
ਲੋਕਾਂ ਵਲੋਂ ਪ੍ਰਾਈਵੇਟ ਕੰਪਨੀ ਤੋਂ ਖਰੀਦਿਆ ਇੰਟਰਨੈਟ ਡਾਟਾ ਜਦੋਂ ਮਰਜੀ ਬੈਨ ਹੋ ਜਾਂਦਾ ਹੈ...
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਪਿਛਲੇ 72 ਦਿਨਾਂ ਤੋਂ ਚੱਲ ਰਿਹਾ ਹੈ। ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਹਾਲੇ ਵੀ ਡਟੇ ਹੋਏ ਹਨ। ਇਸ ਦੌਰਾਨ ਅੱਜ ਵੀ ਰਾਜ ਸਭਾ ਵਿਚ ਵਿਰੋਧੀ ਧਿਰਾਂ ਨੇ ਕਿਸਾਨੀ ਮੁੱਦਾ ਵੱਡੇ ਪੱਧਰ ‘ਤੇ ਚੁੱਕਿਆ। ਦੂਜੇ ਪਾਸੇ ਲੋਕਸਭਾ ‘ਚ ਵੀ ਇਸ ਮੁੱਦੇ ‘ਤੇ ਚਰਚਾ ਸ਼ੁਰੂ ਕੀਤੀ ਗਈ ਤਾਂ ਪੰਜਾਬ ਦੇ ਸੰਗਰਰੂ ਤੋਂ ਆਪ ਸਾਂਸਦ ਭਗਵੰਤ ਮਾਨ ਨੇ ਲੋਕਸਭਾ 'ਚ ਹੰਗਾਮਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਮਾਨ ਨੂੰ ‘ਚੁੱਪ’ ਹੋਣ ਲਈ ਕਿਹਾ।
Bhagwant Mann
ਇਸ ਤੋਂ ਪਹਿਲਾ ਭਗਵੰਤ ਮਾਨ ਨੇ ਟਵੀਟ ਵੀ ਕੀਤਾ ਸੀ ਕਿ "ਲੋਕਾਂ ਵਲੋਂ ਪ੍ਰਾਈਵੇਟ ਕੰਪਨੀ ਤੋਂ ਖਰੀਦਿਆ ਇੰਟਰਨੈਟ ਡਾਟਾ ਜਦੋਂ ਮਰਜੀ ਬੈਨ ਹੋ ਜਾਂਦਾ ਹੈ... ਹੁਣ ਸੋਚੋ ਜੇਕਰ ਇਨ੍ਹਾਂ ਕੰਪਨੀਆਂ ਦੇ ਹੱਥ ਆਟਾ ਆ ਗਿਆ ਤਾਂ ਕੀ ਹੋਵੇਗਾ..."
bhagwant mann