
ਜਾਣੋ ਅੱਜ ਦੇ ਨਵੇਂ ਰੇਟ
ਨਵੀਂ ਦਿੱਲੀ: ਅੰਤਰਰਾਸ਼ਟਰੀ ਪੱਧਰ 'ਤੇ ਲਗਾਤਾਰ ਸਸਤੇ ਹੋ ਰਹੇ ਕੱਚੇ ਤੇਲ ਦਾ ਅਸਰ ਘਰੇਲੂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ ਦਿਸ ਰਿਹਾ ਹੈ। ਬੁਧਵਾਰ ਨੂੰ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ ਮੰਗਲਵਾਰ ਦੇ ਮੁਕਾਬਲੇ ਬਿਨਾਂ ਬਦਲਾਅ ਦੇ 71.23 ਰੁਪਏ ’ਤੇ ਸਥਿਰ ਰਹੇ ਹਨ। ਇਸ ਦੌਰਾਨ ਇਕ ਲੀਟਰ ਡੀਜ਼ਲ ਦੀਆਂ ਕੀਮਤਾਂ ਵੀ ਬਿਨਾਂ ਬਦਲਾਅ ਦੇ 65.56 ਰੁਪਏ ’ਤੇ ਹਨ। ਦਸ ਦਈਏ ਕਿ ਪਿਛਲੇ ਛੇ ਦਿਨਾਂ ਵਿਚ ਪੈਟਰੋਲ 63 ਪੈਸੇ ਸਸਤਾ ਹੋ ਗਿਆ ਹੈ।
Petrol-Diesel
ਡੀਜ਼ਲ ਦੀਆਂ ਕੀਮਤਾਂ 1.07 ਰੁਪਏ ਤਕ ਗਿਰਾਵਟ ਆਈ ਹੈ। ਪੂਰੇ ਦੇਸ਼ ਵਿਚ ਪ੍ਰਤੀਦਿਨ ਪੈਟਰੋਲ ਅਤੇ ਡੀਜ਼ਲ ਦੇ ਬਦਲਦੇ ਰੇਟ ਲਾਗੂ ਕੀਤੇ ਜਾਂਦੇ ਹਨ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਬੁਧਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨੱਈ ਵਿਚ ਪੈਟਰੋਲ ਲਈ ਗਾਹਕਾਂ ਨੂੰ ਲੜੀਵਾਰ 71.23 ਰੁਪਏ, 76.91 ਰੁਪਏ, 73.47 ਰੁਪਏ ਅਤੇ 74.01 ਰੁਪਏ ਪ੍ਰਤੀ ਲੀਟਰ ਭੁਗਤਾਨ ਕਰਨਾ ਪੈ ਰਿਹਾ ਹੈ।
Petrol and Diesel
ਚਾਰਾਂ ਮਹਾਂਨਗਰਾਂ ਵਿਚ ਗਾਹਕਾਂ ਨੂੰ ਡੀਜ਼ਲ ਲਈ ਲੜੀਵਾਰ 65.56 ਰੁਪਏ, 68.76 ਰੁਪਏ, 67.48 ਰੁਪਏ ਅਤੇ 69.36 ਰੁਪਏ ਪ੍ਰਤੀ ਲੀਟਰ ਦਾ ਭੁਗਤਾਨ ਕਰਨਾ ਪੈ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਸੱਤਵੇਂ ਦਿਨ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਬੈਂਚਮਾਰਕ ਕੱਚਾ ਤੇਲ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿਚ ਲਗਭਗ 10 ਡਾਲਰ ਪ੍ਰਤੀ ਬੈਰਲ ਦੀ ਕਮੀ ਆਈ ਹੈ।
Petrol Pump
ਐਨਰਜੀ ਐਕਸਪਰਟ ਨਰਿੰਦਰ ਤਨੇਜਾ ਦਾ ਕਹਿਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਹਾਲ ਹੀ ਵਿਚ ਗਿਰਾਵਟ ਤੋਂ ਬਾਅਦ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਆਵੇਗੀ ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ। ਉਹਨਾਂ ਨੇ ਦਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਜਾਂ ਮੰਦੀ ਦਾ ਅਸਰ ਭਾਰਤ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਕਰੀਬ ਦੋ ਹਫਤਿਆਂ ਬਾਅਦ ਦਿਸਿਆ ਹੈ।
ਪੈਟਰੋਲ ਅਤੇ ਡੀਜ਼ਲ ਸਸਤੇ ਹੋਣ ਨਾਲ ਦੇਸ਼ ਵਿਚ ਮਹਿੰਗਾਈ ਕਾਬੂ ਵਿਚ ਹੋ ਸਕਦੀ ਹੈ ਕਿਉਂਕਿ ਟਰਾਂਸਪੋਰਟ ਦੀ ਲਾਗਤ ਘਟ ਹੋਣ ਨਾਲ ਅਨਾਜ ਸਮੇਤ ਰੋਜ਼ਾਨਾ ਲੋੜਾਂ ਦੀਆਂ ਕੀਮਤਾਂ ਵਿਚ ਕਮੀ ਆਉਂਦੀ ਹੈ। ਆਇਲ ਮਾਰਕੇਟਿੰਗ ਕੰਪਨੀਆਂ ਭਾਅ ਦੀ ਸਮੀਖਿਆ ਤੋਂ ਬਾਅਦ ਰੋਜ਼ ਪੈਟਰੋਲ ਰੇਟ ਅਤੇ ਡੀਜ਼ਲ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੂਸਤਾਨ ਪੈਟਰੋਲੀਅਮ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿਚ ਸੋਧ ਕਰਕੇ ਜਾਰੀ ਕਰਦੀ ਹੈ।