Chhattisgarh Fire: ਰਾਏਪੁਰ 'ਚ ਟਰਾਂਸਫਾਰਮਰ 'ਚ ਧਮਾਕੇ ਤੋਂ ਬਾਅਦ ਬਿਜਲੀ ਵਿਭਾਗ ਦੇ ਦਫਤਰ 'ਚ ਲੱਗੀ ਭਿਆਨਕ ਅੱਗ, ਚਾਰੇ ਪਾਸੇ ਹੋਇਆ ਧੂੰਆਂ
Published : Apr 5, 2024, 3:11 pm IST
Updated : Apr 5, 2024, 5:49 pm IST
SHARE ARTICLE
Raipur Chhattisgarh Fire News in punjabi
Raipur Chhattisgarh Fire News in punjabi

Chhattisgarh Fire News: ਅੱਗ ਨਾਲ ਇਲਾਕੇ ਦੀ ਬਿਜਲੀ ਹੋਈ ਗੁੱਲ

Raipur Chhattisgarh Fire News in punjabi: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿੱਚ ਟਰਾਂਸਫਾਰਮਰ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅਸਮਾਨ ਵਿੱਚ ਦੂਰ-ਦੂਰ ਤੱਕ ਧੂੰਏਂ ਦੇ ਗੁਬਾਰ ਨਜ਼ਰ ਆ ਰਹੇ ਹਨ। ਇਹ ਅੱਗ ਬਿਜਲੀ ਵਿਭਾਗ ਦੀ ਸਬ ਡਿਵੀਜ਼ਨ ਗੁਢਿਆਰੀ ਵਿੱਚ ਲੱਗੀ।

ਇਹ ਵੀ ਪੜ੍ਹੋ: Chandigarh News: ਹੁਕਮਾਂ ਦੀ ਪਾਲਣਾ ਨਾ ਕਰਨ 'ਤੇ ਹਾਈਕੋਰਟ ਸਖ਼ਤ, ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਡੀਜੀਪੀ ਨੂੰ ਠੋਕਿਆ ਜੁਰਮਾਨਾ

ਖ਼ਬਰਾਂ ਮੁਤਾਬਕ, ਗੋਦਾਮ 'ਚ ਰੱਖੇ ਕਰੀਬ 1500 ਟ੍ਰਾਂਸਫਾਰਮ ਸੜ ਕੇ ਸੁਆਹ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਗੋਦਾਮ 'ਚ ਕਰੀਬ 6000 ਟ੍ਰਾਂਸਫਾਰਮ ਰੱਖੇ ਹੋਏ ਹਨ। ਜਿੱਥੇ ਬਿਜਲੀ ਵਿਭਾਗ ਦੇ ਦਫਤਰ 'ਚ ਅੱਗ ਲੱਗੀ ਹੈ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ। ਇਹ ਪੂਰਾ ਮਾਮਲਾ ਗੁਢਿਆਰੀ ਥਾਣਾ ਖੇਤਰ ਦਾ ਹੈ। 

ਇਹ ਵੀ ਪੜ੍ਹੋ: Haryana News: ਸੂਟਕੇਸ 'ਚੋਂ ਮਿਲੀ ਵਿਦਿਆਰਥੀ ਦੀ ਲਾਸ਼, ਕੱਢੀਆਂ ਹੋਈਆਂ ਸਨ ਅੱਖਾਂ

ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਆਸਮਾਨ 'ਚ ਦੂਰੋਂ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ ਹੈ। ਸਥਾਨਕ ਲੋਕਾਂ ਨੇ ਭਿਆਨਕ ਅੱਗ 'ਤੇ ਕਾਬੂ ਪਾਉਣ ਲਈ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅੱਗ ਬੁਝਾਉਣ ਲਈ ਪਹੁੰਚ ਗਈਆਂ। ਪੁਲਿਸ ਨੇ 3 ਕਿਲੋਮੀਟਰ ਪਹਿਲਾਂ ਹੀ ਸੜਕ ’ਤੇ ਨਾਕਾਬੰਦੀ ਕਰ ਦਿੱਤੀ ਹੈ। ਟਰਾਂਸਫਾਰਮਰ ਮੌਕੇ ’ਤੇ ਹੀ ਫਟ ਰਹੇ ਹਨ ਅਤੇ ਇਨ੍ਹਾਂ ਵਿੱਚ ਭਰਿਆ ਡੀਜ਼ਲ ਬਾਹਰ ਨਿਕਲ ਕੇ ਆਲੇ-ਦੁਆਲੇ ਡਿੱਗ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Raipur Chhattisgarh Fire News in punjabi, stay tuned to Rozana Spokesman)

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement