
jh mਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕ ਪਿਛਲੇ ਪੰਜ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ 'ਤੇ 446.52 ਕਰੋੜ ਰੁਪਏ ਦਾ ਖਰਚਾ ਆਇਆ ਹੈ।
ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰਿਆਂ 'ਤੇ 446.52 ਕਰੋੜ ਰੁਪਏ ਦਾ ਖਰਚਾ ਆਇਆ ਹੈ। ਲੋਕ ਸਭਾ ਵਿਚ ਇਸ ਸਬੰਧੀ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਜੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ।
photo
ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਕਿ ਇਨ੍ਹਾਂ ਖਰਚਿਆਂ ਵਿੱਚ ਚਾਰਟਰਡ ਉਡਾਣ ਦੇ ਖਰਚੇ ਸ਼ਾਮਲ ਹਨ। ਉਹਨਾਂ ਪੀ.ਐੱਮ. ਮੋਦੀ ਦੇ ਪੰਜਾਂ ਵਰ੍ਹਿਆਂ ਦੀਆਂ ਵਿਦੇਸ਼ੀ ਫੇਰੀਆਂ ਦੀ ਲਾਗਤ ਦਾ ਵੀ ਜ਼ਿਕਰ ਕੀਤਾ। ਪੀਐਮ ਮੋਦੀ ਦੀ ਫੇਰੀ ਤੇ ਸਭ ਤੋਂ ਵੱਧ ਖਰਚਾ 2015-16 ਵਿੱਚ ਹੋਇਆ।
photo
ਇਸ ਦੌਰਾਨ ਉਸ ਦੇ ਵਿਦੇਸ਼ੀ ਦੌਰਿਆਂ 'ਤੇ 121.85 ਕਰੋੜ ਰੁਪਏ ਖਰਚ ਹੋਇਆ। 78.52 ਕਰੋੜ ਰੁਪਏ 2016-17 ਵਿੱਚ ਖਰਚ ਕੀਤੇ ਗਏ। 2017-18 ਵਿਚ ਪ੍ਰਧਾਨ ਮੰਤਰੀ ਦੀ ਵਿਦੇਸ਼ੀ ਯਾਤਰਾ 'ਤੇ 99.90 ਕਰੋੜ ਰੁਪਏ 2018-19 ਵਿਚ 100.02 ਕਰੋੜ ਰੁਪਏ ਅਤੇ 2019-20 ਵਿੱਚ 46.23 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਭ ਤੋਂ ਘੱਟ ਯਾਤਰਾ ਖਰਚੇ ਸਾਲ 2019 - 20 ਵਿਚ ਹੀ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।