ਕਰਨਾਟਕ ਦੌਰਾ ਵਿਚਾਲੇ ਛੱਡ ਤੂਫ਼ਾਨ ਪੀੜਤਾਂ ਦਾ ਹਾਲ ਚਾਲ ਜਾਣਨ ਪੁੱਜੇ ਯੋਗੀ
Published : May 5, 2018, 11:10 am IST
Updated : May 5, 2018, 11:58 am IST
SHARE ARTICLE
yogi adityanath meets rain dust storm affected people at hospital agra
yogi adityanath meets rain dust storm affected people at hospital agra

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਪਣਾ ਕਰਨਾਟਕ ਦਾ ਦੌਰਾ ਵਿਚਾਲੇ ਛੱਡ ਕੇ ਸ਼ਨੀਵਾਰ ਨੂੰ ਆਗਰਾ ਦੇ ਐਸਐਨ ਕਾਲਜ ਹਸਪਤਾਲ ਜਾ ਕੇ ...

* ਤੂਫ਼ਾਨ 'ਚ ਜ਼ਖ਼ਮੀ ਹੋਏ ਲੋਕਾਂ ਦਾ ਆਗਰਾ ਜਾ ਕੇ ਹਾਲ ਚਾਲ ਪੁਛਿਆ *  ਵਿਰੋਧੀਆਂ ਵਲੋਂ ਕੀਤੀ ਗਈ ਸੀ ਮੁੱਖ ਮੰਤਰੀ ਯੋਗੀ ਦੀ ਆਲੋਚਨਾ

ਆਗਰਾ: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਪਣਾ ਕਰਨਾਟਕ ਦਾ ਦੌਰਾ ਵਿਚਾਲੇ ਛੱਡ ਕੇ ਸ਼ਨੀਵਾਰ ਨੂੰ ਆਗਰਾ ਦੇ ਐਸਐਨ ਕਾਲਜ ਹਸਪਤਾਲ ਜਾ ਕੇ ਹਨ੍ਹੇਰੀ ਵਿਚ ਜ਼ਖ਼ਮੀ ਹੋਏ ਲੋਕਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ। ਇਸ ਤੋਂ ਬਾਅਦ ਉਹ ਤੂਫ਼ਾਨ ਪ੍ਰਭਾਵਤ ਖੇਤਰਾਂ ਦਾ ਹਵਾਈ ਦੌਰਾ ਕਰਨ ਲਈ ਰਵਾਨਾ ਹੋਏ। ਉਤਰ ਪ੍ਰਦੇਸ਼ ਵਿਚ ਤੂਫ਼ਾਨ ਨਾਲ ਕਾਫ਼ੀ ਤਬਾਹੀ ਮਚੀ ਸੀ, ਜਿਸ ਵਿਚ ਕਈ ਦਰਜਨ ਲੋਕਾਂ ਦੀ ਮੌਤ ਹੋ ਗਈ ਸੀ। ਇਕੱਲੇ ਆਗਰਾ ਵਿਚ ਹੀ 50 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। 

yogi adityanath meets rain dust storm affected people at hospital agrayogi adityanath meets rain dust storm affected people at hospital agra

ਅਜਿਹੇ ਵਿਚ ਅਪਣੇ ਸੂਬੇ ਤੋਂ ਦੂਰ ਕਰਨਾਟਕ ਵਿਚ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਯੋਗੀ ਦੀ ਕਾਫ਼ੀ ਆਲੋਚਨਾ ਹੋ ਰਹੀ ਸੀ। ਵਿਰੋਧੀ ਧਿਰ ਨੇ ਇਸ ਨੂੰ ਮੁੱਦਾ ਬਣਾ ਲਿਆ ਸੀ ਅਤੇ ਕਰਨਾਟਕ ਵਿਚ ਕਾਂਗਰਸ ਯੋਗੀ 'ਤੇ ਹਮਲਾਵਰ ਹੋ ਗਈ ਸੀ। ਇਹੀ ਵਜ੍ਹਾ ਹੈ ਕਿ ਸ਼ਨਿਚਰਵਾਰ ਤਕ ਪ੍ਰਚਾਰ ਕਰਨ ਗਏ ਸੂਬੇ ਦੇ ਮੁੱਖ ਮੰਤਰੀ ਯੋਗੀ ਨੂੰ ਵਾਪਸ ਪਰਤਣਾ ਪਿਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵਲੋਂ ਆਫ਼ਤ ਪ੍ਰਭਾਵਤ ਖੇਤਰਾਂ ਦੇ ਅਧਿਕਾਰੀਆਂ ਨੂੰ ਰਾਹਤ ਕਾਰਜ ਪ੍ਰਭਾਵੀ ਰੂਪ ਨਾਲ ਚਲਾਉਣ, ਜ਼ਖ਼ਮੀਆਂ ਦਾ ਪੂਰਾ ਇਲਾਜ ਯਕੀਨੀ ਕਰਵਾਉਣ ਅਤੇ ਪੀੜਤਾਂ ਨੂੰ ਹਰ ਸੰਭਵ ਮਦਦ ਉਪਲਬਧ ਕਰਵਾਉਣ ਦੇ ਨਿਰਦੇਸ਼ ਪਹਿਲਾਂ ਦਿਤੇ ਜਾ ਚੁੱਕੇ ਹਨ। 

 

ਸਪਾ ਮੁਖੀ ਅਖਿਲੇਸ਼ ਯਾਦਵ ਨੇ ਮਾਰੇ ਗਏ ਲੋਕਾਂ ਦੇ ਪ੍ਰਤੀ ਦੁੱਖ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਸੀ ਕਿ ਮੁੱਖ ਮੰਤਰੀ ਨੂੰ ਕਰਨਾਟਕ ਦਾ ਚੋਣ ਪ੍ਰਚਾਰ ਛੱਡ ਕੇ ਤੁਰਤ ਉਤਰ ਪ੍ਰਦੇਸ਼ ਪਰਤਣਾ ਚਾਹੀਦਾ ਹੈ। ਜਨਤਾ ਨੇ ਉਨ੍ਹਾਂ ਨੂੰ ਅਪਣੇ ਸੂਬੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਚੁਣਿਆ ਹੈ, ਕਰਨਾਟਕ ਦੀ ਰਾਜਨੀਤੀ ਲਈ ਨਹੀਂ। ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਕਾਫ਼ੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਣ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਪਣੇ ਸਵਾਰਥੀ ਚੋਣ ਹਿਤਾਂ ਨੂੰ ਪੂਰਾ ਕਰਨ ਲਈ ਕਰਨਾਟਕ ਦੇ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ। 

yogi adityanath meets rain dust storm affected people at hospital agrayogi adityanath meets rain dust storm affected people at hospital agra

ਕਰਨਾਟਕ ਦੇ ਮੁੱਖ ਮੰਤਰੀ ਸਿਧਰਮਈਆ ਨੇ ਵੀ ਉਤਰ ਪ੍ਰਦੇਸ਼ ਦੇ ਤੂਫ਼ਾਨ ਨਾਲ ਪ੍ਰਭਾਵਤ ਹੋਣ ਦੇ ਬਾਵਜੂਦ ਯੋਗੀ ਦੇ ਕਰਨਾਟਕ ਵਿਚ ਰਹਿਣ ਦੀ ਆਲੋਚਨਾ ਕੀਤੀ। ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਵੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਵਿਚ ਜਿੱਥੇ ਭਿਆਨਕ ਤੂਫ਼ਾਨ ਨਾਲ ਭਾਰੀ ਤਬਾਹੀ ਅਤੇ ਜਾਨ ਮਾਲ ਦਾ ਨੁਕਸਾਨ ਹੋਇਆ ਹੈ, ਉਥੇ ਸੂਬੇ ਦੇ ਮੁੱਖ ਮੰਤਰੀ ਕਰਨਾਟਕ ਵਿਚ ਚੋਣ ਪ੍ਰਚਾਰ ਕਰਨ ਵਿਚ ਮਸਤ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਅੰਸ਼ਕਾਲਿਕ ਨਿਯੁਕਤੀ 'ਤੇ ਹਨ। ਨਾਲ ਹੀ ਦੇਸ਼ ਦੇ ਸੱਭ ਤੋਂ ਗ਼ੈਰ ਜ਼ਿੰਮੇਵਾਰ ਮੁੱਖ ਮੰਤਰੀਆਂ ਵਿਚੋਂ ਇਕ ਹੈ। 

yogi adityanath meets rain dust storm affected people at hospital agrayogi adityanath meets rain dust storm affected people at hospital agra

ਰਾਜ ਬੱਬਰ ਨੇ ਕਿਹਾ ਕਿ ਸਰਕਾਰ ਦਾ ਮੁੱਖ ਕਰਤੱਵ ਆਫ਼ਤ ਵਿਚ ਲੋਕਾਂ ਦੀ ਮਦਦ ਕਰਨਾ ਹੁੰਦਾ ਹੈ, ਜਦਕਿ ਇੱਥੇ ਮੁੱਖ ਮੰਤਰੀ ਯੋਗੀ ਮਦਦ ਦੀ ਜਗ੍ਹਾ ਦੂਜੇ ਸੂਬੇ ਵਿਚ ਪਾਰਟੀ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਦੀ ਜਨਤਾ ਕਿਵੇਂ ਵਿਸ਼ਵਾਸ ਕਰੇਗੀ ਕਿ ਯੋਗੀ ਦੇ ਕਹਿਣ ਨਾਲ ਕਰਨਾਟਕ ਵਿਚ ਸੁਸ਼ਾਸਨ ਮਿਲੇਗਾ? ਕਰਨਾਟਕ ਦੀ ਜਨਤਾ ਮੁੱਖ ਮੰਤਰੀ ਯੋਗੀ ਨੂੰ ਸਵਾਲ ਕਰ ਰਹੀ ਹੈ ਕਿ ਉਸੇ ਉਤਰ ਪ੍ਰਦੇਸ਼ ਦੀ ਮਾਡਲ ਦੀ ਗੱਲ ਕਰਨ ਤੁਸੀਂ ਕਰਨਾਟਕ ਆਏ ਹੋ, ਜਿਥੇ ਨਾਬਾਲਗ ਬੱਚੀਆਂ ਨਾਲ ਬਲਾਤਕਾਰ ਨਹੀਂ, ਸਮੂਹਕ ਬਲਾਤਕਾਰ ਹੁੰਦਾ ਹੈ। ਜਿੱਥੋਂ ਦਾ ਕਿਸਾਨ ਖ਼ੁਦਕੁਸ਼ੀਆਂ ਲਈ ਜਾਣਿਆ ਜਾਂਦਾ ਹੈ। ਜਿਥੇ ਰੁਜ਼ਗਾਰ ਦੇ ਨਾਂਅ 'ਤੇ ਫਿ਼ਰੌਤੀ ਦਾ ਧੰਦਾ ਚਲਦਾ ਹੈ, ਜਿੱਥੇ ਬਾਹਰ ਗਏ ਵਿਅਕਤੀ ਦੇ ਘਰ ਮੁੜ ਦਾ ਭਰੋਸਾ ਨਹੀਂ ਹੁੰਦਾ। 

 

ਰਾਜ ਬੱਬਰ ਨੇ ਸੂਬਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਹਨ੍ਹੇਰੀ ਤੂyogi adityanath meets rain dust storm affected people at hospital agrayogi adityanath meets rain dust storm affected people at hospital agraਫ਼ਾਨ ਕਾਰਨ ਮੌਤ ਦਾ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਵਾਰਾਂ ਨੂੰ 50-50 ਲੱਖ ਦਾ ਮੁਆਵਜ਼ਾ ਅਤੇ ਤੂਫ਼ਾਨ ਪੀੜਤ ਪਰਵਾਰਾਂ ਨੂੰ ਘੱਟ ਤੋਂ ਘੱਟ 30 ਲੱਖ ਦਾ ਮੁਆਵਜ਼ਾ ਦਿਤਾ ਜਾਵੇ ਤਾਕਿ ਉਹ ਦੁਬਾਰਾ ਅਪਣਾ ਜੀਵਨ ਗੁਜ਼ਰ ਸ਼ੁਰੂ ਕਰ ਸਕਣ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement