ਰੇਲਗੱਡੀ 'ਚ ਔਰਤਾਂ ਦਾ ਡੱਬਾ ਪਿੱਛੇ ਰਹਿਣ ਦੀ ਬਜਾਏ ਹੁਣ ਵਿਚਕਾਰ ਲਗਾਇਆ ਜਾਵੇਗਾ ਅਤੇ ਇਹ ਅਲਗ ਰੰਗ 'ਚ ਨਜ਼ਰ ਆਵੇਗਾ। ਮੰਤਰਾਲਾ ਸੂਤਰਾਂ ਨੇ ਦਸਿਆ ਕਿ 2018 ਨੂੰ...
ਨਵੀਂ ਦਿੱਲੀ : ਰੇਲਗੱਡੀ 'ਚ ਔਰਤਾਂ ਦਾ ਡੱਬਾ ਪਿੱਛੇ ਰਹਿਣ ਦੀ ਬਜਾਏ ਹੁਣ ਵਿਚਕਾਰ ਲਗਾਇਆ ਜਾਵੇਗਾ ਅਤੇ ਇਹ ਅਲਗ ਰੰਗ 'ਚ ਨਜ਼ਰ ਆਵੇਗਾ। ਮੰਤਰਾਲਾ ਸੂਤਰਾਂ ਨੇ ਦਸਿਆ ਕਿ 2018 ਨੂੰ ਮਹਿਲਾ ਸੁਰੱਖਿਆ ਸਾਲ ਦੇ ਰੂਪ 'ਚ ਮਨਾਉਣ ਦੀ ਰੇਲਵੇ ਯੋਜਨਾ ਤਹਿਤ ਅਜਿਹਾ ਲੋਕਲ ਅਤੇ ਲੰਮੀ ਦੂਰੀ ਦੀਆਂ ਰੇਲਗੱਡੀਆਂ 'ਚ ਕੀਤਾ ਜਾਵੇਗਾ।
ਇਹਨਾਂ ਡੱਬਿਆਂ 'ਚ ਜ਼ਿਆਦਾ ਸੁਰੱਖਿਆ ਉਪਾਅ ਦੇ ਤੌਰ 'ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ, ਨਾਲ ਹੀ ਇਹਨਾਂ ਡੱਬਿਆਂ ਦੀਆਂ ਬਾਰੀਆਂ 'ਤੇ ਜਾਲੀਆਂ ਲਗਾਉਣ 'ਤੇ ਵੀ ਚਰਚਾ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦਸਿਆ ਕਿ ਰੇਲਗੱਡੀਆਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਦੀ ਯੋਜਨਾਵਾਂ ਲਈ ਇਕ ਕਮੇਟੀ ਵੀ ਬਣਾਈ ਗਈ ਹੈ।
ਕਮੇਟੀ ਨੇ ਦਸਿਆ ਕਿ ਵੇਰਵੇ ਨੂੰ ਅੰਤਮ ਰੂਪ ਦੇਣ ਲਈ ਰੇਲਵੇ ਦੇ ਵੱਖਰੇ ਜ਼ੋਨ ਤੋਂ ਵਿਚਾਰ ਮੰਗੇ ਗਏ ਹਨ। ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਔਰਤਾਂ ਦੇ ਡੱਬਿਆਂ ਨੂੰ ਕਿਸ ਰੰਗ ਨਾਲ ਰੰਗਿਆ ਜਾਵੇਗਾ, ਇਹ ਸਾਫ਼ ਨਹੀਂ ਕੀਤਾ ਗਿਆ ਹੈ ਪਰ ਰੇਲਵੇ ਔਰਤਾਂ ਨਾਲ ਜੁਡ਼ੇ ਗੁਲਾਬੀ ਰੰਗ 'ਤੇ ਵਿਭਾਗ ਵਿਚਾਰ ਕਰ ਰਿਹਾ ਹੈ। ਕਈ ਵਾਰ ਡੱਬੇ ਬਿਲਕੁਲ ਹੀ ਹਨ੍ਰੇ 'ਚ ਹੁੰਦੇ ਹਨ ਅਤੇ ਮਹਿਲਾ ਯਾਤਰੀ ਉਨ੍ਹਾਂ 'ਚ ਚੜ੍ਹਨ ਤੋਂ ਡਰਦੀਆਂ ਹਨ। ਇਹ ਸੁਰੱਖਿਆ ਦਾ ਮੁੱਦਾ ਹੈ।
ਸੂਤਰਾਂ ਨੇ ਦਸਿਆ ਕਿ ਇਹ ਫ਼ੈਸਲਾ ਵੀ ਲਿਆ ਗਿਆ ਹੈ ਕਿ ਇਸ ਡੱਬਿਆਂ 'ਚ ਚਾਹੇ ਟਿਕਟ ਜਾਂਚ ਕਰਨ ਵਾਲੇ ਹੋਣ ਜਾਂ ਆਰਪੀਐਫ਼ ਕਰਮੀ, ਉਨ੍ਹਾਂ 'ਚ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਕਮੇਟੀ ਨੇ ਇਹ ਵੀ ਕਿਹਾ ਕਿ ਅਗਲੇ ਤਿੰਨ ਸਾਲ 'ਚ ਔਰਤਾਂ ਵਲੋਂ ਦੇਖਭਾਲ ਕੀਤੇ ਜਾਣ ਵਾਲੇ ਸਟੇਸ਼ਨਾਂ ਦੀ ਗਿਣਤੀ ਮੌਜੂਦਾ ਤਿੰਨ ਤੋਂ ਵਧਾ ਕੇ 100 ਕੀਤੀ ਜਾਵੇਗੀ। ਕਮੇਟੀ ਨੇ ਰੇਲਵੇ ਸਟੇਸ਼ਨਾਂ ਅਤੇ ਰੇਲਗੱਡੀਆਂ 'ਚ ਇਸ ਤਰ੍ਹਾਂ ਦੇ ਬੁਨਿਆਦੀ ਢਾਂਚੇ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ, ਜਿਨ੍ਹਾਂ 'ਚ ਵੱਖ ਪਖ਼ਾਨੇ ਅਤੇ 'ਚੇਂਜਿੰਗ ਰੂਮ ਸ਼ਾਮਲ ਕੀਤੇ ਜਾਣਗੇ। (ਏਜੰਸੀ)