਈ ਸਕੂਲ, ਜਿੱਥੋਂ ਮੈਂ ਦਸਵੀਂ ਪਾਸ ਕਰਨ ਤੋਂ ਬਾਅਦ ਕਦੇ ਨਹੀਂ ਜਾ ਸਕਿਆ। ਇਨ੍ਹਾਂ ਦੋ ਕੰਮਾਂ ਦੀ ਬਦੌਲਤ ਹੀ ਅੱਜ ਮੈਂ ਹਿਸਾਰ ਆਇਆ ਹਾਂ।

 

 

DebtDebt

 

ਇਹ ਸਭ ਦੱਸਣ ਤੋਂ ਬਾਅਦ ਬੀਐਸ ਉੱਪਲ ਨੇ ਵਿਨੈ ਬਾਂਸਲ ਦੇ ਹੱਥ ਵਿੱਚ ਦਸ ਹਜ਼ਾਰ ਰੁਪਏ ਰੱਖ ਦਿੱਤੇ, ਪਰ ਵਿਨੈ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉੱਪਲ ਨੇ ਕਿਹਾ, ਮੇਰੇ  ਸਿਰ ਤੁਹਾਡੀ ਦੁਕਾਨ ਦਾ ਕਰਜ਼ਾ ਹੈ। ਮੇਰੀ ਉਮਰ 85 ਸਾਲ ਹੈ, ਕਿਰਪਾ ਕਰਕੇ ਇਹ ਰਕਮ ਸਵੀਕਾਰ ਕਰੋ ਅਤੇ ਉਨ੍ਹਾਂ ਨੂੰ ਕਰਜ਼ਾ ਮੁਕਤ ਕਰੋ। ਅਖੀਰ ਵਿਨੈ ਬਾਂਸਲ ਨੇ ਬੀਐਸ ਉੱਪਲ ਦੀ ਬੇਨਤੀ ਦਾ ਸਨਮਾਨ ਕਰਨ ਲਈ ਉਹਨਾਂ  ਤੋਂ 10 ਹਜ਼ਾਰ ਰੁਪਏ ਲੈ ਲਏ।

PHOTOPHOTO

 

ਇਸ ਤੋਂ ਬਾਅਦ ਬਜ਼ੁਰਗ ਕਮੋਡੋਰ ਨੇ ਸੁੱਖ ਦਾ ਸਾਹ ਲਿਆ।  ਇਸ ਤੋਂ ਬਾਅਦ ਉਹ ਆਪਣੇ ਸਕੂਲ ਗਏ ਅਤੇ ਬੰਦ ਸਕੂਲ ਦੇਖ ਕੇ ਨਿਰਾਸ਼ ਹੋ ਕੇ ਵਾਪਿਸ ਪਰਤ ਗਏ। ਦੱਸ ਦਈਏ ਕਿ ਉੱਪਲ ਉਸ ਪਣਡੁੱਬੀ ਦੇ ਕਮਾਂਡਰ ਸਨ ਜਿਸ ਨੇ ਭਾਰਤ-ਪਾਕਿ ਯੁੱਧ ਦੌਰਾਨ ਪਾਕਿਸਤਾਨੀ ਜਹਾਜ਼ ਨੂੰ ਡੁਬੋਇਆ ਸੀ ਅਤੇ ਆਪਣੀ ਪਣਡੁੱਬੀ ਅਤੇ ਸੈਨਿਕਾਂ ਨੂੰ ਸੁਰੱਖਿਅਤ ਲਿਆਂਦਾ ਸੀ। ਇਸ ਬਹਾਦਰੀ ਲਈ ਭਾਰਤੀ ਫੌਜ ਨੇ ਉਨ੍ਹਾਂ ਨੂੰ ਬਹਾਦਰੀ ਲਈ ਜਲ ਸੈਨਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement