ਕਰਜ਼ੇ ਦੀ ਕਿਸਤ ਮੁਲਤਵੀ ਹੋ ਗਈ ਤਾਂ ਵਿਆਜ ਕਿਉਂ ਲਿਆ ਜਾ ਰਿਹੈ?
Published : Jun 5, 2020, 6:10 am IST
Updated : Jun 5, 2020, 6:10 am IST
SHARE ARTICLE
Supreme court
Supreme court

ਸੁਪਰੀਮ ਕੋਰਟ ਨੇ ਨੇ ਵਿੱਤ ਮੰਤਰਾਲੇ ਤੋਂ ਪੁਛਿਆ

ਨਵੀਂ ਦਿੱਲੀ, ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕਰਜ਼ਾ ਅਦਾਇਗੀ ਮੁਲਤਵੀ ਰੱਖਣ ਦੇ ਸਮੇਂ ਦੌਰਾਨ ਕਰਜ਼ੇ 'ਤੇ ਵਿਆਜ ਮਾਫ਼ ਕਰਨ ਦੇ ਸਵਾਲ 'ਤੇ ਵੀਰਵਾਰ ਨੂੰ ਵਿੱਤ ਮੰਤਰਾਲੇ ਤੋਂ ਜਵਾਬ ਮੰਗਿਆ। ਭਾਰਤੀ ਰਿਜ਼ਰਵ ਬੈਂਕ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਬੈਂਕਾਂ ਦੀ ਮਾਲੀ ਹਾਲਤ ਨੂੰ ਖ਼ਤਰੇ 'ਚ ਪਾਉਂਦਿਆਂ 'ਜ਼ਬਰਦਸਤੀ ਵਿਆਜ ਮਾਫ਼ ਕਰਨਾ' ਸਮਝਦਾਰੀ ਦੀ ਗੱਲ ਨਹੀਂ ਹੈ।

File photoFile photo

ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਉਸ ਸਾਹਮਣੇ ਵਿਚਾਰ ਅਧੀਨ ਦੋ ਪਹਿਲੂ ਹਨ। ਪਹਿਲਾਂ ਕਰਜ਼ਾ ਮੁਲਤਵੀ ਕਰਨ ਦੇ ਸਮੇਂ ਦੌਰਾਨ ਕਰਜ਼ੇ 'ਤੇ ਵਿਆਜ ਨਹੀਂ ਅਤੇ ਦੂਜਾ ਵਿਆਜ 'ਤੇ ਕੋਈ ਵਿਆਜ ਨਾ ਲਿਆ ਜਾਵੇ। ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਸੰਜੇ ਕਿਸ਼ਨ ਕੌਲ ਅਤੇ ਜਸਟਿਸ ਐਮ.ਆਰ. ਸ਼ਾਹ ਦੀ ਬੈਂਚ ਨੇ ਵੀਡੀਉ ਕਾਨਫ਼ਰੰਸਿੰਗ ਰਾਹੀਂ ਇਸ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇਹ ਚੁਨੌਤੀਪੂਰਨ ਸਮਾਂ ਹੈ ਅਤੇ ਇਕ ਗੰਭੀਰ ਮੁੱਦਾ ਹੈ ਕਿਉਂਕਿ ਜਿਥੇ ਇਕ ਪਾਸੇ ਕਰਜ਼ੇ ਦਾ ਭੁਗਤਾਨ ਮੁਲਤਵੀ ਕੀਤਾ ਗਿਆ ਹੈ ਤਾਂ ਦੂਜੇ ਪਾਸੇ ਕਰਜ਼ੇ 'ਤੇ ਵਿਆਜ ਲਿਆ ਜਾ ਰਿਹਾ ਹੈ।

interest paymentsinterest payments

ਬੈਂਚ ਭਾਰਤੀ ਰਿਜ਼ਰਵ ਬੈਂਕ ਦੇ 27 ਮਾਰਚ ਦੇ ਨੋਟੀਫ਼ੀਕੇਸ਼ਨ ਦੇ ਉਸ ਅੰਸ਼ ਨੂੰ ਗ਼ੈਰਸੰਵਿਧਾਨਕ ਐਲਾਨ ਕਰਨ ਲਈ ਗਜੇਂਦਰ ਸ਼ਰਮਾ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ ਜਿਸ 'ਚ ਕਰਜ਼ਾ ਮੁਲਤਵੀ ਕਰਨ ਦੇ ਸਮੇਂ ਦੌਰਾਨ ਕਰਜ਼ੇ ਦੀ ਰਕਮ 'ਤੇ ਵਿਆਜ ਲਿਆ ਜਾ ਰਿਹਾ ਹੈ। ਬੈਂਚ ਭਾਰਤੀ ਰਿਜ਼ਰਵ ਬੈਂਕ ਦੀ 27 ਮਾਰਚ ਦੇ ਨੋਟੀਫ਼ੀਕਸ਼ਨ ਦੇ ਉਸ ਅੰਸ਼ ਨੂੰ ਗ਼ੈਰਸੰਵਿਧਾਨਕ ਐਲਾਨ ਕਰਨ ਲਈ ਗਜੇਂਦਰ ਸ਼ਰਮਾ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ ਜਿਸ 'ਚ ਕਰਜ਼ਾ ਮੁਲਤਵੀ ਕਰਨ ਦੇ ਸਮੇਂ 'ਚ ਕਰਜ਼ਾ ਦੀ ਰਕਮ 'ਤੇ ਵਿਆਜ ਲਿਆ ਜਾ ਰਿਹਾ ਹੈ।

Supreme courtSupreme court

ਆਗਰਾ ਵਾਸੀ ਸ਼ਰਮਾ ਨੇ ਕਰਜ਼ਾ ਮੁਲਤਵੀ ਦੇ ਸਮੇਂ ਦੌਰਾਨ ਦੀ ਕਰਜ਼ੇ ਦੀ ਰਕਮ ਦੇ ਭੁਗਤਾਨ 'ਤੇ ਵਿਆਜ ਨਾ ਵਸੂਲਣ ਦੀ ਰਾਹਤ ਦੇਣ ਦਾ ਸਰਕਾਰ ਅਤੇ ਰਿਜ਼ਰਵ ਬੈਂਕ ਨੂੰ ਹੁਕਮ ਦੇਣ ਦੀ ਅਪੀਲ ਕੀਤੀ ਹੈ। ਕੇਂਦਰ ਵਲੋਂ ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਇਸ ਬਾਬਤ ਵਿੱਤ ਮੰਤਰਾਲੇ ਦਾ ਜਵਾਬ ਦਾਖ਼ਲ ਕਰਨਾ ਚਾਹੁਣਗੇ ਅਤੇ ਇਸ ਲਈ ਉਨ੍ਹਾਂ ਨੂੰ ਸਮਾਂ ਚਾਹੀਦਾ ਹੈ।

File photoFile photo

ਅਪੀਲਕਰਤਾ ਵਲੋਂ ਸੀਨੀਅਰ ਵਕੀਲ ਰਾਜੀਵ ਦੱਤਾ ਨੇ ਕਿਹਾ ਕਿ ਹੁਣ ਸਥਿਤੀ ਸਾਫ਼ ਹੈ ਅਤੇ ਰਿਜ਼ਰਵ ਬੈਂਕ ਕਹਿ ਰਿਹਾ ਹੈ ਕਿ ਬੈਂਕ ਦੀ ਲਾਭਦਾਇਕਤਾ ਪ੍ਰਮੁੱਖ ਹੈ, ਜਦਕਿ ਸੁਪਰੀਮ ਕੋਰਟ ਨੇ ਏਅਰ ਇੰਡੀਆ ਦੀਆਂ ਉਡਾਨਾਂ ਵਿਚਕਾਰ ਸੀਟ ਬੁਕ ਕਰਵਾਉਣ ਦੇ ਮਾਮਲੇ 'ਚ ਕਿਹਾ ਸੀ ਕਿ ਆਰਥਕ ਹਿਤ ਲੋਕਾਂ ਦੀ ਸਿਹਤ ਤੋਂ ਜ਼ਿਆਦਾ ਮਹੱਤਵਪੂਰਨ ਨਹੀਂ ਹਨ। ਦੱਤਾ ਨੇ ਕਿਹਾ ਕਿ ਰਿਜ਼ਰਵ ਬੈਂਕ ਦੇ ਕਥਨ ਦਾ ਮਤਲਬ ਹੋਇਆ ਕਿ ਮਹਾਂਮਾਰੀ ਦੌਰਾਨ ਜਦੋਂ ਪੂਰਾ ਦੇਸ਼ ਸਮੱਸਿਆ ਨਾਲ ਪੀੜਤ ਹੈ ਤਾਂ ਸਿਰਫ਼ ਬੈਂਕ ਹੀ ਲਾਭ ਕਮਾ ਸਕਦੇ ਹਨ। (ਪੀਟੀਆਈ)
ਜਦੋਂ ਪੂਰਾ ਦੇਸ਼ ਸਮੱਸਿਆ ਨਾਲ ਪੀੜਤ ਹੈ ਤਾਂ ਕੀ ਸਿਰਫ਼ ਬੈਂਕ ਹੀ ਲਾਭ ਕਮਾ ਸਕਦੇ ਹਨ? : ਅਪੀਲਕਰਤਾ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement