
ਇੰਡੀਅਨ ਮੈਡੀਕਲ ਰਿਸਰਚ ਕੌਂਸਲ ਕੋਰੋਨਾ ਵਾਇਰਸ ਦੇ ਟੈਸਟਾਂ ਨਾਲ ਜੁੜੇ ਸਟੀਕ ਅੰਕੜੇ ਤੇਜ਼ੀ ਨਾਲ ਹਾਸਲ ਕਰਨ ਲਈ ਆਈਬੀਐਮ ਦੀ 'ਵਾਟਸਨ ਅਸਿਸਟੈਂਟ' ਸੇਵਾ ਵਰਤ ਰਹੀ ਹੈ।
ਨਵੀਂ ਦਿੱਲੀ, 4 ਮਈ: ਇੰਡੀਅਨ ਮੈਡੀਕਲ ਰਿਸਰਚ ਕੌਂਸਲ ਕੋਰੋਨਾ ਵਾਇਰਸ ਦੇ ਟੈਸਟਾਂ ਨਾਲ ਜੁੜੇ ਸਟੀਕ ਅੰਕੜੇ ਤੇਜ਼ੀ ਨਾਲ ਹਾਸਲ ਕਰਨ ਲਈ ਆਈਬੀਐਮ ਦੀ 'ਵਾਟਸਨ ਅਸਿਸਟੈਂਟ' ਸੇਵਾ ਵਰਤ ਰਹੀ ਹੈ। ਇਹ ਆਈਬੀਐਮ ਦੀ ਆਰਟੀਫ਼ਿਸ਼ਲ ਇੰਟੈਲੀਜੈਂਸ ਆਧਾਰਤ ਸੇਵਾ ਹੈ। ਵਾਟਸਨ ਅਸਿਸਟੈਂਟ ਵਰਚੂਅਲ ਚੈਟ ਸਹਾਇਕ ਸੇਵਾ ਹੈ। ਇਹ ਆਈਸੀਐਮਆਰ ਦੇ ਅੰਤਮ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਜਵਾਬ ਦਿੰਦਾ ਹੈ।
File photo
ਨਾਲ ਹੀ ਕੋਰੋਨਾ ਵਾਇਰਸ ਦਾ ਟੈਸਟ ਕਰਨ, ਟੈਸਟ ਲਈ ਨਮੂਨੇ ਇਕੱਠੇ ਕਰਨ, ਜਾਂਚ ਕਰਨ ਅਤੇ ਡਾਟਾ ਨੂੰ ਦਰਜ ਕਰਨ ਨਾਲ ਜੁਡੇ ਆਈਸੀਐਮਆਰ ਦੇ ਪੁਰਾਣੇ ਦਿਸ਼ਾ-ਨਿਰਦੇਸ਼ਾਂ ਦਾ ਵਰਗੀਕਰਨ ਵੀ ਕਰਦਾ ਜਾਂਦਾ ਹੈ। ਆਈਸੀਐਮਆਰ ਦੇ ਡਾਇਰੈਕਟਰ ਬਲਰਾਮ ਭਾਰਗਵ ਨੇ ਕਿਹਾ ਕਿ ਵਾਇਰਸ ਫੈਲਣ ਦੀ ਵਾਧਾ ਦਰ ਨੂੰ ਘੱਟ ਰਖਦਿਆਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਟੈਸਟ, ਪਛਾਣ ਅਤੇ ਇਲਾਜ ਕਰਨਾ ਅਹਿਮ ਹੈ।
ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਜ਼ਮੀਨੀ ਪੱਧਰ 'ਤੇ ਕੋਰੋਨਾ ਵਾਇਰਸ ਦਾ ਟੈਸਟ ਕਰਨ ਵਾਲੀਆਂ ਟੀਮਾਂ ਨੂੰ ਫੈਲਾਉਣ ਤੋਂ ਇਲਾਵਾ, ਆਈਬੀਐਮ ਨਾਲ ਭਾਈਵਾਲੀ ਨਾਲ ਸਥਾਨਕ ਪੱਧਰ 'ਤੇ ਸਿਧਿਆਂ ਅਤੇ ਸਟੀਕ ਜਾਣਕਾਰੀ ਆ ਸਕੇਗੀ। (ਏਜੰਸੀ)