ਮੁੜ ਵਾਪਰਿਆ ਦਿੱਲੀ ਕਾਂਝਵਾਲਾ ਖ਼ੌਫ਼ਨਾਕ ਕਾਂਡ, 3 ਕਿਲੋਮੀਟਰ ਘਸੀਟੀ ਗਈ ਔਰਤ
Published : Jan 5, 2023, 1:54 pm IST
Updated : Jan 5, 2023, 1:54 pm IST
SHARE ARTICLE
Representative Image
Representative Image

ਔਰਤ ਆਈ ਟਰੱਕ ਦੀ ਲਪੇਟ 'ਚ, ਰਾਹਗੀਰਾਂ ਦੇ ਰੋਕਣ 'ਤੇ ਵੀ ਨਹੀਂ ਰੁਕਿਆ ਡਰਾਈਵਰ

 

ਬਾਂਦਾ - ਦਿੱਲੀ ਦੀ ਲੜਕੀ ਨੂੰ ਕਾਰ ਨਾਲ ਘਸੀਟ ਕੇ ਮਾਰਨ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ, ਕਿ ਅਜਿਹੀ ਹੀ ਇੱਕ ਹੋਰ ਵਾਰਦਾਤ ਦੀ ਖ਼ਬਰ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਈ ਹੈ, ਜਿਸ 'ਚ ਇੱਕ ਸਕੂਟੀ ਸਵਾਰ ਔਰਤ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਔਰਤ ਨੂੰ 3 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ।

ਇਹ ਭਿਆਨਕ ਘਟਨਾ ਬਾਂਦਾ ਜ਼ਿਲ੍ਹੇ ਦੇ ਪਿੰਡ ਮਾਵਾਈ ਬੁਜ਼ੁਰਗ ਵਿੱਚ ਵਾਪਰੀ।

ਮਿਲੀ ਜਾਣਕਾਰੀ ਅਨੁਸਾਰ ਜਦੋਂ ਔਰਤ ਦੀ ਲਾਸ਼ ਚੈਸੀ 'ਚ ਫ਼ਸ ਗਈ, ਤਾਂ ਉਸੇ ਦੌਰਾਨ ਟਰੱਕ ਨੂੰ ਅੱਗ ਲੱਗ ਗਈ। ਪੀੜਤ ਦੀ ਸਕੂਟੀ ਵੀ ਸੜ ਕੇ ਸੁਆਹ ਹੋ ਗਈ।

ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਅਤੇ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਟਰੱਕ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਪੀੜਤਾ ਦਾ ਨਾਂ ਪੁਸ਼ਪਾ ਹੈ, ਜੋ ਇੱਕ ਯੂਨੀਵਰਸਿਟੀ ਵਿੱਚ ਕਲਰਕ ਵਜੋਂ ਕੰਮ ਕਰਦੀ ਸੀ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਘਰੇਲੂ ਸਮਾਨ ਖਰੀਦਣ ਗਈ ਸੀ।

ਹਾਦਸੇ ਤੋਂ ਬਾਅਦ ਟਰੱਕ ਕਥਿਤ ਤੌਰ 'ਤੇ ਔਰਤ ਨੂੰ 3 ਕਿਲੋਮੀਟਰ ਤੱਕ ਘਸੀਟਦਾ ਲੈ ਗਿਆ। ਕਈ ਰਾਹਗੀਰਾਂ ਨੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਡਰਾਈਵਰ ਨਹੀਂ ਰੁਕਿਆ। 

Location: India, Uttar Pradesh, Banda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement