
23 ਜ਼ਖਮੀ ਜਵਾਨ ਬੀਜਾਪੁਰ ਤੇ 7 ਰਾਏਪੁਰ ਦੇ ਹਸਪਤਾਲਾਂ ਵਿਚ ਭਰਤੀ ਕਰਾਏ ਗਏ ਹਨ।
ਨਵੀਂ ਦਿੱਲੀ- ਛੱਤੀਸਗੜ੍ਹ 'ਚ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਮੁਠਭੇੜ ਵਿਚ ਸੁਰੱਖਿਆ ਬਲਾਂ ਦੇ 24 ਜਵਾਨ ਮਾਰੇ ਗਏ। ਇਨ੍ਹਾਂ ਦੋ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਘਟਨਾ ਨੂੰ 400 ਤੋਂ ਵੱਧ ਨਕਸਲਵਾਦੀਆਂ ਨੇ ਅੰਜਾਮ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਛੱਤੀਸਗੜ੍ਹ ਸਮੇਤ ਪੂਰੇ ਦੇਸ਼ ਵਿਚ ਹਫੜਾ-ਦਫੜੀ ਮਚ ਗਈ ਹੈ। ਇਸ ਵਿਚਾਲੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਓਵਾਦੀ ਹਮਲੇ 'ਤੇ ਤੁਰੰਤ ਪ੍ਰਤੀਕਿਰਿਆ ਦੇਣ ਤੋਂ ਬਾਅਦ ਅੱਜ ਜਗਦਲਪੁਰ, ਬੀਜਾਪੁਰ ਅਤੇ ਰਾਏਪੁਰ ਦਾ ਦੌਰਾ ਕਰਨਗੇ।
amit shah
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਮੁਠਭੇੜ ਬਾਰੇ ਗੱਲਬਾਤ ਕੀਤੀ ਸੀ। ਗ੍ਰਹਿ ਮੰਤਰੀ ਦੇ ਆਦੇਸ਼ਾਂ 'ਤੇ ਸੀਆਰਪੀਐਫ ਦੇ ਡਾਇਰੈਕਟਰ ਜਨਰਲ ਕੁਲਦੀਪ ਸਿੰਘ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਛੱਤੀਸਗੜ੍ਹ ਪਹੁੰਚੇ। ਸੀ ਐਮ ਬਘੇਲ ਅੱਜ ਸ਼ਾਮ ਤੱਕ ਅਸਾਮ ਤੋਂ ਛੱਤੀਸਗੜ ਪਰਤਣਗੇ।
Chhattisgarh Naxal attack
ਬੀਤੇ ਦਿਨੀ ਇਸ ਸਬੰਧੀ ਬੀਜਾਪੁਰ ਦੇ ਐਸ.ਪੀ. ਨੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ 31 ਹੋਰ ਜ਼ਖਮੀ ਫੌਜੀਆਂ ਨੂੰ ਬੀਜਾਪੁਰ ਅਤੇ ਰਾਏਪੁਰ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। 23 ਜ਼ਖਮੀ ਜਵਾਨ ਬੀਜਾਪੁਰ ਤੇ 7 ਰਾਏਪੁਰ ਦੇ ਹਸਪਤਾਲਾਂ ਵਿਚ ਭਰਤੀ ਕਰਾਏ ਗਏ ਹਨ।