
Muzaffarnagar News : ਲਾੜੇ ਨੂੰ ਪਸੰਦ ਆਈ ਕ੍ਰੇਟਾ ਕਾਰ, ਕੁੜੀ ਵਾਲੇ ਦਹੇਜ ’ਚ ਦੇ ਰਹੇ ਸੀ ਵੈਗਨਰ, ਗੁੱਸੇ ਹੋਇਆ ਲਾੜਾ
UP: ਮੁਜ਼ੱਫਰਨਗਰ ਦੇ ਰਸੂਲਪੁਰ ਦਬਹੇੜੀ 'ਚ ਲਾਲਚੀ ਲਾੜੇ ਨੇ ਐਨ ਮੌਕੇ ’ਤੇ 'ਤੇ ਬਰਾਤ ਲਿਆਉਣ ਤੋਂ ਇਨਕਾਰ ਕਰ ਦਿੱਤਾ। ਲੜਕੀ ਵਾਲੇ ਦਾਜ ’ਚ ਵੇਗਨਾਰ ਕਾਰ ਦੇ ਰਹੇ ਸੀ ।ਪਰ ਲਾੜੇ ਨੂੰ ਕ੍ਰੇਟਾ ਕਾਰ ਪਸੰਦ ਆਈ ਸੀ। ਸਵੇਰੇ ਲਾੜੇ ਅਮੀਰ ਆਲਮ ਵਾਸੀ ਚਿਟੋਡਾ ਨੂੰ ਪਤਾ ਲੱਗਾ ਕਿ ਉਸ ਦੀ ਗੱਲ ਨਹੀਂ ਸੁਣੀ ਗਈ। ਇਸ ਗੱਲ ਤੋਂ ਨਾਰਾਜ਼ ਹੋ ਕੇ ਵਿਆਹ ਰੱਦ ਕਰ ਦਿੱਤਾ।
ਦੱਸ ਦੇਈਏ ਕਿ ਲੜਕੀ ਵਾਲਿਆਂ ਵਲੋਂ ਖਾਣਾ ਤਿਆਰ ਕਰ ਦਿੱਤਾ ਗਿਆ ਸੀ ਮਹਿਮਾਨ ਆ ਚੁੱਕੇ ਸੀ।ਬਸ ਬਰਾਤ ਦਾ ਇੰਤਜਾਰ ਕੀਤਾ ਜਾ ਰਿਹਾ ਸੀ ।
ਇਸ ਸਬੰਧੀ ਲਾੜੀ ਦੇ ਪਿਤਾ ਯਾਕੂਬ ਨੇ ਇਸ ਮਾਮਲੇ ’ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜਾ ਅਮੀਰ ਆਲਮ ਸਰਕਾਰੀ ਮੁਲਾਜ਼ਮ ਹੈ।ਪੁਲਿਸ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ।
(For more news apart from On wedding day in UP, groom did not arrive to get married News in Punjabi, stay tuned to Rozana Spokesman)