ਟੈਂਕ ਵਿਚ ਦੋ ਸਿਪਾਹੀ ਮੌਜੂਦ ਸਨ, ਇਕ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਜਦਕਿ ਦੂਜਾ ਫਸ ਗਿਆ
ਜੈਪੁਰ : ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ’ਚ ਨਿਯਮਤ ਫੌਜੀ ਅਭਿਆਸ ਦੌਰਾਨ ਇੰਦਰਾ ਗਾਂਧੀ ਨਹਿਰ ’ਚ ਟੈਂਕ ਡੁੱਬਣ ਕਾਰਨ ਇਕ ਜਵਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸ਼ਾਮ ਤਕ ਲਾਸ਼ ਨੂੰ ਬਾਹਰ ਕਢਿਆ ਜਾ ਸਕਿਆ।
ਪੁਲਿਸ ਨੇ ਦਸਿਆ ਕਿ ਇਕ ਨਿਯਮਿਤ ਸਿਖਲਾਈ ਅਭਿਆਸ ਚੱਲ ਰਿਹਾ ਸੀ, ਜਿਸ ਵਿਚ ਬਖਤਰਬੰਦ ਵਾਹਨ ਨਹਿਰ ਪਾਰ ਕਰਨ ਦਾ ਅਭਿਆਸ ਕਰ ਰਹੇ ਸਨ। ਇਸ ਦੌਰਾਨ ਇਕ ਟੈਂਕ ਨਹਿਰ ਦੇ ਵਿਚਕਾਰ ਫਸ ਗਿਆ ਅਤੇ ਡੁੱਬਣ ਲੱਗਾ।
ਟੈਂਕ ਵਿਚ ਦੋ ਸਿਪਾਹੀ ਮੌਜੂਦ ਸਨ, ਇਕ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਿਆ ਜਦਕਿ ਦੂਜਾ ਫਸ ਗਿਆ। ਸੂਚਨਾ ਮਿਲਣ ਉਤੇ ਪੁਲਿਸ, ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਪਰ ਟੈਂਕ ਕਰੀਬ 25 ਫੁੱਟ ਡੂੰਘੀ ਨਹਿਰ ’ਚ ਡੁੱਬ ਗਿਆ। ਉਨ੍ਹਾਂ ਦਸਿਆ ਕਿ ਗੋਤਾਖੋਰਾਂ ਅਤੇ ਬਚਾਅ ਕਰਮਚਾਰੀਆਂ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਅੱਜ ਪੋਸਟਮਾਰਟਮ ਕੀਤਾ ਜਾਵੇਗਾ।
