
Rajasthan News : BSF ਚੌਕੀ ਕੰਪਲੈਕਸ ’ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼, ਦੋ ਮਹੀਨੇ ਪਹਿਲਾਂ ਡਿਊਟੀ ’ਤੇ ਆਇਆ ਸੀ ਘਰੋਂ
Rajasthan News : ਜੈਸਲਮੇਰ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਨੇ ਐਤਵਾਰ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ BSF ਅਧਿਕਾਰੀ ਅਤੇ ਥਾਣਾ ਤਨੋਟ ਪੁਲਿਸ ਮੌਕੇ ’ਤੇ ਪਹੁੰਚ ਗਈ। ਇਹ ਘਟਨਾ ਜੈਸਲਮੇਰ ਤੋਂ ਕਰੀਬ 140 ਕਿਲੋਮੀਟਰ ਦੂਰ ਬੱਬਲੀਆਂਵਾਲਾ ਚੌਕੀ 'ਤੇ ਵਾਪਰੀ।
ਇਹ ਵੀ ਪੜੋ:Srinagar News : ਅਨੰਤਨਾਗ ’ਚ ਗੁਰਦਾਸਪੁਰ ਦਾ ਫੌਜੀ ਜਵਾਨ ਹੋਇਆ ਸ਼ਹੀਦ
ਇਸ ਮੌਕੇ ਤਨੋਟ ਥਾਣਾ ਪੁਲਿਸ ਨੇ ਦੱਸਿਆ ਕਿ ਮੁਕੰਦਾ ਡੇਕਾ (57) ਵਾਸੀ ਦੋਰਾਂਗ, ਆਸਾਮ ਬੀ.ਐੱਸ.ਐੱਫ 'ਚ ਕਾਂਸਟੇਬਲ ਵਜੋਂ ਬਬਲੀਆਂਵਾਲਾ ਚੌਕੀ 'ਤੇ ਤਾਇਨਾਤ ਸੀ। ਜਵਾਨ ਨੇ ਸਰਹੱਦੀ ਚੌਕੀ 'ਤੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਐਤਵਾਰ ਸਵੇਰੇ ਡੇਕਾ ਨੂੰ ਲਟਕਦਾ ਦੇਖ ਕੇ ਜਵਾਨਾਂ ਨੇ ਬੀਐਸਐਫ ਅਧਿਕਾਰੀਆਂ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਥਾਣਾ ਤਨੋਟ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਵਾਨ ਦੀ ਲਾਸ਼ ਨੂੰ ਦਰੱਖਤ ਤੋਂ ਉਤਾਰ ਕੇ ਰਾਮਗੜ੍ਹ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਇਹ ਵੀ ਪੜੋ:Singer Gippy Grewal : ਗਿੱਪੀ ਗਰੇਵਾਲ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ, ਸਾਂਝੀ ਕੀਤੀ ਵੀਡੀਓ
ਹਾਲਾਂਕਿ ਅਜੇ ਤੱਕ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਖੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜਾਂਚ ਤੋਂ ਬਾਅਦ ਹੀ ਕਾਰਨਾਂ ਦਾ ਪਤਾ ਲੱਗੇਗਾ। ਜਵਾਨ ਦੇ ਸਾਥੀਆਂ ਨੇ ਦੱਸਿਆ ਕਿ ਡੇਕਾ 3 ਸਾਲ ਬਾਅਦ ਸੇਵਾਮੁਕਤ ਹੋਣ ਜਾ ਰਿਹਾ ਸੀ। ਫਰਵਰੀ ਮਹੀਨੇ ’ਚ ਹੀ ਛੁੱਟੀ ਲੈ ਕੇ ਘਰੋਂ ਪਰਤਿਆ ਸੀ। ਉਹ ਬਹੁਤ ਮਿੱਠੇ ਸੁਭਾਅ ਦਾ ਸੀ। ਉਹ ਬੱਬਲੀਆਂਵਾਲਾ ਚੌਕੀ ਵਿਖੇ ਜਨਰੇਟਰ ਚਲਾਉਂਦਾ ਸੀ ਅਤੇ ਜਨਰੇਟਰ ਕਮਰੇ ’ਚ ਰਹਿੰਦਾ ਸੀ। ਜਨਰੇਟਰ ਰੂਮ ਦੇ ਪਿੱਛੇ ਦਰੱਖਤ ਨਾਲ ਫਾਹਾ ਲਟਕਾ ਦਿੱਤਾ ਗਿਆ। ਸਾਥੀ ਸਿਪਾਹੀ ਦੀ ਆਤਮਹੱਤਿਆ ਨਾਲ ਬੀਐਸਐਫ ਦੇ ਹੋਰ ਜਵਾਨ ਵੀ ਹੈਰਾਨ ਹਨ।
(For more news apart from BSF jawan committed suicide Indian-Pak border News in Punjabi, stay tuned to Rozana Spokesman)