ਰੂਸੀ ਹਮਲੇ 'ਚ ਮਾਰੇ ਗਏ ਨਵੀਨ ਨੂੰ ਭਾਰਤ 'ਚ ਕਿਉਂ ਨਹੀਂ ਮਿਲਿਆ ਮੈਡੀਕਲ ਦੀ ਪੜ੍ਹਾਈ ਲਈ ਦਾਖ਼ਲਾ?
Published : Mar 5, 2022, 1:49 pm IST
Updated : Mar 5, 2022, 1:49 pm IST
SHARE ARTICLE
Ukraine-Russia War
Ukraine-Russia War

ਨਵੀਨ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਖਾਰਕੀਵ ਗਿਆ ਸੀ

 

ਬੰਗਲੁਰੂ - ਕਰਨਾਟਕ ਦਾ ਨਵੀਨ ਸ਼ੇਖਰੱਪਾ ਗਿਆਨਗੋਦਰ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਿਆ ਸੀ ਅਤੇ ਮੌਜੂਦਾ ਜੰਗ ਦੇ ਸੰਕਟ ਵਿਚਕਾਰ ਜਦੋਂ ਉਹ ਘਰ ਤੋਂ ਬਾਹਰ ਖਾਣ-ਪੀਣ ਦੀਆਂ ਚੀਜ਼ਾਂ ਲੈਣ ਗਿਆ ਤਾਂ ਉਸ ਦੇ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ। ਉਸ ਦੇ ਪਿਤਾ ਸ਼ੇਖਰੱਪਾ ਗੌੜਾ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਨਵੀਨ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੇ ਖਾਰਕੀਵ ਗਿਆ ਸੀ ਕਿਉਂਕਿ ਭਾਰਤ ਦੇ ਪ੍ਰਾਈਵੇਟ ਮੈਡੀਕਲ ਕਾਲਜਾਂ ਵਿਚ ਪੜ੍ਹਾਈ ਬਹੁਤ ਮਹਿੰਗੀ ਹੈ ਅਤੇ ਇੱਥੇ ਚੰਗੀ ਸਿੱਖਿਆ ਭਾਰਤ ਦੇ ਮੁਕਾਬਲੇ ਘੱਟ ਕੀਮਤ ਵਿਚ ਮਿਲਦੀ ਹੈ।

Russia-Ukraine crisisRussia-Ukraine crisis

ਉਹਨਾਂ ਨੇ ਨਵੀਨ ਦੇ ਯੂਕਰੇਨ ਦੌਰੇ ਦਾ ਕਾਰਨ ਭਾਰਤ ਵਿਚ ਜਾਤੀ ਅਧਾਰਤ ਸੀਟ ਅਲਾਟਮੈਂਟ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਦੱਸਿਆ ਕਿ ਨਵੀਨ ਨੇ 12ਵੀਂ ਵਿਚ 97 ਫੀਸਦੀ ਅੰਕ ਪ੍ਰਾਪਤ ਕੀਤੇ ਸਨ ਅਤੇ ਉਹ ਹੋਣਹਾਰ ਵਿਦਿਆਰਥੀ ਸੀ। ਉਨ੍ਹਾਂ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ 'ਤੇ ਰਿਜ਼ਰਵੇਸ਼ਨ 'ਤੇ ਬਹਿਸ ਛੇੜ ਦਿੱਤੀ ਅਤੇ #ReservationKilledNaveen ਅਤੇ #Naveenko_Reservation_Ne_Mara ਵਰਗੇ ਹੈਸ਼ਟੈਗ ਟ੍ਰੈਂਡ ਕਰਨ ਲੱਗੇ। ਰਿਜ਼ਰਵੇਸ਼ਨ ਦੇ ਵਿਰੋਧੀਆਂ ਦੀ ਦਲੀਲ ਹੈ ਕਿ ਨਵੀਨ ਵਰਗੇ ਵਿਦਿਆਰਥੀ ਯੂਕਰੇਨ ਵਰਗੇ ਦੇਸ਼ 'ਚ ਪੜ੍ਹਾਈ ਕਰਨ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਰਿਜ਼ਰਵੇਸ਼ਨ ਕਾਰਨ ਇੱਥੇ ਸੀਟਾਂ ਨਹੀਂ ਮਿਲ ਰਹੀਆਂ। ਇਸ ਸਬੰਧੀ ਬਹਿਸ ਦੀ ਮੰਗ ਵੀ ਕੀਤੀ ਜਾ ਰਹੀ ਹੈ।

Russia-Ukraine crisisRussia-Ukraine crisis

ਨਵੀਨ ਦੇ ਪਿਤਾ ਨੇ ਇਹ ਗੱਲ ਕਹੀ ਕਿ ਨਵੀਨ ਨੇ 12ਵੀਂ ਵਿਚ 97% ਅੰਕ ਪ੍ਰਾਪਤ ਕੀਤੇ, ਫਿਰ ਵੀ ਉਸ ਨੂੰ ਭਾਰਤ ਵਿਚ ਮੈਡੀਕਲ ਸੀਟ ਨਹੀਂ ਮਿਲੀ।
ਭਾਰਤ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਇੱਕ ਕਰੋੜ ਰੁਪਏ ਤੋਂ ਵੱਧ ਖਰਚ ਕਰਨੇ ਪੈਂਦੇ ਹਨ। ਭਾਰਤ ਵਿਚ ਮੈਡੀਕਲ ਸੀਟਾਂ ਜਾਤ ਦੇ ਆਧਾਰ 'ਤੇ ਅਲਾਟ ਕੀਤੀਆਂ ਜਾ ਰਹੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement