Fake doctor in Madhya Pradesh: ਮਿਸ਼ਨਰੀ ਹਸਪਤਾਲ ’ਚ ਫ਼ਰਜ਼ੀ ਡਾਕਟਰ ਨੇ ਲਈ 7 ਮਰੀਜ਼ਾਂ ਦੀ ਜਾਨ

By : PARKASH

Published : Apr 5, 2025, 1:36 pm IST
Updated : Apr 5, 2025, 1:36 pm IST
SHARE ARTICLE
Fake doctor's treatment in missionary hospital claims 7 lives
Fake doctor's treatment in missionary hospital claims 7 lives

Fake doctor in Madhya Pradesh: ਬ੍ਰਿਟੇਨ ਦੇ ਡਾਕਟਰ ਦਾ ਨਾਂ ਵਰਤ ਕੇ ਦਿਲ ਦੇ ਆਪਰੇਸ਼ਨ ਕਰਦਾ ਰਿਹਾ ਨਰਿੰਦਰ ਯਾਦਵ 

ਅਧਿਕਾਰੀਆਂ ਨੇ ਹੋਰ ਮੌਤਾਂ ਦਾ ਵੀ ਪ੍ਰਗਟਾਇਆ ਖ਼ਦਸ਼ਾ

Madhya Pradesh Fake doctor: ਮੱਧ ਪ੍ਰਦੇਸ਼ ਦੇ ਦਮੋਹ ਸ਼ਹਿਰ ਦੇ ਇੱਕ ਨਿੱਜੀ ਮਿਸ਼ਨਰੀ ਹਸਪਤਾਲ ’ਚ ਇਕ ਨਕਲੀ ਡਾਕਟਰ ਵਲੋਂ ਦਿਲ ਦਾ ਆਪ੍ਰੇਸ਼ਨ ਕਰਨ ਕਾਰਨ 7 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਅਧਿਕਾਰੀ ਨਕਲੀ ਡਾਕਟਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੇ ਹਨ। ਹਸਪਤਾਲ ’ਚ ਇੱਕ ਮਹੀਨੇ ਦੇ ਅੰਦਰ ਸੱਤ ਮੌਤਾਂ ਦੀਆਂ ਰਿਪੋਰਟਾਂ ਨੇ ਇਲਾਕੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਹਨ। ਦੋਸ਼ ਹਨ ਕਿ ਐਨ ਜੌਨ ਕੈਮ ਨਾਮਕ ਇੱਕ ਵਿਅਕਤੀ ਜੋ ਈਸਾਈ ਮਿਸ਼ਨਰੀ ਹਸਪਤਾਲ ’ਚ ਨੌਕਰੀ ਕਰ ਰਿਹਾ ਸੀ ਬਾਅਦ ਵਿਚ ਉਹ ਖ਼ੁਦ ਨੂੰ ਬ੍ਰਿਟੇਨ ਦਾ ਇਕ ਮਸ਼ਹੂਰ ਡਾਕਟਰ ਦੱਸਣ ਲੱਗ ਗਿਆ ਅਤੇ ਇੱਕ ਦਿਲ ਦਾ ਰੋਗ ਵਿਗਿਆਨੀ ਹੋਣ ਦਾ ਦਾਅਵਾ ਕੀਤਾ।

ਇਸ ਤੋਂ ਬਾਅਦ ਉਸਨੇ ਮਰੀਜ਼ਾਂ ਦੀ ਦਿਲ ਦੀ ਸਰਜਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਦੀ ਬਾਅਦ ਵਿੱਚ ਮੌਤ ਹੋ ਗਈ। ਜਾਂਚ ਕਰਨ ’ਤੇ ਦੋਸ਼ੀ ਦਾ ਅਸਲੀ ਨਾਮ ਨਰਿੰਦਰ ਵਿਕਰਮਾਦਿਤਿਆ ਯਾਦਵ ਨਿਕਲਿਆ। ਇਸ ਤੋਂ ਪਹਿਲਾਂ, ਵਕੀਲ ਅਤੇ ਬਾਲ ਭਲਾਈ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਤਿਵਾੜੀ ਨੇ ਦਾਅਵਾ ਕੀਤਾ ਸੀ ਕਿ ਅਧਿਕਾਰਤ ਮੌਤਾਂ ਦੀ ਗਿਣਤੀ 7 ਸੀ, ਪਰ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਸੀ। ਵਕੀਲ ਨੇ ਪਹਿਲਾਂ ਦਮੋਹ ਜ਼ਿਲ੍ਹਾ ਮੈਜਿਸਟਰੇਟ ਅੱਗੇ ਸ਼ਿਕਾਇਤ ਦਰਜ ਕਰਵਾਈ ਸੀ।

ਤਿਵਾੜੀ ਨੇ ਦਸਿਆ, ‘ਕੁਝ ਮਰੀਜ਼, ਜੋ ਬੱਚ ਗਏ ਸਾਡੇ ਕੋਲ ਆਏ ਅਤੇ ਸਾਨੂੰ ਘਟਨਾ ਬਾਰੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਹਸਪਤਾਲ ਲੈ ਗਏ ਸਨ ਅਤੇ ਉਹ ਵਿਅਕਤੀ ਆਪ੍ਰੇਸ਼ਨ ਕਰਨ ਲਈ ਤਿਆਰ ਸੀ, ਪਰ ਉਹ ਥੋੜ੍ਹਾ ਡਰੇ ਹੋਏ ਸਨ, ਇਸ ਲਈ ਉਹ ਆਪਣੇ ਪਿਤਾ ਨੂੰ ਜਬਲਪੁਰ ਲੈ ਗਏ। ਫਿਰ ਸਾਨੂੰ ਪਤਾ ਲੱਗਾ ਕਿ ਇੱਕ ਨਕਲੀ ਡਾਕਟਰ ਹਸਪਤਾਲ ’ਚ ਕੰਮ ਕਰ ਰਿਹਾ ਹੈ; ਅਸਲੀ ਵਿਅਕਤੀ ਬ੍ਰਿਟੇਨ ਵਿੱਚ ਹੈ ਅਤੇ ਇਸ ਵਿਅਕਤੀ ਦਾ ਨਾਮ ਨਰਿੰਦਰ ਯਾਦਵ ਹੈ। ਉਸ ਵਿਰੁਧ ਹੈਦਰਾਬਾਦ ’ਚ ਇੱਕ ਕੇਸ ਦਰਜ ਹੈ ਅਤੇ ਉਸਨੇ ਕਦੇ ਵੀ ਆਪਣੇ ਅਸਲੀ ਦਸਤਾਵੇਜ਼ ਨਹੀਂ ਦਿਖਾਏ।’’ 

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਯਾਂਕ ਕਾਨੂੰਗੋ ਨੇ ਕਿਹਾ ਕਿ ਮਿਸ਼ਨਰੀ ਹਸਪਤਾਲ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਰਕਾਰ ਤੋਂ ਪੈਸੇ ਵੀ ਮਿਲ ਰਹੇ ਹਨ। ਉਨ੍ਹਾ ਕਿਹਾ, ‘‘ਸਾਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਮਿਸ਼ਨਰੀ ਹਸਪਤਾਲ ਵਿੱਚ ਇੱਕ ਨਕਲੀ ਡਾਕਟਰ ਨੇ ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ। ਸਾਨੂੰ ਇਹ ਵੀ ਦੱਸਿਆ ਗਿਆ ਸੀ ਕਿ ਮਿਸ਼ਨਰੀ ਹਸਪਤਾਲ ਵੀ ਆਯੁਸ਼ਮਾਨ ਭਾਰਤ ਯੋਜਨਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਲਈ ਸਰਕਾਰ ਤੋਂ ਪੈਸੇ ਲੈ ਰਿਹਾ ਹੈ। ਇਹ ਇੱਕ ਗੰਭੀਰ ਸ਼ਿਕਾਇਤ ਹੈ; ਅਸੀਂ ਇਸ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇਸ ਵੇਲੇ ਜਾਂਚ ਚੱਲ ਰਹੀ ਹੈ।’’  

ਦੋਸ਼ਾਂ ਤੋਂ ਬਾਅਦ, ਜ਼ਿਲ੍ਹਾ ਜਾਂਚ ਟੀਮ ਨੇ ਹਸਪਤਾਲ ਤੋਂ ਸਾਰੇ ਦਸਤਾਵੇਜ਼ ਜ਼ਬਤ ਕਰ ਲਏ। ਜਾਂਚ ਦੌਰਾਨ, ਇਹ ਪਾਇਆ ਗਿਆ ਕਿ ਜਾਅਲੀ ਡਾਕਟਰ ਨੇ ਮਸ਼ਹੂਰ ਬ੍ਰਿਟਿਸ਼ ਡਾਕਟਰ ਦੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਸਨ। ਦੋਸ਼ੀ ’ਤੇ ਹੈਦਰਾਬਾਦ ’ਚ ਦਰਜ ਇੱਕ ਅਪਰਾਧਿਕ ਮਾਮਲਾ ਸਮੇਤ ਕਈ ਵਿਵਾਦਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਦਮੋਹ ਦੇ ਐਸਪੀ ਅਭਿਸ਼ੇਕ ਤਿਵਾੜੀ ਨੇ ਦਸਿਆ, ‘‘ਅਸੀਂ ਇਸ ਸਮੇਂ ਮਿਸ਼ਨਰੀ ਹਸਪਤਾਲ ਵਿੱਚ ਕਈ ਮੌਤਾਂ ਦੇ ਮਾਮਲੇ ਦੀ ਜਾਂਚ ਕਰ ਰਹੇ ਹਾਂ। 

(For more news apart from Madhya Pradesh Latest News, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement