
Rahul Dravid News : ਭਾਰਤੀ ਸਾਬਕਾ ਕੋਚ ਤੇ ਆਟੋ ਰਿਕਸ਼ਾ ਚਾਲਕ ਵਿਚਕਾਰ ਹੋਈ ਤਿੱਖੀ ਬਹਿਸ, ਵੀਡੀਉ ਵਾਇਰਲ
Dravid's car collides with an auto in Bangalore Latest News in Punjabi : ਰਾਹੁਲ ਦ੍ਰਾਵਿੜ ਦੀ ਕਾਰ ਇਕ ਮਾਲ ਢੋਹਣ ਵਾਲੇ ਆਟੋ ਨਾਲ ਟਕਰਾ ਗਈ, ਜਿਸ ਕਾਰਨ ਸੜਕ 'ਤੇ ਦ੍ਰਾਵਿੜ ਅਤੇ ਡਰਾਈਵਰ ਵਿਚਕਾਰ ਬਹਿਸਬਾਜ਼ੀ ਹੋ ਗਈ। ਇਹ ਸਪੱਸ਼ਟ ਨਹੀਂ ਹੈ ਕਿ ਦ੍ਰਾਵਿੜ ਅਪਣੀ ਕਾਰ ਚਲਾ ਰਹੇ ਸਨ ਜਾਂ ਨਹੀਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜਾਣਕਾਰੀ ਅਨੁਸਾਰ ਭਾਰਤ ਦੇ ਮਹਾਨ ਬੱਲੇਬਾਜ਼ ਅਤੇ ਟੀਮ ਇੰਡੀਆ ਦੇ ਸਾਬਕਾ ਕੋਚ ਰਾਹੁਲ ਦ੍ਰਾਵਿੜ ਦੀ ਕਾਰ ਬੰਗਲੌਰ ਵਿਚ ਇਕ ਆਟੋ ਰਿਕਸ਼ਾ ਨਾਲ ਟਕਰਾ ਗਈ। ਜਿਸ ਕਾਰਨ ਦ੍ਰਾਵਿੜ ਦਾ ਇਕ ਆਟੋ ਰਿਕਸ਼ਾ ਚਾਲਕ ਨਾਲ ਬਹਿਸ ਕਰਨ ਦਾ ਵੀਡੀਉ ਸਾਹਮਣੇ ਆਇਆ ਹੈ। ਦ੍ਰਾਵਿੜ, ਜਿਸ ਨੂੰ ਆਮ ਤੌਰ 'ਤੇ ਕੂਲ ਮੰਨਿਆ ਜਾਂਦਾ ਹੈ, ਪਰ ਵੀਡੀਉ ਵਿਚ ਗੁੱਸੇ ਵਿਚ ਦਿਖਾਈ ਦੇ ਰਿਹਾ ਹੈ।
ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ ਦੱਸੀ ਜਾ ਰਹੀ ਹੈ। ਸੜਕ ਕਿਨਾਰੇ ਤੋਂ ਲੰਘ ਰਹੇ ਇਕ ਰਾਹਗੀਰ ਨੇ ਵੀਡੀਉ ਕੈਦ ਕਰ ਲਈ ਹੈ। ਵੀਡੀਉ ਵਿਚ, ਦ੍ਰਾਵਿੜ ਨੂੰ ਡਰਾਈਵਰ ਨਾਲ ਉਸ ਦੀ ਮਾਤ ਭਾਸ਼ਾ ਕੰਨੜ ਵਿਚ ਬਹਿਸ ਕਰਦੇ ਦੇਖਿਆ ਜਾ ਸਕਦਾ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਦ੍ਰਾਵਿੜ ਦੀ ਕਾਰ ਇਕ ਮਾਲ ਲੈ ਕੇ ਜਾ ਰਹੇ ਆਟੋ ਨਾਲ ਟਕਰਾ ਗਈ, ਜਿਸ ਕਾਰਨ ਸੜਕ 'ਤੇ ਦ੍ਰਾਵਿੜ ਅਤੇ ਡਰਾਈਵਰ ਵਿਚਕਾਰ ਬਹਿਸ ਹੋ ਗਈ। ਇਹ ਸਪੱਸ਼ਟ ਨਹੀਂ ਹੈ ਕਿ ਦ੍ਰਾਵਿੜ ਅਪਣੀ ਕਾਰ ਚਲਾ ਰਹੇ ਸਨ ਜਾਂ ਨਹੀਂ।
ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਬੰਗਲੁਰੂ ਦੇ ਇਕ ਵਿਅਸਤ ਖੇਤਰ ਕਨਿੰਘਮ ਰੋਡ 'ਤੇ ਵਾਪਰਿਆ। ਸੂਤਰਾਂ ਨੇ ਦਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਦ੍ਰਾਵਿੜ ਇੰਡੀਅਨ ਐਕਸਪ੍ਰੈੱਸ ਜੰਕਸ਼ਨ ਤੋਂ ਹਾਈ ਗਰਾਊਂਡਸ ਵੱਲ ਜਾ ਰਹੇ ਸਨ। ਰਿਪੋਰਟਾਂ ਅਨੁਸਾਰ, ਦ੍ਰਾਵਿੜ ਦੀ ਕਾਰ ਟ੍ਰੈਫ਼ਿਕ ਵਿਚ ਫਸ ਗਈ ਸੀ ਅਤੇ ਆਟੋ ਚਾਲਕ ਨੇ ਕਥਿਤ ਤੌਰ 'ਤੇ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿਤੀ। ਸੂਤਰਾਂ ਨੇ ਦਸਿਆ ਕਿ ਮੌਕੇ ਤੋਂ ਜਾਣ ਤੋਂ ਪਹਿਲਾਂ, ਦ੍ਰਾਵਿੜ ਨੇ ਆਟੋ ਡਰਾਈਵਰ ਦਾ ਫ਼ੋਨ ਨੰਬਰ ਅਪਣੇ ਕੋਲ ਰੱਖ ਲਿਆ। ਘਟਨਾ ਬਾਰੇ ਹੋਰ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ। ਦ੍ਰਾਵਿੜ ਵਿਚਕਾਰ ਹੋਈ ਗਰਮਾ-ਗਰਮ ਬਹਿਸ ਦਾ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।
(For more Punjabi news apart from Dravid's car collides with an auto in Bangalore Latest News in Punjabi stay tuned to Rozana Spokesman)