
ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਇਟਖ਼ੋਰੀ ਥਾਨ ਇਲਾਕੇ ਦੇ ਰਾਜਾ ਕੇਂਦੁਆ ਪਿੰਡ ਵਿਚ ਬਲਾਤਕਾਰ ਤੋਂ ਬਾਅਦ ਨਾਬਾਲਗ ਨੂੰ ਅੱਗ ਲਗਾ ਕੇ...
ਚਤਰਾ (ਝਾਰਖੰਡ) : ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਇਟਖ਼ੋਰੀ ਥਾਨ ਇਲਾਕੇ ਦੇ ਰਾਜਾ ਕੇਂਦੁਆ ਪਿੰਡ ਵਿਚ ਬਲਾਤਕਾਰ ਤੋਂ ਬਾਅਦ ਨਾਬਾਲਗ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ ਵਿਚ ਪੁਲਿਸ ਨੇ ਪੰਚਾਇਤ ਕਰਨ ਵਾਲੀ ਸਰਪੰਚ ਤਿਲੇਸ਼ਵਰੀ ਦੇਵੀ ਸਮੇਤ ਘਟਨਾ ਵਿਚ ਸ਼ਾਮਲ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਘਟਨਾ ਵਿਚ ਸ਼ਾਮਲ ਹੋਰ ਸ਼ੱਕੀਆਂ, ਦੋਸ਼ੀਆਂ ਅਤੇ ਪੰਚਾਇਤ ਨੁਮਾਇੰਦਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਾਰੇ ਸੰਭਾਵਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
police arrests two person in rape case of chatra jharkhand
ਜ਼ਿਲ੍ਹਾ ਅਧਿਕਾਰੀ ਜਿਤੇਂਦਰ ਕੁਮਾਰ ਸਿੰਘ ਨੇ ਭਰੋਸਾ ਦਿਤਾ ਹੈ ਕਿ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਵਾਰ ਨੂੰ ਹਰ ਹਾਲ ਵਿਚ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਟੀਮ ਗਠਿਤ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਮੁੱਖ ਦਫ਼ਤਰ ਦੇ ਨਿਰਦੇਸ਼ 'ਤੇ ਰਾਜਾ ਕੇਂਦੁਆ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ।
police arrests two person in rape case of chatra jharkhand
ਇੰਨਾ ਹੀ ਨਹੀਂ, ਪਿੰਡ ਵਿਚ ਐਸਪੀ ਅਖਿਲੇਸ਼ ਬੀ ਵਾਰੀਅਰ, ਐਸਡੀਉ ਰਾਜੀਵ ਕੁਮਾਰ, ਡੀਐਸਪੀ ਮੁੱਖ ਦਫ਼ਤਰ ਪਿਤਾਂਬਰ ਸਿੰਘ ਖੈਰਵਾਰ ਅਤੇ ਐਸਡੀਪੀਉ ਸਿਮਰੀਆ ਪ੍ਰਦੀਪ ਕੱਛਪ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਕ ਅਧਿਕਾਰੀ ਮੌਜੂਦ ਹਨ। ਉੱਚ ਪੁਲਿਸ ਅਧਿਕਾਰੀ ਪਿੰਡ ਵਿਚ ਹਰ ਸ਼ੱਕੀ 'ਤੇ ਨਜ਼ਰ ਰੱਖ ਰਹੇ ਹਨ। ਇਧਰ ਘਟਨਾ ਤੋਂ ਬਾਅਦ ਸਾਰੇ ਦੋਸ਼ੀ ਪਿੰਡ ਛੱਡ ਕੇ ਫ਼ਰਾਰ ਹਨ।
police arrests two person in rape case of chatra jharkhand
ਜਾਣਕਾਰੀ ਮੁਤਾਬਕ ਪਿੰਡ ਦੀ ਇਕ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਕੁੱਝ ਲੋਕਾਂ ਨੇ ਕਥਿਤ ਰੂਪ ਨਾਲ ਗੈਂਗਰੇਪ ਕੀਤਾ। ਇਸ ਦੇ ਵਿਰੋਧ ਵਿਚ ਜਦ ਪੰਚਾਇਤ ਬੁਲਾਈ ਗਈ ਤਾਂ ਖ਼ੁਦ ਨੂੰ ਅਪਮਾਨਤ ਮਹਿਸੂਸ ਕਰਦੇ ਹੋਏ ਉਨ੍ਹਾਂ ਮੁਲਜ਼ਮਾਂ ਨੇ ਘਰ ਵਿਚ ਦਾਖ਼ਲ ਹੋ ਕੇ ਦਿਨ ਦਿਹਾੜੇ ਪੀੜਤ ਦੀ ਜਲਾ ਕੇ ਹੱਤਿਆ ਕਰ ਦਿਤੀ। ਇਸ ਨਾਲ ਵੀ ਉਨ੍ਹਾਂ ਦਾ ਦਿਲ ਨਹੀਂ ਭਰਿਆ ਤਾਂ ਉਨ੍ਹਾਂ ਨੇ ਪੀੜਤਾ ਦੇ ਪਿਤਾ ਅਤੇ ਮਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਪੁੱਜੀ ਪੁਲਿਸ ਨੇ ਲੜਕੀ ਦੀ ਅਧਸੜੀ ਲਾਸ਼ ਬਰਾਮਦ ਕੀਤੀ ਅਤੇ ਕਾਰਵਾਈ ਸ਼ੁਰੂ ਕੀਤੀ।