Manipur Earthquake : ਇੰਫਾਲ, ਮਨੀਪੁਰ ਅਤੇ ਹੋਰ ਉੱਤਰ-ਪੂਰਬੀ ਸੂਬਿਆਂ ’ਚ 5.6 ਤੀਬਰਤਾ ਦਾ ਭੂਚਾਲ, ਲੋਕ ਘਰਾਂ ਤੋਂ ਨਿਕਲੇ ਬਾਹਰ

By : BALJINDERK

Published : Mar 5, 2025, 1:09 pm IST
Updated : Mar 5, 2025, 1:09 pm IST
SHARE ARTICLE
Manipur Earthquake
Manipur Earthquake

Manipur Earthquake : ਭੂਚਾਲ ਦੇ ਝਟਕੇ ਅਸਾਮ ਅਤੇ ਕਈ ਉੱਤਰ-ਪੂਰਬੀ ਸੂਬਿਆਂ ’ਚ ਵੀ ਮਹਿਸੂਸ ਕੀਤੇ ਗਏ।

Manipur Earthquake in Punjabi : ਸਵੇਰੇ ਮਨੀਪੁਰ ਦੇ ਇੰਫਾਲ ’ਚ 5.6 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਸੂਬੇ ’ਚ ਹਫ਼ੜਾ ਦਫ਼ੜੀ ਮਚ ਗਈ। ਭੂਚਾਲ ਦੇ ਝਟਕੇ ਅਸਾਮ ਅਤੇ ਕਈ ਉੱਤਰ-ਪੂਰਬੀ ਸੂਬਿਆਂ ’ਚ ਵੀ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕਿਆਂ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਯੂਨਾਈਟਿਡ ਸਟੇਟਸ ਜਿਓਲੌਜੀਕਲ ਸਰਵੇ ਨੇ ਕਿਹਾ ਕਿ ਭੂਚਾਲ ਮਨੀਪੁਰ ਦੇ ਇੰਫਾਲ ਨੇੜੇ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਹ ਮਨੀਪੁਰ ਦੇ ਚੋਂਗਦਾਨ ਤੋਂ 29 ਕਿਲੋਮੀਟਰ ਦੂਰ ਸਥਿਤ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਮਿਆਂਮਾਰ ’ਚ 5.6 ਤੀਬਰਤਾ ਦਾ ਭੂਚਾਲ ਆਇਆ ਹੈ। ਮਨੀਪੁਰ ਅਤੇ ਗੁਆਂਢੀ ਦੇਸ਼ ਦੇ ਕਈ ਇਲਾਕਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਨਾਲ ਵਸਨੀਕਾਂ ’ਚ ਕੁਝ ਸਮੇਂ ਲਈ ਦਹਿਸ਼ਤ ਫ਼ੈਲ ਗਈ। ਹਾਲਾਂਕਿ, ਕਿਸੇ ਦੇ ਜ਼ਖ਼ਮੀ ਹੋਣ ਜਾਂ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਜਰਮਨ ਰਿਸਰਚ ਸੈਂਟਰ ਫ਼ਾਰ ਜੀਓਸਾਇੰਸਿਜ਼ (GFZ) ਨੇ ਰਿਪੋਰਟ ਦਿੱਤੀ ਕਿ ਬੁੱਧਵਾਰ ਨੂੰ ਮਿਆਂਮਾਰ-ਭਾਰਤ ਸਰਹੱਦੀ ਖੇਤਰ ’ਚ 5.8 ਤੀਬਰਤਾ ਦਾ ਭੂਚਾਲ ਆਇਆ। GFZ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ 'ਤੇ ਸੀ।

(For more news apart from 5.6 magnitude earthquake in Imphal, Manipur and other northeastern states, people left their homes News in Punjabi, stay tuned to Rozana Spokesman)

Location: India, Manipur, Imphal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement