ਭਾਰਤ ’ਚ ਹਰ 36 ’ਚੋਂ ਇਕ ਨਵਜਨਮੇ ਬੱਚੇ ਦੀ ਮੌਤ ਅਪਣੇ ਪਹਿਲੇ ਜਨਮ ਦਿਨ ਤੋਂ ਪਹਿਲਾਂ ਹੋ ਜਾਂਦੀ ਹੈ: ਅੰਕੜੇ
Published : Jun 5, 2022, 2:29 pm IST
Updated : Jun 5, 2022, 2:29 pm IST
SHARE ARTICLE
 One out of every 36 newborns in India dies before their first birthday: Statistics
One out of every 36 newborns in India dies before their first birthday: Statistics

ਈਐਮਆਰ ਨੂੰ ਕਿਸੇ ਖੇਤਰ ’ਚ ਇਕ ਤੈਅ ਸਮੇਂ ’ਚ ਪ੍ਰਤੀ 1000 ਜਨਮ ’ਤੇ (ਇਕ ਸਾਲ ਤੋਂ ਘੱਟ ਉਮਰ ਦੇ) ਨਵਜਨਮੇ ਮੌਤਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। 

 

ਨਵੀਂ ਦਿੱਲੀ : ਪਿਛਲੇ ਕੁਝ ਦਹਾਕਿਆਂ ਦੌਰਾਨ ਨਵਜਨਮੇ ਬੱਚਿਆਂ ਦੀ ਮੌਤ ਦਰ ’ਚ ਕਮੀ ਦੇ ਬਾਵਜੂਦ ਭਾਰਤ ’ਚ ਅਜੇ ਵੀ 36 ’ਚੋਂ ਇਕ ਬੱਚੇ ਦੀ ਆਪਣੇ ਜਨਮ ਦੇ ਪਹਿਲੇ ਸਾਲ ਅੰਦਰ ਮੌਤ ਹੋ ਜਾਂਦੀ ਹੈ। ਇਸ ਗੱਲ ਦੀ ਪੁਸ਼ਟੀ ਅਧਿਕਾਰਤ ਅੰਕੜਿਆਂ ਤੋਂ ਹੁੰਦੀ ਹੈ। ਨਵਜਨਮੇ ਬੱਚੇ ਦੀ ਮੌਤ ਦਰ (ਈਐਮਆਈ) ਨੂੰ ਕਿਸੇ ਦੇਸ਼ ਜਾਂ ਖੇਤਰ ਦੇ ਸਮੁੱਚੇ ਸਿਹਤ ਦ੍ਰਿਸ਼ ਦੇ ਇਕ ਮਹੱਤਵਪੂਰਨ ਸੂਚਕ ਵਜੋਂ ਵਿਆਪਕ ਤੌਰ ’ਤੇ ਸਵੀਕਾਰ ਕੀਤਾ ਜਾਂਦਾ ਹੈ। ਈਐਮਆਰ ਨੂੰ ਕਿਸੇ ਖੇਤਰ ’ਚ ਇਕ ਤੈਅ ਸਮੇਂ ’ਚ ਪ੍ਰਤੀ 1000 ਜਨਮ ’ਤੇ (ਇਕ ਸਾਲ ਤੋਂ ਘੱਟ ਉਮਰ ਦੇ) ਨਵਜਨਮੇ ਮੌਤਾਂ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। 

BabyBaby

ਭਾਰਤ ਦੇ ਰਜਿਸਟਰਾਰ ਜਨਰਲ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਈਐਮਆਰ ਦਾ ਮੌਜੂਦਾ ਪੱਧਰ (ਸਾਲ 2020 ਲਈ ਪ੍ਰਤੀ 1,000 ਜਿਊਂਦੇ ਬੱਚਿਆਂ ’ਤੇ 28 ਨਵਜਨਮੇ ਦੀ ਮੌਤ) 1971 (ਪ੍ਰਤੀ 1,000 ਜਿਊਂਦੇ ਬੱਚਿਆਂ ’ਤੇ 129 ਨਵਜਨਮੇ ਮੌਤਾਂ) ਦੇ ਮੁਕਾਬਲੇ ਇਕ ਚੌਥਾਈ ਘੱਟ ਹੈ । ਪਿਛਲੇ 10 ਸਾਲਾਂ ’ਚ ਈਐਮਆਰ ਵਿਚ ਲਗਭਗ 36 ਫ਼ੀ ਸਦੀ ਦੀ ਕਮੀ ਆਈ ਹੈ ਅਤੇ ਪਿਛਲੇ ਦਹਾਕੇ ਵਿਚ ਅਖਿਲ ਭਾਰਤੀ ਪੱਧਰ ’ਤੇ ਈਐਮਆਰ ਦਾ ਪੱਧਰ 44 ਤੋਂ 28 ਤੱਕ ਹੇਠਾਂ ਆ ਗਿਆ ਹੈ। ਅੰਕੜਿਆਂ ਮੁਤਾਬਕ, “ਪੇਂਡੂ ਖੇਤਰਾਂ ਵਿਚ ਇਹ 48 ਤੋਂ ਘੱਟ ਕੇ 31 ਅਤੇ ਸ਼ਹਿਰੀ ਖੇਤਰਾਂ ਵਿਚ ਇਹ 29 ਤੋਂ ਘਟ ਕੇ 19 ਉੱਤੇ ਆ ਗਿਆ ਹੈ।

Baby AdoptBaby Adopt

ਹਾਲਾਂਕਿ, ਬੁਲੇਟਿਨ ਵਿਚ ਕਿਹਾ ਗਿਆ ਹੈ, ‘‘ਪਿਛਲੇ ਦਹਾਕਿਆਂ ’ਚ ਈਐਮਆਰ ’ਚ ਗਿਰਾਵਟ ਦੇ ਬਾਵਜੂਦ ਰਾਸ਼ਟਰੀ ਪੱਧਰ ’ਤੇ ਹਰ 36 ਵਿਚੋਂ ਇਕ ਨਵਜਨਮੇ ਬੱਚੇ ਦੀ ਮੌਤ ਉਸ ਦੇ ਜੀਵਨ ਦੇ ਪਹਿਲੇ ਸਾਲ ਵਿਚ ਹੋਈ ਹੈ।” ਸਾਲ 2020 ’ਚ ਸਭ ਤੋਂ ਵੱਧ ਈਐਮਆਰ ਮੱਧ ਪ੍ਰਦੇਸ਼ (43) ਅਤੇ ਮਿਜ਼ੋਰਮ (3) ਰਿਕਾਰਡ ਦਰਜ ਕੀਤਾ ਗਿਆ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਪਿਛਲੇ 5 ਦਹਾਕਿਆਂ ਵਿਚ ਅਖਿਲ ਭਾਰਤੀ ਪੱਧਰ ’ਤੇ ਜਨਮ ਦਰ 1971 ’ਚ 36.9 ਤੋਂ ਘੱਟ ਕੇ 2020 ਵਿਚ 19.5 ਰਹਿ ਗਈ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਇਸਦਾ ਫ਼ਰਕ ਵੀ ਇਨ੍ਹਾ ਸਾਲਾਂ ’ਚ ਘਟਿਆ ਹੈ।

 

ਹਾਲਾਂਕਿ ਜਨਮ ਦਰ ਪਿਛਲੇ ਪੰਜ ਦਹਾਕਿਆਂ ’ਚ ਸ਼ਹਿਰੀ ਖੇਤਰਾਂ ਦੀ ਤੁਲਨਾ ’ਚ ਪੇਂਡੂ ਇਲਾਕਿਆਂ ’ਚ ਜ਼ਿਆਦਾ ਹੈ। ਪਿਛਲੇ ਦਹਾਕੇ ’ਚ ਜਨਮ ਦਰ ਲਗਭਗ 11 ਫ਼ੀ ਸਦੀ ਘਟੀ ਹੈ। ਇਹ 2011 ਦੇ 21.8 ਤੋਂ ਘੱਟ ਕੇ 2020 ’ਚ 19.5 ਹੋ ਗਈ। ਪੇਂਡੂ ਇਲਾਕਿਆਂ ਵਿਚ ਇਸ ’ਚ ਲਗਭਗ 9 ਫ਼ੀ ਸਦੀ ਦੀ ਕਮੀ ਆਈ ਹੈ ਜੋ 23.3 ਤੋਂ ਘੱਟ ਕੇ 21.1 ਹੋ ਗਈ। ਉਥੇ ਹੀ ਸ਼ਹਿਰੀ ਇਲਾਕਿਆਂ ਵਿਚ ਇਹ 17.6 ਤੋਂ ਘੱਟ ਕੇ 16.1 ਹੋ ਗਈ ਜੋ ਲਗਭਗ 9 ਫ਼ੀ ਸਦੀ ਦੀ ਗਿਰਾਵਟ ਹੈ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement