
ਮਕਾਮੀ ਬੀ-ਬਲਾਕ ਸਥਿਤ ਰਾਜੀਵ ਗਾਂਧੀ ਪਾਰਕ ਨੂੰ ਬਚਾਉਣ ਲਈ ਬੀ-ਬਲਾਕ ਨਿਵਾਸੀਆਂ ਨੇ ਜ਼ੋਰਦਾਰ ਅਭਿਆਨ ਛੇੜਦੇ ਹੋਏ ਅੱਜ ਸ਼ੁੱਕਰਵਾਰ ਨੂੰ ਏ.ਡੀ.ਸੀ. ਮੁਨੀਸ਼ ਨਾਗਪਾਲ ਨੂੰ....
ਸਿਰਸਾ, 21 ਜੁਲਾਈ (ਕਰਨੈਲ ਸਿੰਘ, ਸ.ਸ.ਬੇਦੀ): ਮਕਾਮੀ ਬੀ-ਬਲਾਕ ਸਥਿਤ ਰਾਜੀਵ ਗਾਂਧੀ ਪਾਰਕ ਨੂੰ ਬਚਾਉਣ ਲਈ ਬੀ-ਬਲਾਕ ਨਿਵਾਸੀਆਂ ਨੇ ਜ਼ੋਰਦਾਰ ਅਭਿਆਨ ਛੇੜਦੇ ਹੋਏ ਅੱਜ ਸ਼ੁੱਕਰਵਾਰ ਨੂੰ ਏ.ਡੀ.ਸੀ. ਮੁਨੀਸ਼ ਨਾਗਪਾਲ ਨੂੰ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਿਆ।
ਜਿਸ ਵਿਚ ਬੀ-ਬਲਾਕ ਨਿਵਾਸੀਆਂ ਨੇ ਹੁੱਡਾ ਵਿਭਾਗ ਦੁਆਰਾ ਆਪਣੀ ਮਨਮਰਜੀ ਨਾਲ ਲਏ ਗਏ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਪਾਰਕ ਨੂੰ ਜਿਵੇਂ ਹੈ ਤਿਵੇਂ ੱਿਚ ਰੱਖਣ ਦੀ ਮੰਗ ਕੀਤੀ। ਧਿਆਨ ਗੋਚਰਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਚੱਪ ਚਪੀਤੇ ਹੀ ਹੱਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਇਸ ਪਾਰਕ ਨੂੰ ਅਪਣੇ ਨਾਮ ਅਲਾਟ ਕਰਾ ਲਿਆ ਹੈ ਅਤੇ ਹੁਣ ਇੱਥੇ ਭਾਜਪਾ ਦਾ ਦਫ਼ਤਰ ਬਣਾ ਰਹੀ ਹੈ। ਪ੍ਰਤਿਨਿੱਧੀ ਮੰਡਲ ਨੇ ਏ.ਡੀ.ਸੀ. ਨੂੰ ਦਸਿਆ ਕਿ ਰਾਜੀਵ ਗਾਂਧੀ ਪਾਰਕ ਇਸ ਖੇਤਰ ਦਾ 40 ਸਾਲ ਪੁਰਾਣਾ ਵਿਕਸਿਤ ਪਾਰਕ ਹੈ, ਜਿਥੇ ਹੁੱਡਾ ਵਿਭਾਗ ਵਲੋਂ ਇਸ ਦੇ ਰੱਖ ਰਖਾਵ ਵਾਸਤੇ ਪੈਸਾ ਖ਼ਰਚਿਆ ਜਾਂਦਾ ਰਿਹਾ ਹੈ ਉੱਥੇ ਮਕਾਮੀ ਨਿਵਾਸੀਆਂ ਨੇ ਆਪਣੇ ਕੋਲੋਂ ਪੈਸਾ ਇਕੱਠੇ ਕਰ ਕੇ ਬੜੀ ਮਿਹਨਤ ਨਾਲ ਇਸ ਪਾਰਕ ਨੂੰ ਵਿਕਸਿਤ ਕੀਤਾ ਹੈ। ਅਜਿਹੇ ਵਿਚ ਇਸ ਪਾਰਕ ਨੂੰ ਕਿਸੇ ਰਾਜਨੀਤਕ ਪਾਰਟੀ ਨੂੰ ਦਿੱਤੇ ਜਾਣ ਦਾ ਕੋਈ ਵੀ ਕਦਮ ਕਾਨੂੰਨੀ ਤੌਰ ਉੱਤੇ ਤਾਂ ਅਣ-ਉਚਿਤ ਹੈ ਹੀ, ਸਗੋਂ ਜਨਤਾ ਦੀਆਂ ਭਾਵਨਾਵਾਂ ਦੇ ਵੀ ਵਿਰੁਧ ਹੈ।
ਪ੍ਰਤਿਨਿੱਧੀ ਮੰਡਲ ਨੇ ਏ.ਡੀ.ਸੀ. ਸਾਹਿਬ ਨੂੰ ਸਰਕਾਰ ਤੱਕ ਉਨ੍ਹਾਂ ਦਾ ਪੱਖ ਪਰਭਾਵੀ ਢੰਗ ਨਾਲ ਰੱਖਣ ਦਾ ਆਗਰਹ ਕੀਤਾ ਜਿਸ ਉੱਤੇ ਏ.ਡੀ .ਸੀ. ਮੁਨੀਸ਼ ਨਾਗਪਾਲ ਨੇ ਉਚਿਤ ਕਾਰਵਾਈ ਦਾ ਭਰੋਸਾ ਦਿਤਾ।। ਇਸ ਤੋਂ ਪਹਿਲੋਂ ਸ਼ੁੱਕਰਵਾਰ ਸਵੇਰੇ ਬੀ- ਬਲਾਕ ਨਿਵਾਸੀਆਂ ਦੁਆਰਾ ਪਾਰਕ ਪਰਿਸਰ ਵਿਚ ਇਕ ਮਹੱਤਵਪੂਰਣ ਬੈਠਕ ਬੁਲਾਈ ਗਈ। ਜਿਸ ਵਿਚ ਰਾਜੀਵ ਗਾਂਧੀ ਪਾਰਕ ਨੂੰ ਬਚਾਉਣ ਲਈ 'ਰਾਜੀਵ ਗਾਂਧੀ ਪਾਰਕ ਬਚਾਓ ਸੰਘਰਸ਼ ਕਮੇਟੀ' ਦਾ ਗਠਨ ਕੀਤਾ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਜੇਕਰ ਇਸ ਮੁੱਦੇ ਸਬੰਧੀ ਸੰਘਰਸ਼ ਦੀ ਲੋੜ ਹੋਈ ਤਾਂ ਸਾਰੇ ਬੀ-ਬਲਾਕ ਨਿਵਾਸੀ ਅਤੇ ਸ਼ਹਿਰ ਵਾਸੀ ਇਸ ਕਮੇਟੀ ਦੇ ਅੰਤਰਗਤ ਅੰਦੋਲਨ ਚਲਾਉਣਗੇ।
ਹਾਲਾਂਕਿ ਬੈਠਕ ਵਿਚ ਮੌਜੂਦ ਮੈਬਰਾਂ ਨੇ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧਆਂ ਨਾਲ ਇਸ ਸੰਬੰਧ ਵਿਚ ਹੋਈ ਭੇਂਟ ਨੂੰ ਸਕਾਰਾਤਮਕ ਕਰਾਰ ਦਿਤਾ ਅਤੇ ਛੇਤੀ ਹੀ ਸਰਕਾਰ ਵਲੋਂ ਵੀ ਇਸ ਮਾਮਲੇ ਵਿਚ ਜਲਦੀ ਕੋਈ ਸਮਾਧਾਨ ਕੱਢੇ ਜਾਣ ਦੀ ਆਸ ਵਿਅਕਤ ਕੀਤੀ।
ਬੈਠਕ ਵਿਚ ਪਾਰਕ ਬਚਾਉਣ ਦੀ ਗੁਹਾਰ ਲਗਾਉਣ ਨਾਲ ਸਬੰਧਿਤ ਪੱਤਰ ਸੀ . ਏਮ . ਵਿੰਡੋ , ਹੁੱਡਾ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਧਾਨਮੰਤਰੀ ਦਫ਼ਤਰ ਨੂੰ ਭੇਜਣ ਦਾ ਫ਼ੈਸਲਾ ਵੀ ਲਿਆ ਗਿਆ । ਪ੍ਰਤਿਨਿੱਧੀ ਮੰਡਲ ਵਿੱਚ ਆਤਮਪ੍ਰਕਾਸ਼ ਵਧਵਾ , ਰਿੰਕੂ ਛਾਬੜਾ , ਪ੍ਰਦੀਪ ਸਚਦੇਵਾ , ਸੁਰੇਸ਼ ਮਿੱਤਲ , ਬਿਸ਼ਨਦਾਸ , ਪਵਨ ਨਾਗਪਾਲ , ਲੱਕੀ ਫੁਟੇਲਾ , ਲਾਲਚੰਦ , ਮੋਹਨ ਲਾਲ ਸਲੂਜਾ , ਤਰਸੇਮ ਲਾਲ ਸੁਖੀਜਾ ਅਤੇ ਸ਼ੰਟੀ ਰਹੇਜਾ ਮੌਜੂਦ ਸਨ ।