
ਦਿੱਲੀ ਹਾਈ ਕੋਰਟ ਨੇ ਕਿਹਾ ਮੈਡੀਕਲ ਉਪਕਰਨਾਂ ਦੇ ਰੂਪ ਵਿਚ ਮਿਲੀ ਵਿਦੇਸ਼ੀ ਸਹਾਇਤਾ ਕੋਵਿਡ-19 ਤੋਂ ਪੀੜਤ ਲੋਕਾਂ ਦੇ ਫਾਇਦੇ ਲਈ ਹੈ
ਨਵੀਂ ਦਿੱਲੀ: ਅਹਿਮ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਮੈਡੀਕਲ ਉਪਕਰਨਾਂ ਦੇ ਰੂਪ ਵਿਚ ਮਿਲੀ ਵਿਦੇਸ਼ੀ ਸਹਾਇਤਾ ਕੋਵਿਡ-19 ਤੋਂ ਪੀੜਤ ਲੋਕਾਂ ਦੇ ਫਾਇਦੇ ਲਈ ਹੈ ਨਾ ਕਿ ਕਿਸੇ ਸੰਸਥਾ ਦੇ ਬਕਸਿਆਂ ਵਿਚ ਰੱਖ ਕੇ ਕਬਾੜ ਬਣ ਜਾਣ ਲਈ।
Foreign Medical Aid Meant For People, Not To Be Kept In Boxes: Delhi Hight Court
ਜਸਟਿਸ ਬਿਪਨ ਸਾਂਘੀ ਅਤੇ ਜਸਟਿਸ ਰੇਖਾ ਪਿੱਲੇ ਦੀ ਬੈਂਚ ਨੇ ਕਿਹਾ, ‘ਜਦੋਂ ਸਰਕਾਰ ਨੂੰ ਇਹ ਮੈਡੀਕਲ ਉਪਕਰਨ ਸਹਾਇਤਾ ਦੇ ਰੂਪ ਵਿਚ ਮਿਲੇ ਹਨ ਤਾਂ ਇਹ ਲੋਕਾਂ ਦੀ ਮਦਦ ਲਈ ਹੈ। ਇਹ ਕਿਤੇ ਬਕਸਿਆਂ ਵਿਚ ਰੱਖਣ ਅਤੇ ਕਬਾੜ ਬਣ ਜਾਣ ਲਈ ਨਹੀਂ ਹੈ’।
Coronavirus
ਅਦਾਲਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਸੀਨੀਅਰ ਵਕੀਲ ਰਾਜਸ਼ੇਖਰ ਰਾਓ ਨੇ ਸਹਾਇਤਾ ਦੇ ਰੂਪ ਵਿਚ ਮਿਲੇ ਮੈਡੀਕਲ ਉਪਕਰਨਾਂ ਨੂੰ ਵੰਡਣ ਦੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਤੌਰ ਤਰੀਕਿਆਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਲੇਡੀ ਹਾਰਡਿੰਗ ਮੈਡੀਕਲ ਕਾਲਜ ਨੂੰ ਕਰੀਬ 260 ਆਕਸੀਜਨ ਕੰਸਨਟ੍ਰੇਟਰ ਮਿਲੇ ਹਨ ਜਦਕਿ ਉਸ ਨੂੰ ਇੰਨੀ ਲੋੜ ਨਹੀਂ ਸੀ।
Delhi High Court
ਇਸ ਤੋਂ ਬਾਅਦ ਬੈਂਚ ਨੇ ਕੇਂਦਰ ਨੂੰ ਵੱਖ-ਵੱਖ ਹਸਪਤਾਲਾਂ ਨੂੰ ਮਿਲੀ ਵਿਦੇਸ਼ੀ ਸਹਾਇਤਾ ਸਬੰਧੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਦਾ ਆਦੇਸ਼ ਦਿੱਤਾ ਹੈ। ਅਦਾਲਤ ਨੇ ਕੇਂਦਰ ਨੂੰ ਇਹਨਾਂ ਉਪਕਰਨਾਂ ਨੂੰ ਗੁਰਦੁਆਰਿਆਂ ਅਤੇ ਉਹਨਾਂ ਗੈਰ-ਸਰਕਾਰੀ ਸੰਗਠਨਾਂ ਨੂੰ ਦੇਣ ਲਈ ਕਿਹਾ ਜੋ ਜਨਤਾ ਦੀ ਸੇਵਾ ਕਰ ਰਹੇ ਹਨ।