ਅੰਬਾਨੀ ਪਰਿਵਾਰ ਦਾ ਵੱਡਾ ਐਲਾਨ,ਰਿਲਾਇੰਸ ਚੁੱਕੇਗੀ ਕਰਮਚਾਰੀਆਂ ਦੇ ਕੋਰੋਨਾ ਟੀਕਾਕਰਣ ਦਾ ਸਾਰਾ ਖਰਚ
Published : Mar 5, 2021, 12:12 pm IST
Updated : Mar 5, 2021, 12:12 pm IST
SHARE ARTICLE
Anil Ambani and Neeta Ambani
Anil Ambani and Neeta Ambani

ਦਸੰਬਰ ਵਿਚ ਹੀ ਦੇ ਦਿੱਤਾ ਸੀ ਸੰਕੇਤ

ਨਵੀਂ ਦਿੱਲੀ: ਕੋਰੋਨਾ ਖਿਲਾਫ਼ ਟੀਕਾਕਰਨ ਮੁਹਿੰਮ 'ਚ ਹੁਣ ਕਾਰਪੋਰੇਟ ਜਗਤ ਵੀ ਆ ਗਿਆ ਹੈ। ਰਿਲਾਇੰਸ ਇੰਡਸਟਰੀਜ਼ ਦੀ ਡਾਇਰੈਕਟਰ ਨੀਤਾ ਅੰਬਾਨੀ ਨੇ ਰਿਲਾਇੰਸ ਕਰਮਚਾਰੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਰਿਲਾਇੰਸ ਸਾਰੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਦਾ ਸਾਰਾ ਖਰਚ ਚੁੱਕੇਗੀ।

 

corona vaccinecorona vaccine

ਨੀਤਾ ਅੰਬਾਨੀ ਨੇ ਪੱਤਰ ਵਿੱਚ ਬੇਨਤੀ ਕੀਤੀ ਹੈ ਕਿ ਯੋਗ ਕਰਮਚਾਰੀ ਜਿੰਨੀ ਜਲਦੀ ਹੋ ਸਕੇ ਸਰਕਾਰ ਦੁਆਰਾ ਚਲਾਏ ਜਾ ਰਹੇ ਟੀਕਾਕਰਣ ਪ੍ਰੋਗਰਾਮ ਵਿੱਚ ਰਜਿਸਟਰ ਹੋ ਜਾਣ। ਨੀਤਾ ਅੰਬਾਨੀ ਨੇ ਕਿਹਾ ਕਿ ਉਹ ਕੋਰੋਨਾ ਖਿਲਾਫ਼ ਲੜਾਈ ਵਿਚ ਦੇਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।

neeta ambaniAnil Ambani and Neeta Ambani

ਦਸੰਬਰ ਵਿਚ ਹੀ ਦੇ ਦਿੱਤਾ ਸੀ ਸੰਕੇਤ
 ਦਸੰਬਰ 2020 ਦੇ ਅਖੀਰ ਵਿਚ ‘ਰਿਲਾਇੰਸ ਫੈਮਲੀ ਡੇਅ’ ਦੇ ਮੌਕੇ ‘ਤੇ ਨੀਤਾ ਅੰਬਾਨੀ ਅਤੇ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਨੇ ਕਿਹਾ ਸੀ ਕਿ ਜਿਵੇਂ ਹੀ ਮਨਜ਼ੂਰੀ ਮਿਲ ਜਾਂਦੀ ਹੈ ਉਹ ਰਿਲਾਇੰਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਦੀ ਮੁਹਿੰਮ ਸ਼ੁਰੂ ਕਰਨਗੇ।

Neeta Ambani Neeta Ambani

ਚਿੱਠੀ ਵਿਚ ਨੀਤਾ ਅੰਬਾਨੀ ਨੇ ਅੱਗੇ ਕਿਹਾ ਕਿ ਮੁਕੇਸ਼ ਅਤੇ ਮੇਰਾ ਮੰਨਣਾ ਹੈ ਕਿ ਇਹ ਪਰਿਵਾਰ ਆਪਣੇ ਅਜ਼ੀਜ਼ਾਂ ਦੀ ਖੁਸ਼ੀ ਅਤੇ ਸਿਹਤ ਦਾ ਖਿਆਲ ਰੱਖ ਕੇ ਬਣਾਇਆ ਗਿਆ ਹੈ ਅਤੇ ਇਸ ਵੱਡੇ ਪਰਿਵਾਰ ਦਾ ਨਾਮ ਰਿਲਾਇੰਸ-ਪਰਿਵਾਰ ਹੈ।

SHARE ARTICLE

ਏਜੰਸੀ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement