ਗੁਜਰਾਤ ’ਚ ਰਾਜ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ
Published : Jun 5, 2020, 8:36 am IST
Updated : Jun 5, 2020, 8:36 am IST
SHARE ARTICLE
File Photo
File Photo

ਦੋ ਵਿਧਾਇਕਾਂ ਨੇ ਦਿਤਾ ਅਸਤੀਫ਼ਾ

ਅਹਿਮਦਾਬਾਦ, 4 ਜੂਨ : ਗੁਜਰਾਤ ’ਚ ਰਾਜਸਭਾ ਦੀਆਂ ਚਾਰ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ ਲੱਗਾ ਹੈ। ਅੱਜ ਪਾਰਟੀ ਦੇ 2 ਵਿਧਾਇਕਾਂ ਨੇ ਅਸਤੀਫ਼ਾ ਦੇ ਦਿਤਾ ਹੈ, ਜਦਕਿ ਤੀਜੇ ਵਿਧਾਇਕ ਦੇ ਵੀ ਅਸਤੀਫ਼ੇ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। 19 ਜੂਨ ਨੂੰ 4 ਸੀਟਾਂ ਲਈ ਚੋਣਾਂ ਹੋਣੀਆਂ ਹਨ। ਮਾਹਰਾਂ ਮੁਤਾਬਕ ਕਰਜਨ ਸੀਟ ਦੇ ਵਿਧਾਇਕ ਅਕਸ਼ੇ ਪਟੇਲ ਨੇ ਅਸਤੀਫ਼ਾ ਦੇ ਦਿਤਾ ਹੈ ਜਦਕਿ ਕਪਰਾੜਾ ਤੋਂ ਵਿਧਾਇਕ ਜੀਤੂ ਚੌਧਰੀ ਹੁਣ ਪਾਰਟੀ ਨਾਲ ਸੰਪਰਕ ’ਚ ਨਹੀਂ ਹਨ। ਪਾਰਟੀ ਮੰਨ ਕੇ ਚੱਲ ਰਹੀ ਹੈ ਕਿ ਉਨ੍ਹਾਂ ਨੇ ਵੀ ਅਸਤੀਫ਼ਾ ਦੇ ਦਿਤਾ ਹੈ। ਇਸ ਦੇ ਨਾਲ ਇਕ ਹੋਰ ਵਿਧਾਇਕ ਵਲੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ ਦੀਆਂ 183 ਮੈਂਬਰੀ ਵਿਧਾਨ ਸਭਾ ’ਚ ਸੱਤਾਧਾਰੀ ਭਾਜਪਾ ਦੇ 103 ਅਤੇ ਵਿਰੋਧੀ ਦਲ ਕਾਂਗਰਸ ਦੇ 66 ਵਿਧਾਇਕ ਹਨ। ਸੂਬੇ ਤੋਂ ਰਾਜਸਭਾ ਦੀਆਂ 4 ਸੀਟਾਂ ਲਈ ਹਾਲ ਹੀ ਦੌਰਾਨ ਭਾਜਪਾ ਦੇ 3 ਅਤੇ ਕਾਂਗਰਸ ਨੇ 2 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਦੇ ਅਭੈ ਭਾਰਦਵਾਜ, ਰਮੀਲਾ ਬਾਰਾ ਅਤੇ ਨਰਹਰੀ ਅਮੀਨ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ ਜਦਕਿ ਕਾਂਗਰਸ ਦੇ ਸੀਨੀਅਰ ਨੇਤਾ ਸ਼ਕਤੀਸਿੰਘ ਗੋਹਿਤ ਅਤੇ ਭਰਤਸਿੰਘ ਸੋਲੰਕੀ ਨੂੰ ਉਮੀਦਵਾਰ ਬਣਾਇਆ ਹੈ।     (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement