ਪਾਣੀ ਵੇਚਣ ਵਾਲੇ ਚੀਨੀ ਨੇ ਗੌਤਮ ਅਡਾਨੀ ਨੂੰ ਪਛਾੜਿਆ, ਬਣਿਆ ਦੁਨੀਆਂ ਦਾ ਦੂਜਾ ਅਮੀਰ ਵਿਅਕਤੀ 
Published : Jun 5, 2023, 1:52 pm IST
Updated : Jun 5, 2023, 1:52 pm IST
SHARE ARTICLE
Chinese water seller surpasses Gautam Adani to become world's second richest man
Chinese water seller surpasses Gautam Adani to become world's second richest man

ਗੌਤਮ ਅਡਾਨੀ ਹੁਣ ਬਲੂਮਬਰਗ ਅਰਬਪਤੀਆਂ ਦੇ ਸੂਚਕਾਂਕ ਵਿਚ 18ਵੇਂ ਤੋਂ 19ਵੇਂ ਸਥਾਨ 'ਤੇ ਖਿਸਕ ਗਏ ਹਨ

 

ਨਵੀਂ ਦਿੱਲੀ - ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਹੁਣ ਅਮੀਰਾਂ ਦੀ ਸੂਚੀ ਵਿਚ ਥੋੜ੍ਹਾ ਹੋਰ ਹੇਠਾਂ ਚਲੇ ਗਏ ਹਨ ਅਤੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਖਿਤਾਬ ਗੁਆ ਚੁੱਕਾ ਹੈ। ਗੌਤਮ ਅਡਾਨੀ ਹੁਣ ਬਲੂਮਬਰਗ ਅਰਬਪਤੀਆਂ ਦੇ ਸੂਚਕਾਂਕ ਵਿਚ 18ਵੇਂ ਤੋਂ 19ਵੇਂ ਸਥਾਨ 'ਤੇ ਖਿਸਕ ਗਏ ਹਨ ਅਤੇ ਚੀਨ ਦੇ ਅਰਬਪਤੀ ਝੋਂਗ ਸ਼ੈਨਸ਼ੈਨ ਨੇ ਉਹਨਾਂ ਨੂੰ ਪਛਾੜਿਆ ਹੈ। 

ਅਜਿਹੇ 'ਚ 19ਵੇਂ ਸਥਾਨ 'ਤੇ ਖਿਸਕ ਕੇ ਗੌਤਮ ਅਡਾਨੀ ਦੇ ਸਾਹਮਣੇ ਦੁਨੀਆ ਦੇ ਟਾਪ-20 ਅਮੀਰਾਂ 'ਚੋਂ ਬਾਹਰ ਹੋਣ ਦਾ ਖਤਰਾ ਵੀ ਖੜ੍ਹਾ ਹੋ ਗਿਆ ਹੈ। ਚੀਨੀ ਅਰਬਪਤੀ ਝੋਂਗ ਸ਼ੈਨਸ਼ੈਨ ਪਿਛਲੇ ਹਫ਼ਤੇ 62.4 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ 18ਵੇਂ ਸਥਾਨ 'ਤੇ ਪਹੁੰਚ ਗਏ ਹਨ, ਇਸ ਦੇ ਨਾਲ ਹੀ ਪਿਛਲੇ ਹਫ਼ਤੇ ਉਹਨਾਂ ਦੇ ਨਾਮ ਨਾਲ 1.18 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। 

ਦੂਜੇ ਪਾਸੇ ਇਸ ਸਮੇਂ ਦੌਰਾਨ ਭਾਰਤੀ ਅਰਬਪਤੀ ਗੌਤਮ ਅਡਾਨੀ ਦੀ ਜਾਇਦਾਦ ਵਿਚ 662 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ, ਜਿਸ ਕਾਰਨ ਉਹ 18ਵੇਂ ਸਥਾਨ ਤੋਂ 19ਵੇਂ ਸਥਾਨ 'ਤੇ ਖਿਸਕ ਗਏ ਹਨ। ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਵਿਚ ਇਸ ਸਮੇਂ ਏਸ਼ੀਆ ਦੇ ਤਿੰਨ ਅਰਬਪਤੀ ਹਨ ਅਤੇ ਸਭ ਤੋਂ ਪਹਿਲਾਂ ਨਾਮ ਮੁਕੇਸ਼ ਅੰਬਾਨੀ ਦਾ ਆਉਂਦਾ ਹੈ, ਜੋ 13ਵੇਂ ਸਥਾਨ 'ਤੇ ਹਨ। ਉਹਨਾਂ ਦੀ ਕੁੱਲ ਜਾਇਦਾਦ 84.6 ਬਿਲੀਅਨ ਡਾਲਰ ਹੈ ਅਤੇ ਪਿਛਲੇ ਹਫ਼ਤੇ ਉਹਨਾਂ ਦੀ ਜਾਇਦਾਦ ਵਿਚ ਵੀ ਗਿਰਾਵਟ ਆਈ ਹੈ। ਮੁਕੇਸ਼ ਅੰਬਾਨੀ ਦੀ ਦੌਲਤ ਵਿਚ 166 ਮਿਲੀਅਨ ਡਾਲਰ ਦੀ ਕਮੀ ਆਈ ਹੈ। 

ਇਸ ਤਰ੍ਹਾਂ ਬਲੂਮਬਰਗ ਅਰਬਪਤੀਆਂ ਦੇ ਸੂਚਕਾਂਕ 'ਚ ਮੁਕੇਸ਼ ਅੰਬਾਨੀ 13ਵੇਂ ਸਥਾਨ 'ਤੇ ਝੋਂਗ ਸ਼ੈਨਸ਼ੈਨ 18ਵੇਂ ਸਥਾਨ 'ਤੇ ਅਤੇ ਗੌਤਮ ਅਡਾਨੀ 19ਵੇਂ ਸਥਾਨ 'ਤੇ ਹਨ ਅਤੇ ਇਹ ਤਿੰਨੇ ਅਰਬਪਤੀ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ 'ਚ ਸ਼ਾਮਲ ਹਨ। ਹਾਲਾਂਕਿ ਏਸ਼ੀਆਈ ਅਮੀਰਾਂ ਦੀ ਗੱਲ ਕਰੀਏ ਤਾਂ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਏਸ਼ੀਆ ਦੇ ਨੰਬਰ ਵਨ ਅਮੀਰਾਂ ਦੀ ਸਥਿਤੀ 'ਤੇ ਕਾਬਜ਼ ਹਨ। 

66 ਸਾਲਾ ਝੋਂਗ ਸ਼ੈਨਸ਼ੈਨ ਚੀਨ ਵਿਚ ਬੋਤਲਬੰਦ ਪਾਣੀ ਦਾ ਕਾਰੋਬਾਰ ਕਰਦੇ ਹਨ। ਝੋਂਗ, ਜੋ ਕਦੇ ਮਿਸਤਰੀ ਅਤੇ ਤਰਖਾਣ ਸੀ, ਅੱਜ ਚੀਨ ਦਾ ਸਭ ਤੋਂ ਅਮੀਰ ਕਾਰੋਬਾਰੀ ਹੈ। ਉਨ੍ਹਾਂ ਕੋਲ 5.14 ਲੱਖ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਉਨ੍ਹਾਂ ਕੋਲ 5.14 ਲੱਖ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਝੋਂਗ ਨੇ ਆਪਣੇ ਸ਼ੁਰੂਆਤੀ ਜੀਵਨ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ। ਮਿਸਤਰੀ ਅਤੇ ਤਰਖਾਣ ਵਜੋਂ ਕੰਮ ਕਰਨ ਤੋਂ ਬਾਅਦ, ਝੋਂਗ ਨੇ ਇੱਕ ਪੱਤਰਕਾਰ ਵਜੋਂ ਕੰਮ ਕੀਤਾ। 1983 ਵਿਚ, ਉਸ ਨੇ ਸ਼ਿਨਜਿਆਂਗ ਡੇਲੀ ਵਿਚ ਕੰਮ ਕੀਤਾ। ਖੇਤੀਬਾੜੀ ਪੱਤਰਕਾਰ ਹੋਣ ਦੇ ਨਾਤੇ, ਉਹਨਾਂ ਨੇ ਕੁਝ ਸਾਲ ਪੱਤਰਕਾਰੀ ਦੇ ਖੇਤਰ ਵਿਚ ਵੀ ਕੰਮ ਕੀਤਾ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement