ਕੰਮ ’ਤੇ ਵਾਪਸ ਲਿਆਉਣ ਲਈ ਬਿਲਡਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਭੇਜਿਆ ਏਅਰ ਟਿਕਟ
Published : Jun 5, 2020, 8:33 am IST
Updated : Jun 5, 2020, 8:33 am IST
SHARE ARTICLE
File Photo
File Photo

ਤਾਲਾਬੰਦੀ ਤੋਂ ਬਾਅਦ ਦੂਜੇ ਸੂਬਿਆਂ ’ਚ ਕੰਮ ਕਰਨ ਵਾਲੇ ਮਜ਼ਦੂਰ ਅਪਣੇ ਘਰਾਂ ਨੂੰ ਵਾਪਸ ਆ ਗਏ ਸਨ

ਹੈਦਰਾਬਾਦ, 4 ਜੂਨ : ਤਾਲਾਬੰਦੀ ਤੋਂ ਬਾਅਦ ਦੂਜੇ ਸੂਬਿਆਂ ’ਚ ਕੰਮ ਕਰਨ ਵਾਲੇ ਮਜ਼ਦੂਰ ਅਪਣੇ ਘਰਾਂ ਨੂੰ ਵਾਪਸ ਆ ਗਏ ਸਨ। ਹੁਣ ਤਾਲਾਬੰਦੀ ਖੁਲ੍ਹਣ ਤੋਂ ਬਾਅਦ ਉਹ ਸਾਰੇ ਹੌਲੀ-ਹੌਲੀ ਕੰਮ ’ਤੇ ਆਉਣਾ ਚਾਹੁੰਦੇ ਹਨ। ਹੈਦਰਾਬਾਦ ਦੀ ਇਕ ਕੰਸਟਰਕਸ਼ਨ ਸਾਈਟ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਦੇ ਮਾਲਕ ਨੇ ਫ਼ਲਾਈਟ ਦਾ ਇੰਤਜ਼ਾਮ ਕੀਤਾ ਹੈ। ਬਿਲਡਰ ਨੇ ਉਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ’ਚ ਰਹਿਣ ਵਾਲੇ ਮਜ਼ਦੂਰਾਂ ਨੂੰ ਏਅਰ ਟਿਕਟ ਭੇਜੇ ਹਨ। ਹੈਦਰਾਬਾਦ ਦੇ ਕਈ ਬਿਲਡਰ ਅਜਿਹੇ ਵੀ ਹਨ, ਜੋ ਮਜ਼ਦੂਰਾਂ ਲਈ ਏ.ਸੀ. ਟਰੇਨ ਦਾ ਟਿਕਟ ਬੁੱਕ ਕਰ ਰਹੇ ਹਨ। ਇਕ ਬਿਲਡਰ ਨੇ ਮਜ਼ਦੂਰਾਂ ਨੂੰ ਏਅਰ ਟਿਕਟ ਦਾ ਲਾਲਚ ਦੇ ਕੇ ਵਾਪਸ ਬੁਲਾਇਆ ਹੈ।

File photoFile photo

ਹਰ ਟਿਕਟ ਲਈ ਉਸ ਨੂੰ 4 ਹਜ਼ਾਰ ਤੋਂ 5 ਹਜ਼ਾਰ ਰੁਪਏ ਖ਼ਰਚ ਕਰਨੇ ਪਏ ਹਨ। ਹੁਣ ਇਹ ਮਜ਼ਦੂਰ ਝਾਰਖੰਡ, ਬਿਹਾਰ, ਉਤਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਤੋਂ ਇਥੇ ਲਿਆਂਦੇ ਜਾਣਗੇ। ਦਸਿਆ ਜਾ ਰਿਹਾ ਹੈ ਕਿ ਮਜ਼ਦੂਰਾਂ ਦੇ ਪਲਾਇਨ ਤੋਂ ਬਾਅਦ ਹੈਦਰਾਬਾਦ ’ਚ ਲਗਭਗ 50 ਫ਼ੀ ਸਦੀ ਮਜ਼ਦੂਰਾਂ ਦੀ ਕਮੀ ਹੋ ਗਈ ਹੈ। ਪ੍ਰੇਸਟੀਜ਼ ਗਰੁੱਪ ਦੇ ਤਿੰਨ ਪ੍ਰਾਜੈਕਟ ਹੈਦਰਾਬਾਦ ’ਚ ਚੱਲ ਰਹੇ ਹਨ। ਉਨ੍ਹਾਂ ਦੇ ਵਾਈਸ ਪ੍ਰੈਜੀਡੈਂਟ ਆਰ ਸੁਰੇਸ਼ ਕੁਮਾਰ ਨੇ ਦਸਿਆ ਕਿ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਨੇ ਫ਼ਲਾਈਟ ਦੀ ਬੁਕਿੰਗ ਕੀਤੀ ਹੈ। ਸਾਰੇ ਠੇਕੇਦਾਰਾਂ ਨੂੰ ਵੀ ਕਹਿ ਦਿਤਾ ਗਿਆ ਹੈ ਕਿ ਮਜ਼ਦੂਰਾਂ ਨੂੰ ਫ਼ਲਾਈਟ ਰਾਹੀਂ ਵਾਪਸ ਕੰਮ ’ਤੇ ਬੁਲਾਉਣ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement