Breaking News : 1 ਅਪ੍ਰੈਲ ਤੋਂ ਇਨ੍ਹਾਂ ਮੋਬਾਈਲ ਨੰਬਰਾਂ ’ਤੇ ਨਹੀਂ ਚੱਲੇਗਾ Google Pay-Phone Pay

By : BALJINDERK

Published : Mar 5, 2025, 2:51 pm IST
Updated : Mar 5, 2025, 2:51 pm IST
SHARE ARTICLE
file photo
file photo

Breaking News : ਕਈ ਮੋਬਾਈਲ ਨੰਬਰ ਹਟਾ ਦੇਣਗੇ ਬੈਂਕ, ਹੁਣ ਤੋਂ ਜ਼ਰੂਰੀ ਹੋਵੇਗਾ ਸਿਸਟਮ ਅੱਪਡੇਟ

Breaking News in Punjabi : ਅੱਜ ਕੱਲ੍ਹ UPI ਲੈਣ-ਦੇਣ ਦੀ ਵਰਤੋਂ ਆਮ ਹੋ ਗਈ ਹੈ। ਇਸ ਰਾਹੀਂ ਕੋਈ ਵੀ ਭੁਗਤਾਨ ਕੁਝ ਸਕਿੰਟਾਂ ’ਚ ਕੀਤਾ ਹੋ ਜਾਂਦਾ ਹੈ। ਜੇਕਰ ਤੁਸੀਂ ਵੀ UPI ਸੇਵਾ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਅਹਿਮ ਖ਼ਬਰ ਹੈ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਦੇ ਨਵੇਂ ਨਿਯਮ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਯਾਨੀ 1 ਅਪ੍ਰੈਲ, 2025 ਤੋਂ ਲਾਗੂ ਹੋਣਗੇ।

ਇਸ ਸਬੰਧੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਬੈਂਕਾਂ ਨੂੰ ਉਨ੍ਹਾਂ ਮੋਬਾਈਲ ਨੰਬਰਾਂ ਨੂੰ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ, ਜੋ ਕਿਸੇ ਹੋਰ ਨੂੰ ਜਾਰੀ ਕੀਤੇ ਗਏ ਹਨ ਜਾਂ 1 ਅਪ੍ਰੈਲ, 2025 ਤੋਂ ਬੰਦ ਕਰ ਦਿੱਤੇ ਗਏ ਹਨ, ਤਾਂ ਜੋ UPI ਲੈਣ-ਦੇਣ ਨੂੰ ਹੋਰ ਸੁਰੱਖਿਅਤ ਬਣਾਇਆ ਜਾ ਸਕੇ ਅਤੇ ਗ਼ਲਤ ਲੈਣ-ਦੇਣ ਨੂੰ ਰੋਕਿਆ ਜਾ ਸਕੇ। 

ਗਲਤ UPI ਲੈਣ-ਦੇਣ ਨੂੰ ਰੋਕਣ ਲਈ, NPCI ਨੇ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਤਾਵਾਂ ਨੂੰ ਨਿਯਮਤ ਅੰਤਰਾਲਾਂ ‘ਤੇ ਆਪਣੇ ਸਿਸਟਮਾਂ ਨੂੰ ਅਪਡੇਟ ਕਰਨ ਲਈ ਕਿਹਾ ਹੈ। ਇਹ ਫ਼ੈਸਲਾ 16 ਜੁਲਾਈ 2024 ਨੂੰ ਹੋਈ NPCI ਦੀ ਮੀਟਿੰਗ ’ਚ ਲਿਆ ਗਿਆ ਸੀ, ਜੋ ਹੁਣ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ। ਅਸਫ਼ਲ ਜਾਂ ਗਲਤ ਲੈਣ-ਦੇਣ ਨੂੰ ਰੋਕਣ ਲਈ ਬੈਂਕਾਂ ਅਤੇ UPI ਭੁਗਤਾਨ ਸੇਵਾ ਪ੍ਰਦਾਤਾਵਾਂ ਦੁਆਰਾ ਹਰ ਹਫ਼ਤੇ ਮੋਬਾਈਲ ਨੰਬਰਾਂ ਦੀ ਇੱਕ ਅਪਡੇਟ ਕੀਤੀ ਸੂਚੀ ਤਿਆਰ ਕੀਤੀ ਜਾਵੇਗੀ।

ਉਪਭੋਗਤਾਵਾਂ ਨੂੰ ਦੇਣਾ ਪਵੇਗਾ ਧਿਆਨ

ਮੋਬਾਈਲ ਨੰਬਰ ਉਪਭੋਗਤਾਵਾਂ ਦੀ ਪ੍ਰਵਾਨਗੀ ਤੋਂ ਬਾਅਦ ਹੀ ਅਪਡੇਟ ਕੀਤੇ ਜਾਣਗੇ। ਇਹ ਸਹਿਮਤੀ ਦੇਣ ਦਾ ਵਿਕਲਪ ਸਿਰਫ਼ UPI ਐਪ ਰਾਹੀਂ ਹੀ ਉਪਲਬਧ ਹੋਵੇਗਾ। ਜੇਕਰ ਉਪਭੋਗਤਾ ਦੁਆਰਾ ਸਹਿਮਤੀ ਨਹੀਂ ਦਿੱਤੀ ਜਾਂਦੀ ਅਤੇ ਮੋਬਾਈਲ ਨੰਬਰ ਅਪਡੇਟ ਨਹੀਂ ਕੀਤਾ ਜਾਂਦਾ, ਤਾਂ ਉਸ ਮੋਬਾਈਲ ਨੰਬਰ ਰਾਹੀਂ ਕੋਈ ਵੀ UPI ਲੈਣ-ਦੇਣ ਸੰਭਵ ਨਹੀਂ ਹੋਵੇਗਾ।

ਬੈਂਕਾਂ ਅਤੇ UPI ਐਪਸ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ

1 ਅਪ੍ਰੈਲ, 2025 ਤੋਂ, ਬੈਂਕਾਂ ਅਤੇ UPI ਐਪਸ ਨੂੰ ਹਰ ਮਹੀਨੇ NPCI ਨੂੰ ਰਿਪੋਰਟਾਂ ਜਮ੍ਹਾਂ ਕਰਾਉਣੀਆਂ ਪੈਣਗੀਆਂ। ਜਿਸ ਵਿੱਚ ਮੋਬਾਈਲ ਨੰਬਰਾਂ ਨਾਲ ਜੁੜੇ UPI ਆਈਡੀ ਦੀ ਗਿਣਤੀ, ਸਰਗਰਮ ਉਪਭੋਗਤਾਵਾਂ ਦੀ ਗਿਣਤੀ, UPI ਅਧਾਰਤ ਲੈਣ-ਦੇਣ ਦੀ ਗਿਣਤੀ ਬਾਰੇ ਜਾਣਕਾਰੀ ਦੇਣੀ ਪਵੇਗੀ।

(For more news apart from  Google Pay-Phone Pay will not work on these mobile numbers from April 1 News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement