
ਕਿਹਾ- ਡਿਜੀਟਲ ਪਰਿਵਰਤਨ ਦੀ ਅਗਵਾਈ 'ਚ ਟਿਕਾਊ ਆਰਥਿਕ ਵਿਕਾਸ 'ਤੇ ਸਰਕਾਰ ਦਾ ਧਿਆਨ ਪ੍ਰੇਰਨਾਦਾਇਕ ਹੈ
ਨਵੀਂ ਦਿੱਲੀ : ਮਾਈਕ੍ਰੋਸੋਫ਼ਟ ਦੇ ਸੀ.ਈ.ਓ. ਸੱਤਿਆ ਨਡੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਸੱਤਿਆ ਨਡੇਲਾ ਨੇ ਟਵੀਟ ਕਰ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਟਵੀਟ ਵਬਿਚ ਲਿਖਿਆ, ਡਿਜ਼ੀਟਲ ਪਰਿਵਰਤਨ ਦੀ ਅਗਵਾਈ ਵਾਲੇ ਟਿਕਾਊ ਅਤੇ ਸਮਾਵੇਸ਼ੀ ਆਰਥਿਕ ਵਿਕਾਸ ’ਤੇ ਸਰਕਾਰ ਵਲੋਂ ਡੂੰਘਾਈ ਨਾਲ ਦਿੱਤਾ ਜਾ ਰਿਹਾ ਧਿਆਨ ਪ੍ਰੇਰਨਾਦਾਇਕ ਹੈ।'' ਉਨ੍ਹਾਂ ਅੱਗੇ ਲਿਖਿਆ ਕਿ ਅਸੀਂ ਭਾਰਤ ਨੂੰ ਡਿਜੀਟਲ ਇੰਡੀਆ ਵਿਜ਼ਨ ਨੂੰ ਸਾਕਾਰ ਕਰਨ ਅਤੇ ਵਿਸ਼ਵ ਲਈ ਰੌਸ਼ਨੀ ਬਣਨ ਵਿਚ ਮਦਦ ਕਰਨ ਦੀ ਉਮੀਦ ਕਰ ਰਹੇ ਹਾਂ।