ਭਾਰਤੀ ਲੋਕਾਂ ਦੇ ਵਿਦੇਸ਼ਾਂ ਵਿਚ ਜਮ੍ਹਾਂ ਕਾਲੇ ਧਨ ਬਾਰੇ ਸਰਕਾਰ ਕੋਲ ਪੱਕੀ ਜਾਣਕਾਰੀ ਨਹੀਂ
Published : Jul 21, 2017, 5:55 pm IST
Updated : Apr 5, 2018, 3:27 pm IST
SHARE ARTICLE
Schweizerische National Bank
Schweizerische National Bank

ਨਵੀਂ ਦਿੱਲੀ, 21 ਜੁਲਾਈ : ਭਾਰਤੀ ਲੋਕਾਂ ਨੇ ਵਿਦੇਸ਼ਾਂ ਜਾਂ ਵਿਦੇਸ਼ੀ ਬੈਂਕਾਂ ਕਿੰਨਾ ਕਾਲਾ ਧਨ ਜਮ੍ਹਾਂ ਕੀਤਾ ਹੈ, ਇਸ ਬਾਰੇ ਕੇਂਦਰ ਸਰਕਾਰ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ।

 

ਨਵੀਂ ਦਿੱਲੀ, 21 ਜੁਲਾਈ : ਭਾਰਤੀ  ਲੋਕਾਂ ਨੇ ਵਿਦੇਸ਼ਾਂ ਜਾਂ ਵਿਦੇਸ਼ੀ ਬੈਂਕਾਂ ਕਿੰਨਾ ਕਾਲਾ ਧਨ ਜਮ੍ਹਾਂ ਕੀਤਾ ਹੈ, ਇਸ ਬਾਰੇ ਕੇਂਦਰ ਸਰਕਾਰ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਹੈ। ਲੋਕ ਸਭਾ ਵਿਚ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਹ ਗੱਲ ਆਖੀ।
ਜੇਤਲੀ ਨੇ ਇਹ ਜ਼ਰੂਰ ਦਸਿਆ ਕਿ ਵਿੱਤ ਮਾਮਲਿਆਂ ਬਾਰੇ ਸਥਾਈ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ 'ਤੇ ਸਰਕਾਰ ਨੇ ਦੇਸ਼ ਦੇ ਅੰਦਰ ਅਤੇ ਬਾਹਰ ਮੌਜੂਦ ਕਾਲੇ ਧਨ ਦਾ ਅੰਦਾਜ਼ਾ ਲਾਉਣ ਲਈ ਅਧਿਐਨ ਸ਼ੁਰੂ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਇਹ ਅਧਿਐਨ ਐਨ.ਆਈ.ਪੀ.ਐਫ਼.ਪੀ., ਐਨ.ਸੀ.ਏ.ਈ.ਆਰ. ਅੇਤ ਐਨ.ਆਈ. ਐਫ਼.ਐਮ. ਵਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਸੰਸਥਾਵਾਂ ਦੀਆਂ ਰੀਪੋਰਟਾਂ ਦੇ ਨਤੀਜਿਆਂ 'ਤੇ ਸਰਕਾਰ ਦੀ ਪ੍ਰਤੀਕਿਰਿਆ ਛੇਤੀ ਹੀ ਵਿੱਤ ਮਾਮਲਿਆਂ ਦੀ ਸਥਾਈ ਕਮੇਟੀ  ਸਾਹਮਣੇ ਪੇਸ਼ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਵਿਚ ਐਚ.ਐਸ.ਬੀ.ਸੀ. ਦੇ ਬੈਂਕ ਖਾਤਿਆਂ ਵਿਚ 628 ਭਾਰਤੀਆਂ ਦੇ ਬੈਂਕ ਖਾਤੇ ਹੋਣ  ਬਾਰੇ ਸੂਚਨਾ ਫ਼ਰਾਂਸ ਨਾਲ ਹੋਈ ਸੰਧੀ ਤਹਿਤ ਮਿਲੀ ਸੀ। ਇਨ੍ਹਾਂ ਮਾਮਲਿਆਂ ਦੀ ਜਾਂਚ ਰਾਹੀਂ 8437 ਕਰੋੜ ਦੀ ਅਣਐਲਾਨੀ ਆਮਦਨ ਨੂੰ ਮਈ 2017 ਤਕ ਟੈਕਸ ਦੇ ਘੇਰੇ ਵਿਚ ਲਿਆਂਦਾ ਗਿਆ। ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਐਚ.ਐਸ.ਬੀ.ਸੀ. ਸਮੇਤ ਕੌਮਾਂਤਰੀ ਪੱਧਰ 'ਤੇ ਹੋਰਨਾਂ ਵਿੱਤੀ ਸੰਸਥਾਵਾਂ ਬਾਰੇ ਜਾਣਕਾਰੀ ਲੀਕ ਹੋਣ ਮਗਰੋਂ ਇਨਕਮ ਟੈਕਸ ਵਿਭਾਗ ਨੇ 19 ਹਜ਼ਾਰ ਕਰੋੜ ਰੁਪਏ ਦੇ ਕਾਲੇ ਧਨ ਬਾਰੇ ਪਤਾ ਲਗਾਇਆ। ਇਨ੍ਹਾਂ ਵਿਚੋਂ 11,110 ਕਰੋੜ ਰੁਪਏ ਅਣਪਛਾਤੇ ਖਾਤਿਆਂ ਵਿਚ ਜਮ੍ਹਾਂ ਹਨ। ਉਨ੍ਹਾਂ ਦਸਿਆ ਕਿ ਅਦਾਲਤਾਂ ਵਿਚ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਵਿਰੁਧ 32 ਮਾਮਲੇ ਦਾਇਰ ਕੀਤੇ ਗਏ ਹਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement