India vs Pakistan: ਚਨਾਬ ਨਦੀ ’ਤੇ ਸਲਾਲ ਡੈਮ ਦੇ ਸਾਰੇ ਗੇਟ ਬੰਦ, ਰਿਆਸੀ ’ਚ ਘਟਿਆ ਪਾਣੀ ਦਾ ਪੱਧਰ 
Published : May 5, 2025, 12:44 pm IST
Updated : May 5, 2025, 1:21 pm IST
SHARE ARTICLE
All gates of Salal Dam on Chenab river closed, water level drops in Reasi
All gates of Salal Dam on Chenab river closed, water level drops in Reasi

India vs Pakistan: ਸਥਾਨਕ ਲੋਕਾਂ ਨੇ ਸਰਕਾਰ ਦੇ ਇਸ ਕਦਮ ’ਤੇ ਪ੍ਰਗਟਾਈ ਖ਼ੁਸੀ 

India vs Pakistan, Salal Dam on Chenab river closed latest news in Punjabi: ਚਨਾਬ ਨਦੀ ’ਤੇ ਸਲਾਲ ਡੈਮ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ, ਜਿਸ ਕਾਰਨ ਸੋਮਵਾਰ ਨੂੰ ਰਿਆਸੀ ਜ਼ਿਲ੍ਹੇ ਵਿੱਚ ਪਾਣੀ ਦੇ ਪੱਧਰ ਵਿੱਚ ਕਾਫ਼ੀ ਗਿਰਾਵਟ ਆਈ। ਰਾਮਬਨ ਵਿੱਚ ਚਨਾਬ ਨਦੀ ’ਤੇ ਬਗਲੀਹਾਰ ਪਣਬਿਜਲੀ ਪ੍ਰਾਜੈਕਟ ਬੰਨ੍ਹ ਤੋਂ ਪਾਣੀ ਵਗਦਾ ਦੇਖਿਆ ਗਿਆ। ਇੰਸਟਾਗ੍ਰਾਮ ’ਤੇ ਇੱਕ ਪੋਸਟ ਵਿੱਚ, ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਾਰਵਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ,‘‘ਭਾਰਤ ਦੇ ਹਿੱਤ ਵਿੱਚ ਸਖ਼ਤ ਫ਼ੈਸਲੇ ਲੈਣ ਲਈ ਰਾਜਨੀਤਿਕ ਇੱਛਾ ਸ਼ਕਤੀ ਦੀ ਲੋੜ ਹੁੰਦੀ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਕੰਮਾਂ ਰਾਹੀਂ ਇਹ ਦਰਸਾਇਆ ਹੈ। ਇਹ ਮੋਦੀ ਦਾ ਦ੍ਰਿੜ ਸਿਧਾਂਤ ਹੈ, ਅਤਿਵਾਦ ਵਿਰੁੱਧ ਉਨ੍ਹਾਂ ਦੀ ਲੜਾਈ ਵਿੱਚ ਦ੍ਰਿੜ ਅਤੇ ਅਟੱਲ। ਸਾਡੇ ਨਾਗਰਿਕਾਂ ਦਾ ਪਾਣੀ ਅਤੇ ਖੂਨ ਇਕੱਠੇ ਨਹੀਂ ਵਹਿ ਸਕਦੇ। ਇਹ ਸਪੱਸ਼ਟ ਹੈ।’’ 

ਇੱਕ ਸਥਾਨਕ ਨਿਵਾਸੀ ਦਿਨੇਸ਼ ਨੇ ਕਿਹਾ, ‘‘ਸਾਨੂੰ ਖ਼ੁਸ਼ੀ ਹੈ ਕਿ ਸਰਕਾਰ ਨੇ ਪਾਕਿਸਤਾਨ ਜਾਣ ਵਾਲੇ ਪਾਣੀ ਦਾ ਵਹਾਅ ਰੋਕ ਦਿੱਤਾ ਹੈ। ਪਾਕਿਸਤਾਨ ਨੂੰ ਉਸੇ ਤਰ੍ਹਾਂ ਢੁਕਵਾਂ ਜਵਾਬ ਮਿਲਣਾ ਚਾਹੀਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਗਾਮ ਵਿੱਚ ਸਾਡੇ ਸੈਲਾਨੀਆਂ ਨੂੰ ਮਾਰਿਆ ਸੀ। ਸਰਕਾਰ ਜੋ ਵੀ ਫ਼ੈਸਲਾ ਲਵੇ, ਅਸੀਂ ਉਸ ਦੇ ਨਾਲ ਹਾਂ।’’ ਇੱਕ ਹੋਰ ਸਥਾਨਕ ਨਿਵਾਸੀ ਨੇ ਕਿਹਾ, ‘‘ਇਹ ਇੱਕ ਵੱਡੀ ਪ੍ਰਾਪਤੀ ਹੈ। ਸਰਕਾਰ ਦਾ ਇਹ ਕਦਮ ਬਹੁਤ ਵਧੀਆ ਹੈ। ਸਾਡੀ ਸਰਕਾਰ ਪਾਕਿਸਤਾਨ ਨੂੰ ਕਈ ਤਰੀਕਿਆਂ ਨਾਲ ਢੁਕਵਾਂ ਜਵਾਬ ਦੇ ਰਹੀ ਹੈ। ਅਸੀਂ ਸਾਰੇ ਸਰਕਾਰ ਦੇ ਨਾਲ ਹਾਂ।’’ 

ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ਵਿੱਚ ਭਾਰੀ ਬਾਰਿਸ਼ ਤੋਂ ਬਾਅਦ 2 ਮਈ ਨੂੰ ਚਨਾਬ ਨਦੀ ਦੇ ਪਾਣੀ ਦਾ ਪੱਧਰ ਵਧ ਗਿਆ। ਇਸ ਤੋਂ ਪਹਿਲਾਂ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ 28 ਅਪ੍ਰੈਲ ਨੂੰ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਸੀ, ਇਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਦਲੇਰਾਨਾ ਕਦਮ ਦੱਸਿਆ ਸੀ। 

(For more news apart from india vs pakistan Latest News, stay tuned to Rozana Spokesman)

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement