
Jammu and Kashmir News : ਹਾਦਸਾ ਜ਼ਿਲ੍ਹੇ ਦੇ ਮੱਸੂ ਪੱਡਰ ਇਲਾਕੇ 'ਚ ਵਾਪਰਿਆ, ਗੱਡੀ ’ਚ ਕੁੱਲ 6 ਲੋਕ ਦੱਸੇ ਜਾ ਰਹੇ ਹਨ, 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ
Jammu and Kashmir News : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ’ਚ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਖੱਡ ਵਿੱਚ ਡਿੱਗ ਗਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ, ਜਦਕਿ 2 ਲੋਕ ਲਾਪਤਾ ਦੱਸੇ ਜਾ ਰਹੇ ਹਨ। ਬਚਾਅ ਕਾਰਜ ਜਾਰੀ ਹੈ।
ਇਹ ਹਾਦਸਾ ਜ਼ਿਲ੍ਹੇ ਦੇ ਮੱਸੂ ਪੱਡਰ ਇਲਾਕੇ 'ਚ ਵਾਪਰਿਆ। ਗੱਡੀ ਵਿਚ ਕੁੱਲ ਛੇ ਲੋਕ ਦੱਸੇ ਜਾਂਦੇ ਹਨ। ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਕਿਸ਼ਤਵਾੜ ਨੇ ਦੋ ਲਾਪਤਾ ਲੋਕਾਂ ਦੀ ਭਾਲ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ ’ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਸ਼ਰਮਾ, ਡੀਸੀ ਕਿਸ਼ਤਵਾੜ ਰਾਜੇਸ਼ ਸ਼ਾਵਨ ਅਤੇ ਐਸਡੀਐਮ ਡਾ: ਅਮਿਤ ਭਗਤ ਮੌਕੇ ’ਤੇ ਪੁੱਜੇ।
ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ’ਚ ਕਿਹਾ ਕਿ ਹੁਣੇ ਹੁਣੇ ਇਹ ਜਾਣਕੇ ਬਹੁਤ ਦੁਖ ਹੋਇਆ ਹੈ ਕਿ ਵਾਹਨ ’ਚ ਯਾਤਰਾ ਕਰ ਰਹੇ ਯਾਤਰੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ । ਚਾਲਕ ਸਮੇਤ ਦੋ ਹੋਰ ਵਿਅਕਤੀਆਂ ਦਾ ਹੁਣ ਤਕ ਪਤਾ ਨਹੀਂ ਚਲ ਸਕਿਆ। ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਉਨ੍ਹਾਂ ਨੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕਰ ਕੇ ਹਾਦਸੇ ਬਾਰੇ ਜਾਣਕਾਰੀ ਦਿੱਤੀ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰ ਕੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।
(For more news apart from Kishtwar of Jammu and Kashmir, vehicle fell into gorge, four died, two missing News in Punjabi News in Punjabi, stay tuned to Rozana Spokesman)