Vice President Dhankhar: ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੰਦੇ ਸਮੇਂ ਮਹਿੰਗਾਈ ਨੂੰ ਧਿਆਨ ’ਚ ਰੱਖਿਆ ਜਾਵੇ

By : PARKASH

Published : May 5, 2025, 11:05 am IST
Updated : May 5, 2025, 11:05 am IST
SHARE ARTICLE
Inflation should be kept in mind while providing financial assistance to farmers: Vice President Dhankhar
Inflation should be kept in mind while providing financial assistance to farmers: Vice President Dhankhar

Vice President Dhankhar: ਕਿਹਾ, ਜਦ ਵਿਧਾਇਕਾਂ ਤੇ ਸਾਂਸਦਾਂ ਦੀਆਂ ਤਨਖ਼ਾਹਾਂ ’ਚ ਸੋਧ ਸਮੇਂ ਮਹਿੰਗਾਈ ਦਾ ਧਿਆਨ ਰੱਖਿਆ ਤਾਂ ਕਿਸਾਨਾਂ ਬਾਰੀ ਕਿਉਂ ਨਹੀਂ?

ਕਿਸਾਨਾਂ ਲਈ ਖਾਦ ਸਬਸਿਡੀ ’ਚ ਸਿੱਧੇ ਲਾਭ ਟਰਾਂਸਫ਼ਰ ਦੀ ਕੀਤੀ ਵਕਾਲਤ 

Vice President Dhankhar in Gwalior: ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਐਤਵਾਰ ਨੂੰ ਅਮਰੀਕੀ ਪੈਟਰਨ ਦੀ ਤਰਜ਼ ’ਤੇ ਕਿਸਾਨਾਂ ਲਈ ਖਾਦ ਸਬਸਿਡੀ ’ਚ ਸਿੱਧੇ ਲਾਭ ਟਰਾਂਸਫਰ (ਡੀਬੀਟੀ) ਦੀ ਵਕਾਲਤ ਕੀਤੀ ਅਤੇ ਕਿਹਾ ਕਿ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਸਮੇਂ ਮਹਿੰਗਾਈ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ਦੇ ਮਾਮਲੇ ਵਿੱਚ ਕੀਤਾ ਜਾਂਦਾ ਹੈ।

ਗਵਾਲੀਅਰ ਵਿੱਚ ਰਾਜਮਾਤਾ ਵਿਜਯਾਰਾਜੇ ਸਿੰਧੀਆ ਕ੍ਰਿਸ਼ੀ ਵਿਸ਼ਵਵਿਦਿਆਲਿਆ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ, ‘‘ਜੇਕਰ ਪ੍ਰਧਾਨ ਮੰਤਰੀ ਨੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ’ਚ ਸੋਧ ਕਰਦੇ ਸਮੇਂ ਮਹਿੰਗਾਈ ਨੂੰ ਧਿਆਨ ਵਿੱਚ ਰੱਖਿਆ, ਤਾਂ ਕਿਸਾਨਾਂ ਦੀ ਸਹਾਇਤਾ ਕਰਦੇ ਸਮੇਂ ਕਿਉਂ ਨਹੀਂ? ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ ਮਹਿੰਗਾਈ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।’’

ਖਾਦ ਸਬਸਿਡੀ ਵਿਚ ਸਿੱਧੇ ਲਾਭ ਟਰਾਂਸਫ਼ਰ (ਡੀਬੀਟੀ) ਦੀ ਜ਼ਰੂਰਤ ’ਤੇ ਜ਼ੋਰ ਦਿੰਦੇ ਹੋਏ, ਧਨਖੜ ਨੇ ਕਿਹਾ, ‘‘ਅਮਰੀਕਾ ਵਿੱਚ, ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਰੀ ਸਹਾਇਤਾ ਸਿੱਧੇ ਤੌਰ ’ਤੇ ਦਿੱਤੀ ਜਾਂਦੀ ਹੈ ਨਾ ਕਿ ਵਿਚੋਲਿਆਂ ਰਾਹੀਂ। ਜਿਵੇਂ ਸਾਡੇ ਕੋਲ ਭਾਰਤ ਵਿੱਚ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਹੈ, ਉਸੇ ਤਰ੍ਹਾਂ ਭਾਰਤ ਸਰਕਾਰ ਵੀ ਖਾਦ ਸਬਸਿਡੀ ’ਤੇ ਬਹੁਤ ਜ਼ਿਆਦਾ ਖ਼ਰਚ ਕਰਦੀ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਇਹ ਪੈਸਾ ਸਿੱਧਾ ਕਿਸਾਨਾਂ ਨੂੰ ਟਰਾਂਸਫਰ ਕੀਤਾ ਜਾਵੇ ਤਾਂ ਭਾਰਤ ਦੇ ਹਰ ਕਿਸਾਨ ਪਰਵਾਰ ਨੂੰ ਪ੍ਰਤੀ ਸਾਲ ਘੱਟੋ-ਘੱਟ 30,000 ਰੁਪਏ ਮਿਲ ਸਕਦੇ ਹਨ। ਉਨ੍ਹਾਂ ਕਿਹਾ, ‘‘ਇਹ ਰਕਮ ਉਨ੍ਹਾਂ ਨੂੰ ਸਿੱਧੀ ਦੇਣੀ ਚਾਹੀਦੀ ਹੈ।’’
ਧਨਖੜ ਨੇ ਕਿਹਾ ਕਿ ਇਸ ਵੇਲੇ ਜਦੋਂ ਸਰਕਾਰ ਖਾਦ ਸਬਸਿਡੀ ਦਿੰਦੀ ਹੈ, ਤਾਂ ਕਿਸਾਨ ਅਸਲ ਵਿੱਚ ਇਸਦਾ ਪ੍ਰਭਾਵ ਮਹਿਸੂਸ ਨਹੀਂ ਕਰਦਾ। ਉਪ ਰਾਸ਼ਟਰਪਤੀ ਨੇ ਕਿਹਾ, ‘‘ਸਾਨੂੰ ਕਿਸਾਨਾਂ ਨੂੰ ਸਬਸਿਡੀ ਦਾ ਸਿੱਧਾ ਟਰਾਂਸਫ਼ਰ ਯਕੀਨੀ ਬਣਾਉਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਇੱਕ ਕਿਸਾਨ ਪਰਿਵਾਰ ਦੀ ਆਮਦਨ ਇੱਕ ਆਮ ਪਰਿਵਾਰ ਦੀ ਆਮਦਨ ਨਾਲੋਂ ਵੱਧ ਹੈ।

ਧਨਖੜ ਨੇ ਕਿਸਾਨਾਂ ਦੀ ਆਮਦਨ ਅਤੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਮੁੱਲ ਵਾਧਾ ਲੜੀ ਵਿੱਚ ਉਨ੍ਹਾਂ ਦੀ ਭਾਗੀਦਾਰੀ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਕਿਸਾਨ ਦੀ ਜ਼ਿੰਦਗੀ ਉਦੋਂ ਹੀ ਬਦਲ ਸਕਦੀ ਹੈ ਜਦੋਂ ਉਹ ਖ਼ੁਸ਼ਹਾਲ ਹੁੰਦਾ ਹੈ। ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਖੇਤੀਬਾੜੀ ਨਾਲ ਸਬੰਧਤ ਕੰਮ ਦੇ ਨਵੇਂ ਖੇਤਰਾਂ ਵਿੱਚ ਦਾਖ਼ਲ ਹੋਣਾ ਚਾਹੀਦਾ ਹੈ। ਅੱਜ, ਦੇਸ਼ ਦਾ ਸਭ ਤੋਂ ਵੱਡਾ ਕਾਰੋਬਾਰ ਖੇਤੀਬਾੜੀ ਕਾਰੋਬਾਰ ਹੈ।’’ ਉਨ੍ਹਾਂ ਕਿਹਾ, ‘‘ਖੇਤੀਬਾੜੀ ਮੰਡੀਕਰਨ ਦੇ ਵੱਡੇ ਪੈਮਾਨੇ ’ਤੇ ਨਜ਼ਰ ਮਾਰੋ। ਮੰਡੀਆਂ ਹਨ ਅਤੇ ਵਿਚੋਲੇ ਵੀ ਹਨ। ਆਰਥਿਕ ਤੌਰ ’ਤੇ, ਇਹ ਇੱਕ ਖਗੋਲੀ ਅੰਕੜਾ ਹੈ। ਪਰ ਕੀ ਕਿਸਾਨ ਇਸ ਵਿੱਚ ਹਿੱਸੇਦਾਰ ਹੈ? ਨਹੀਂ। ਕਿਸਾਨ ਸਿਰਫ਼ ਇੱਕ ਉਤਪਾਦਕ ਬਣ ਗਿਆ ਹੈ। ਸਾਨੂੰ ਇਸ ਮਾਨਸਿਕਤਾ ਨੂੰ ਬਦਲਣਾ ਪਵੇਗਾ। ਤੁਰੰਤ ਉਤਪਾਦਨ ਕਰਨਾ ਅਤੇ ਵੇਚਣਾ ਇੱਕ ਸਮਝਦਾਰੀ ਵਾਲਾ ਫ਼ੈਸਲਾ ਨਹੀਂ ਹੈ’’।

ਕਿਸਾਨਾਂ ਲਈ ਸਬਸਿਡੀਆਂ ਨੂੰ ਮਹਿੰਗਾਈ ਨਾਲ ਜੋੜਨ ’ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, ‘‘ਕਿਸਾਨਾਂ ਨੂੰ ਅਸਿੱਧੀ ਸਹਾਇਤਾ ਮਿਲਦੀ ਹੈ, ਜਿਸਨੂੰ ਅਸੀਂ ਸਬਸਿਡੀ ਕਹਿੰਦੇ ਹਾਂ। ਪਰ ਪਹਿਲੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਕੋਈ ਵੀ ਸਹਾਇਤਾ ਮਹਿੰਗਾਈ ਨਾਲ ਜੁੜੀ ਹੋਣੀ ਚਾਹੀਦੀ ਹੈ।’’ ਉਪ ਰਾਸ਼ਟਰਪਤੀ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 6,000 ਰੁਪਏ ਪ੍ਰਤੀ ਸਾਲ ਦੀ ਸਹਾਇਤਾ ਅੱਜ ਵੀ ਉਹੀ ਹੈ। ਉਨ੍ਹਾਂ ਕਿਹਾ, ‘‘ਕੋਈ ਵੀ ਅਰਥਸ਼ਾਸਤਰੀ ਤੁਹਾਨੂੰ ਦੱਸੇਗਾ ਕਿ 6,000 ਰੁਪਏ ਦੀ ਖ਼ਰੀਦ ਸ਼ਕਤੀ ਹੁਣ ਉਹ ਨਹੀਂ ਰਹੀ ਜਦੋਂ ਇਸਨੂੰ ਪੇਸ਼ ਕੀਤਾ ਗਿਆ ਸੀ।’’

ਉਪ ਰਾਸ਼ਟਰਪਤੀ ਨੇ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਵਿੱਚ ਕਿਸਾਨਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਇੱਕ ਵਿਕਸਤ ਭਾਰਤ ਦਾ ਰਸਤਾ ਸਾਡੇ ਕਿਸਾਨਾਂ ਦੇ ਖੇਤਾਂ ਵਿੱਚੋਂ ਦੀ ਹੁੰਦਾ ਹੈ। ਭਾਰਤ ਹਮੇਸ਼ਾ ਇੱਕ ਖੇਤੀਬਾੜੀ-ਮੁਖੀ ਦੇਸ਼ ਰਿਹਾ ਹੈ, ਅਤੇ ਹੁਣ ਅਸੀਂ ਇੱਕ ਖੇਤੀਬਾੜੀ ਕ੍ਰਾਂਤੀ ਦੇ ਕੰਢੇ ’ਤੇ ਖੜ੍ਹੇ ਹਾਂ ਜੋ ਸਾਡੇ ਭਵਿੱਖ ਨੂੰ ਆਕਾਰ ਦੇਵੇਗੀ।’’ ਧਨਖੜ ਨੇ ਕਿਸਾਨਾਂ ਦੀ ਦੁਰਦਸ਼ਾ ਅਤੇ ਦਰਦ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

(For more news apart from Vice President Dhankhar Latest News, stay tuned to Rozana Spokesman)

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement