ਭਾਰਤ ਸਰਕਾਰ ਨੇ ਨਿਊਜ਼ ਪੋਰਟਲ ਬਲੋਚਿਸਤਾਨ ਟਾਈਮਜ਼ ਤੇ ਬਲੋਚਿਸਤਾਨ ਪੋਸਟ ਦੇ ਐਕਸ ਖਾਤਿਆਂ ’ਤੇ ਲਗਾਈ ਪਾਬੰਦੀ

By : JUJHAR

Published : May 5, 2025, 11:49 am IST
Updated : May 5, 2025, 11:49 am IST
SHARE ARTICLE
Indian government bans X accounts of news portals Balochistan Times and Balochistan Post
Indian government bans X accounts of news portals Balochistan Times and Balochistan Post

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵਲੋਂ ਲਗਾਤਾਰ ਕਾਰਵਾਈ ਜਾਰੀ

ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤ ਸਰਕਾਰ ਨੇ 2 ਨਿਊਜ਼ ਪੋਰਟਲਾਂ ਦੇ ਐਕਸ-ਹੈਂਡਲਾਂ ’ਤੇ ਪਾਬੰਦੀ ਲਗਾ ਕੇ ਇਕ ਹੋਰ ਵੱਡਾ ਝਟਕਾ ਦਿਤਾ ਹੈ। ਭਾਰਤ ਸਰਕਾਰ ਨੇ ਨਿਊਜ਼ ਪੋਰਟਲ ਬਲੋਚਿਸਤਾਨ ਟਾਈਮਜ਼ ਅਤੇ ਬਲੋਚਿਸਤਾਨ ਪੋਸਟ ਦੇ ਐਕਸ ਅਕਾਊਂਟਸ ਨੂੰ ਬਲਾਕ ਕਰ ਦਿਤਾ ਹੈ। ਇਹ ਪਾਬੰਦੀ ਭਾਰਤ ਵਿਚ ਲਗਾਈ ਗਈ ਹੈ।

ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਪਾਕਿਸਤਾਨ ਵਿਰੁਧ ਹਮਲਾਵਰ ਰਵੱਈਆ ਅਪਣਾ ਰਿਹਾ ਹੈ।  ਇਸ ਸਬੰਧ ਵਿਚ, ਭਾਰਤ ਨੇ ਪਾਕਿਸਤਾਨ ਵਿਰੁਧ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ ਅਤੇ ਲਗਾਤਾਰ ਉਸ ਦੇ ਹੰਕਾਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਭਾਰਤ ਦੀ ਕਾਰਵਾਈ ਤੋਂ ਨਿਰਾਸ਼ ਪਾਕਿਸਤਾਨ ਦੇ ਨੇਤਾ ਲਗਾਤਾਰ ਭਾਰਤ ਨੂੰ ਧਮਕੀਆਂ ਦੇ ਰਹੇ ਹਨ ਪਰ ਪਾਕਿਸਤਾਨ ਭਾਰਤ ਦੀ ਕਾਰਵਾਈ ਤੋਂ ਘਬਰਾ ਗਿਆ ਹੈ ਅਤੇ ਭਾਰਤ ਤੋਂ ਹਮਲੇ ਦਾ ਡਰ ਹੈ।

ਇਸ ਦੌਰਾਨ, ਭਾਰਤ ਪਾਕਿਸਤਾਨ ਵਿਰੁਧ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਿਹਾ ਹੈ। ਇਸ ਤੋਂ ਪਹਿਲਾਂ, ਭਾਰਤ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਦੇ ਸੰਸਥਾਪਕ ਇਮਰਾਨ ਖਾਨ ਵਿਰੁਧ ਇਹ ਕਾਰਵਾਈ ਕੀਤੀ ਸੀ। ਭਾਰਤ ਨੇ ਇਨ੍ਹਾਂ ਦੋਵਾਂ ਆਗੂਆਂ ਦੇ ਐਕਸ ਖਾਤੇ ਬਲਾਕ ਕਰ ਦਿਤੇ ਸਨ।

ਇਸ ਤੋਂ ਪਹਿਲਾਂ ਵੀ ਭਾਰਤ ਨੇ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਦੇ ਐਕਸ ਅਕਾਊਂਟ ਨੂੰ ਭਾਰਤ ਵਿਚ ਬੈਨ ਕਰ ਦਿਤਾ ਸੀ। ਖਵਾਜਾ ਆਸਿਫ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲਗਾਤਾਰ ਭਾਰਤ ਵਿਰੁਧ ਜ਼ਹਿਰ ਉਗਲ ਰਿਹਾ ਸੀ। ਉਸ ਨੇ ਭਾਰਤ ’ਤੇ ਪ੍ਰਮਾਣੂ ਹਮਲਾ ਕਰਨ ਦੀ ਧਮਕੀ ਵੀ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement