India Government ਨੇ ਕਾਨੂੰਨੀ ਸਹਾਇਤਾ ਲਈ ‘ਨਿਆਏ ਸੇਤੂ’ ਚੈਟਬਾਟ ਕੀਤਾ ਲਾਂਚ
Published : Jan 5, 2026, 9:01 am IST
Updated : Jan 5, 2026, 9:01 am IST
SHARE ARTICLE
Government of India launches 'Nyay Setu' chatbot for legal assistance
Government of India launches 'Nyay Setu' chatbot for legal assistance

‘ਨਿਆਏ ਸੇਤੂ’ ਫ਼ੋਨ ਰਾਹੀਂ ਦੇਵੇਗਾ ਹਰ ਕਾਨੂੰਨੀ ਜਾਣਕਾਰੀ, ਇਹ ਸਹੂਲਤ ਹੋਵੇਗੀ ਬਿਲਕੁਲ ਮੁਫ਼ਤ

ਨਵੀਂ ਦਿੱਲੀ : ਹਰ ਆਮ ਆਦਮੀ ਭਾਵੇਂ ਉਹ ਨਾ ਵੀ ਚਾਹੁੰਦਾ ਹੋਵੇ ਉਸਨੂੰ ਕਿਸੇ ਨਾ ਕਿਸੇ ਸਮੇਂ ਕਾਨੂੰਨੀ ਸਹਾਇਤਾ ਦੀ ਲੋੜ ਹੁੰਦੀ ਹੈ। ਭਾਵੇਂ ਇਹ ਜਾਇਦਾਦ ਦਾ ਮਾਮਲਾ ਹੋਵੇ, ਪਰਿਵਾਰਕ ਮਾਮਲਾ ਹੋਵੇ, ਜਾਂ ਕੋਈ ਹੋਰ ਮੁੱਦਾ ਜਿਸ ਲਈ ਕਾਨੂੰਨੀ ਸਲਾਹ ਦੀ ਲੋੜ ਹੁੰਦੀ ਹੈ। ਜਿਸ ਤੋਂ ਬਾਅਦ  ਲੋਕ ਅਕਸਰ ਅਦਾਲਤਾਂ ਅਤੇ ਵਕੀਲਾਂ ਦੀ ਪ੍ਰੇਸ਼ਾਨੀ ਤੋਂ ਬਚਦੇ ਹਨ। ਇਸ ਲਈ ਭਾਰਤ ਸਰਕਾਰ ਨੇ ਨਾਗਰਿਕਾਂ ਲਈ ‘ਨਿਆਏ ਸੇਤੂ’ ਚੈਟਬੋਟ ਲਾਂਚ ਕੀਤਾ ਹੈ। ਇਹ ਹਰ ਘਰ ਵਿੱਚ ਕਾਨੂੰਨੀ ਸੇਵਾਵਾਂ ਲਿਆਉਣ ਲਈ ਇੱਕ ਡਿਜੀਟਲ ਕਨੈਕਸ਼ਨ ਵਜੋਂ ਕੰਮ ਕਰੇਗਾ।

ਦਰਅਸਲ ਨਿਆਏ ਸੇਤੂ ਤੁਹਾਨੂੰ ਤੁਹਾਡੇ ਫ਼ੋਨ 'ਤੇ ਲੋੜੀਂਦੀ ਸਾਰੀ ਕਾਨੂੰਨੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਤੁਹਾਨੂੰ ਮੁਫ਼ਤ ਜਾਣਕਾਰੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਚੈਟਬੋਟ ਤੁਹਾਨੂੰ ਜਾਇਦਾਦ ਦੇ ਦਸਤਾਵੇਜ਼ਾਂ, ਵਿਆਹੁਤਾ ਝਗੜਿਆਂ, ਗੁਜ਼ਾਰਾ ਭੱਤਾ ਅਤੇ ਹਿਰਾਸਤ, ਧੋਖਾਧੜੀ ਜਾਂ ਮਾੜੀ ਸੇਵਾ ਬਾਰੇ ਸ਼ਿਕਾਇਤ ਕਿਵੇਂ ਕਰਨੀ ਹੈ, ਅਤੇ ਐਫ.ਆਈ.ਆਰ. ਦਰਜ ਕਰਨ ਬਾਰੇ ਜਾਣਕਾਰੀ, ਨਾਲ ਹੀ ਕਾਨੂੰਨੀ ਸਹਾਇਤਾ ਕਲੀਨਿਕਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

ਇਸ ਦੀ ਵਰਤੋਂ ਕਰਨ ਲਈ ਤੁਹਾਨੂੰ ਵਟਸਐਪ 'ਤੇ 7217711814 'ਤੇ ਸੁਨੇਹਾ ਭੇਜਣਾ ਪਵੇਗਾ (ਇਹ 'ਟੈਲੀ-ਲਾਅ' ਵਜੋਂ ਦਿਖਾਈ ਦੇਵੇਗਾ)। ਇੱਕ ਵਾਰ ਜਦੋਂ ਤੁਹਾਡਾ ਮੋਬਾਈਲ ਨੰਬਰ ਪ੍ਰਮਾਣਿਤ ਹੋ ਜਾਂਦਾ ਹੈ, ਤਾਂ ਤੁਹਾਨੂੰ ਇੱਕ ਚੈਟਬੋਟ ਤੱਕ ਪਹੁੰਚ ਮਿਲੇਗੀ ਜੋ ਏਆਈ ਦੀ ਵਰਤੋਂ ਕਰਦਾ ਹੈ। ਇਹ ਸਹੂਲਤ ਪੂਰੀ ਤਰ੍ਹਾਂ ਮੁਫਤ ਹੈ। ਇਹ ਸੇਵਾ ਸਧਾਰਨ ਜਵਾਬਾਂ ਲਈ ਏਆਈ ਦੀ ਵਰਤੋਂ ਕਰਦੀ ਹੈ ਅਤੇ ਸ਼ੁਰੂਆਤੀ ਸਲਾਹ-ਮਸ਼ਵਰੇ ਲਈ ਉਪਭੋਗਤਾਵਾਂ ਨੂੰ ਪੈਨਲ ਵਕੀਲਾਂ ਨਾਲ ਜੋੜਦੀ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement