
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਗਿਆ ਦਾਖਲ
ਨਵੀਂ ਦਿੱਲੀ: ਕੈਦੀਆਂ ਨੂੰ ਦਿੱਲੀ ਅਦਾਲਤ 'ਚ ਪੇਸ਼ ਕਰਨ ਲਈ ਜਾ ਰਹੀ ਉੱਤਰ ਪ੍ਰਦੇਸ਼ ਪੁਲਿਸ ਦੀ ਵੈਨ ਫਰੀਦਾਬਾਦ ਨੇੜੇ ਨੈਸ਼ਨਲ ਹਾਈਵੇਅ ਨੰਬਰ 19 'ਤੇ ਪਲਟ ਗਈ। ਇਹ ਹਾਦਸਾ ਨੈਸ਼ਨਲ ਹਾਈਵੇ ਨੰਬਰ 19 ਮੇਵਲਾ ਮਹਾਰਾਜਪੁਰ 'ਤੇ ਵਾਪਰਿਆ।
ਪੁਲਿਸ ਵੈਨ ਅੱਜ ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਅਲੀਗੜ੍ਹ ਤੋਂ ਦਿੱਲੀ ਸਾਕੇਤ ਕੋਰਟ ਜਾ ਰਹੀ ਸੀ ਕਿ ਇਸ ਦੌਰਾਨ ਹਾਦਸੇ ਵਿੱਚ ਪੁਲਿਸ ਵੈਨ ਵਿੱਚ ਸਵਾਰ ਦੋ ਕੈਦੀਆਂ ਸਮੇਤ ਪੰਜ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੰਜ ਪੁਲਿਸ ਮੁਲਾਜ਼ਮਾਂ ਨੂੰ ਇਲਾਜ ਲਈ ਫਰੀਦਾਬਾਦ ਦੇ ਸਿਵਲ ਹਸਪਤਾਲ ਬਾਦਸ਼ਾਹ ਖਾਨ ਵਿੱਚ ਦਾਖਲ ਕਰਵਾਇਆ ਗਿਆ ਹੈ। ਕੈਦੀਆਂ ਨੂੰ ਵੀ ਸੱਟਾਂ ਲੱਗੀਆਂ ਹਨ।