ਹਸਪਤਾਲ 'ਚ ਤੰਤਰਾਂ ਮੰਤਰਾਂ ਨਾਲ ਹੁੰਦਾ ਮਰੀਜ਼ਾਂ ਦਾ ਇਲਾਜ
Published : Jun 5, 2018, 5:10 pm IST
Updated : Jun 5, 2018, 5:10 pm IST
SHARE ARTICLE
Treatment of patients with mantras in the hospital
Treatment of patients with mantras in the hospital

ਛੱਤੀਸਗੜ੍ਹ ਦੇ ਜ਼ਿਲ੍ਹਾ ਅੰਬਿਕਾਪੁਰ ਦੇ ਮੈਡੀਕਲ ਕਾਲੇਜ ਦੀ ਇਕ ਅਜੀਬੋ ਗਰੀਬ ਵੀਡੀਓ ਸਾਹਮਣੇ ਆਈ ਹੈ|

ਅੰਬਿਕਾਪੁਰ, ਛੱਤੀਸਗੜ੍ਹ ਦੇ ਜ਼ਿਲ੍ਹਾ ਅੰਬਿਕਾਪੁਰ ਦੇ ਮੈਡੀਕਲ ਕਾਲੇਜ ਦੀ ਇਕ ਅਜੀਬੋ ਗਰੀਬ ਵੀਡੀਓ ਸਾਹਮਣੇ ਆਈ ਹੈ| ਇਸ ਵੀਡੀਓ ਵਿਚ ਵਾਰਡ 'ਚ ਭਰਤੀ ਮਰੀਜ਼ਾਂ ਦਾ ਤੰਤਰ-ਮੰਤਰ ਨਾਲ ਇਲਾਜ ਕੀਤਾ ਰਿਹਾ ਹੈ| ਦੱਸ ਦਈਏ ਕਿ ਇੱਕ ਆਦਿਵਾਸੀ ਸ਼ਰੇਆਮ ਵਾਰਡ ਵਿਚ ਭਰਤੀ ਮਰੀਜਾਂ ਦਾ ਤੰਤਰ - ਮੰਤਰ ਨਾਲ ਇਲਾਜ ਕਰਨ ਦਾ ਡਰਾਮਾ ਕਰ ਰਿਹਾ|

ਝਾੜ ਫੂਕ ਕਰ ਕਿ ਇਲਾਜ ਕਰਨ ਦੀ ਵਿਧੀ ਵਾਲ਼ੀ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ| ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਥੇ ਅਜਿਹੇ ਮਾਮਲਿਆਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਹੈਰਾਨੀ ਦੀ ਇਹ ਹੈ ਕਿ ਹਸਪਤਾਲ ਪ੍ਰਸ਼ਾਸ਼ਨ ਇਨ੍ਹਾਂ ਗੱਲਾਂ ਤੋਂ ਇਨਕਾਰ ਕਰਦਾ ਆ ਰਿਹਾ ਹੈ| ਅਕਸਰ ਹਸਪਤਾਲ ਜਾਂ ਸਕੂਲਾਂ ਅੰਦਰ ਅਜਿਹੇ ਟੋਟਕੇ ਦੇਖਣ ਨੂੰ ਮਿਲਦੇ ਰਹਿੰਦੇ ਹਨ| ਆਪਣੀਆਂ ਅੱਖਾਂ ਦੇ ਸਾਹਮਣੇ ਹੋ ਰਹੇ ਸਾਰੇ ਅੰਧਵਿਸ਼ਵਾਸ਼ਾਂ ਨੂੰ ਪ੍ਰਸ਼ਾਸ਼ਨ ਵੱਲੋਂ ਸਾਫ ਇਨਕਾਰਿਆ ਜਾ ਰਿਹਾ ਹੈ|  

ਸੂਬੇ ਦੇ ਮੁਖ ਮੰਤਰੀ ਰਮਨ ਸਿੰਘ ਸੂਬੇ ਵਿਚ ਵਿਕਾਸ ਦੇ ਵੱਡੇ ਵੱਡੇ ਦਾਅਵੇ ਕਰਦੇ ਹਨ ਅਤੇ ਇਲਾਕੇ ਦੇ ਵਿਕਾਸਸ਼ੀਲ ਹੋਣ ਦੀਆਂ ਗੱਲਾਂ ਕਰਦੇ ਹਨ ਪਰ ਅੰਬਿਕਪੁਰ ਦੇ ਇਸ ਹਸਪਤਾਲ ਵਿਚ ਇਕ ਤਾਂਤਰਿਕ ਵੱਲੋਂ ਮਰੀਜਾਂ ਦੀ ਕੀਤੀ ਜਾ ਰਹੀ ਝਾੜ ਫ਼ੂਕ ਮੁਖ ਮੰਤਰੀ ਦੇ ਦਾਵਿਆਂ ਦੀ ਪੋਲ ਖੋਲ੍ਹਦੀ ਹੈ| ਹਸਪਤਾਲ ਪ੍ਰਸ਼ਾਸ਼ਨ ਨੇ ਇਸ ਘਟਨਾ ਤੇ ਚੁਪੀ ਧਾਰੀ ਹੋਈ ਹੈ ਅਤੇ ਵੀਡੀਓ ਦੇ ਵਾਇਰਲ ਹੋਣ ਪਿੱਛੋਂ ਵੀ ਪ੍ਰਸ਼ਾਸ਼ਨ ਇਸ ਗੱਲ ਤੋਂ ਇਨਕਾਰੀ ਹੋ ਰਿਹਾ ਹੈ|    

Location: India, Chhatisgarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement