Maharashtra Election Results : ਸ਼ਿਵ ਸੈਨਾ ਦੇ ਉਮੀਦਵਾਰ ਰਵਿੰਦਰ ਦੱਤਾਰਾਮ ਵਾਈਕਰ ਸਿਰਫ਼ 48 ਵੋਟਾਂ ਨਾਲ ਜਿੱਤੇ

By : BALJINDERK

Published : Jun 5, 2024, 7:29 pm IST
Updated : Jun 5, 2024, 7:29 pm IST
SHARE ARTICLE
Shiv Sena candidate Ravindra Dattaram
Shiv Sena candidate Ravindra Dattaram

Maharashtra Election Results : ਊਧਵ ਸੈਨਾ 48 ਵੋਟਾਂ ਨਾਲ ਹਾਰੇ

Maharashtra Election Results : 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਗਏ। ਮਹਾਰਾਸ਼ਟਰ ਦੀ ਮੁੰਬਈ ਉੱਤਰ ਪੱਛਮੀ ਲੋਕ ਸਭਾ ਸੀਟ ਤੋਂ ਸ਼ਿਵ ਸੈਨਾ ਦੇ ਉਮੀਦਵਾਰ ਰਵਿੰਦਰ ਦੱਤਾਰਾਮ ਵਾਈਕਰ ਸਿਰਫ਼ 48 ਵੋਟਾਂ ਨਾਲ ਜਿੱਤੇ ਹਨ। ਇਹ ਜਿੱਤ ਦਾ ਸਭ ਤੋਂ ਛੋਟਾ ਫ਼ਰਕ ਹੈ।
ਜ਼ਿਕਰਯੋਗ ਹੈ ਕਿ ਇੱਕ ਸਮਾਂ ਸੀ ਜਦੋਂ ਅਮੋਲ ਕੀਰਤੀਕਰ ਰਵਿੰਦਰ ਵਾਇਕਰ ਤੋਂ ਇੱਕ ਵੋਟ ਨਾਲ ਅੱਗੇ ਸਨ। ਪਰ, 26 ਗੇੜਾਂ ਤੋਂ ਬਾਅਦ ਅਯੋਗ ਪੋਸਟਲ ਵੋਟਾਂ ਦੀ ਗਿਣਤੀ ਅਤੇ ਤਸਦੀਕ ਤੇ ਰਵਿੰਦਰ ਵਾਇਕਰ ਨੇ ਅਮੋਲ ਕੀਰਤੀਕਰ ਨੂੰ 48 ਵੋਟਾਂ ਨਾਲ ਹਰਾ ਦਿੱਤਾ। ਇਸ ਜਿੱਤ 'ਤੇ ਇਤਰਾਜ਼ ਜਤਾਉਂਦੇ ਹੋਏ ਰਵਿੰਦਰ ਵਾਇਕਰ ਨੇ ਵੋਟਾਂ ਦੀ ਮੁੜ ਗਿਣਤੀ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਅਮੋਲ ਕੀਰਤੀਕਰ 681 ਵੋਟਾਂ ਨਾਲ ਜਿੱਤੇ ਸਨ।
ਰਵਿੰਦਰ ਵਾਇਕਰ ਮੁੜ ਗਿਣਤੀ ’ਚ 75 ਵੋਟਾਂ ਨਾਲ ਅੱਗੇ ਰਹੇ।  ਅਮੋਲ ਕੀਰਤੀਕਰ ਨੇ ਇਤਰਾਜ਼ ਉਠਾਇਆ ਤਾਂ ਪੋਸਟਲ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਕੁੱਲ 3049 ਪੋਸਟਲ ਵੋਟਿੰਗ ਹੋਈ। ਇਸ ’ਚ ਅਮੋਲ ਕੀਰਤੀਕਰ ਨੂੰ 1500 ਵੋਟਾਂ ਮਿਲੀਆਂ, ਜਦਕਿ ਰਵਿੰਦਰ ਵਾਇਕਰ ਨੂੰ 1549 ਵੋਟਾਂ ਮਿਲੀਆਂ। ਦੁਬਾਰਾ ਗਿਣਤੀ ਦੌਰਾਨ 111 ਪੋਸਟਲ ਵੋਟਾਂ ਖਾਰਿਜ ਕੀਤੀਆਂ ਗਈਆਂ।
ਜੇਕਰ ਚੋਣ ਕਮਿਸ਼ਨ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਰਵਿੰਦਰ ਵਾਇਕਰ ਨੂੰ ਮੁੰਬਈ ਉੱਤਰ ਪੱਛਮੀ ਲੋਕ ਸਭਾ ਸੀਟ ਤੋਂ 4,52,644 ਲੱਖ ਵੋਟਾਂ ਮਿਲੀਆਂ ਹਨ। ਇਸ ਸੀਟ 'ਤੇ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਸ਼ਿਵ ਸੈਨਾ ਯੂਬੀਟੀ ਦੇ ਉਮੀਦਵਾਰ ਅਮੋਲ ਕੀਰਤੀਕਰ ਨੂੰ 4,52,596 ਵੋਟਾਂ ਮਿਲੀਆਂ ਹਨ।
ਦੱਸਦੇਈਏ ਕਿ ਅਮੋਲ ਨੂੰ ਆਪਣੇ ਪਿਤਾ ਮੌਜੂਦਾ ਸੰਸਦ ਗਜਾਨਨ ਕੀਰਤੀਕਰ ਦਾ ਸਮਰਥਨ ਨਹੀਂ ਮਿਲਿਆ। ਸੰਸਦ ਮੈਂਬਰ ਗਜਾਨਨ ਕੀਰਤੀਕਰ ਸ਼ਿਵ ਸੈਨਾ 'ਚ ਫੁੱਟ ਤੋਂ ਬਾਅਦ ਏਕਨਾਥ ਸ਼ਿੰਦੇ ਧੜੇ 'ਚ ਸ਼ਾਮਲ ਹੋ ਗਏ ਸਨ, ਜਦਕਿ ਉਨ੍ਹਾਂ ਦਾ ਪੁੱਤਰ ਊਧਵ ਠਾਕਰੇ ਦੇ ਧੜੇ 'ਚ ਹੈ। ਦੱਸਣ ਯੋਗ ਹੈ ਕਿ ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ’ਚ ਅਮੋਲ ਕੀਰਤੀਕਰ, ਗੋਰੇਗਾਂਵ ਤੋਂ ਚੋਣ ਹਾਰ ਗਏ ਸੀ। ਮੁੰਬਈ ਉੱਤਰ ਪੱਛਮੀ ਲੋਕ ਸਭਾ 2019 ’ਚ  ਕੁੱਲ 21 ਉਮੀਦਵਾਰ ਮੈਦਾਨ ’ਚ ਸਨ, ਪਰ ਇੱਥੇ ਮੁੱਖ ਮੁਕਾਬਲਾ ਸ਼ਿਵ ਸੈਨਾ ਅਤੇ ਕਾਂਗਰਸ ਵਿਚਕਾਰ ਸੀ। ਸ਼ਿਵ ਸੈਨਾ ਦੇ ਗਜਾਨਨ ਚੰਦਰਕਾਂਤ ਕੀਰਤੀਕਰ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਇਸ ਸੀਟ ਨੂੰ ਫਿਰ ਤੋਂ ਜਿੱਤਿਆ ਸੀ। ਉਨ੍ਹਾਂ ਨੂੰ 5,70,063 ਵੋਟਾਂ ਮਿਲੀਆਂ, ਜਦਕਿ ਕਾਂਗਰਸ ਪਾਰਟੀ ਦੇ ਸੰਜੇ ਨਿਰੂਪਮ 3,09,735 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ।
ਸ਼ਿਵ ਸੈਨਾ ਯੂਬੀਟੀ ਵੱਲੋਂ ਇਸ ਸੀਟ ਤੋਂ ਅਮੋਲ ਕੀਰਤੀਕਰ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ ਤਾਂ ਕਾਂਗਰਸ ਆਗੂ ਸੰਜੇ ਨਿਰੂਪਮ ਨੇ ਵਿਰੋਧ ’ਚ ਮੋਰਚਾ ਖੋਲ੍ਹ ਦਿੱਤਾ ਸੀ। ਇਸ ਤੋਂ ਬਾਅਦ ਪਾਰਟੀ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਪਰ ਜਦੋਂ ਇਹ ਸੀਟ ਸ਼ਿਵ ਸੈਨਾ ਯੂਬੀਟੀ ਮਹਾਵਿਕਾਸ ਅਗਾੜੀ ਦੇ ਹੱਥਾਂ ’ਚ ਗਈ ਤਾਂ ਨਿਰੂਪਮ ਨੇ ਪਾਰਟੀ ਛੱਡ ਦਿੱਤੀ।

ਦੱਸ ਦੇਈਏ ਕਿ ਇਹ ਸੀਟ 1967 ਤੋਂ 1977 ਤੱਕ ਕਾਂਗਰਸ ਦੇ ਖਾਤੇ ’ਚ ਰਹੀ। ਇਸ ਤੋਂ ਬਾਅਦ ਪ੍ਰਸਿੱਧ ਵਕੀਲ ਰਾਮ ਜੇਠਮਲਾਨੀ ਇੱਥੇ ਪਹਿਲਾਂ ਜਨਤਾ ਪਾਰਟੀ ਅਤੇ ਫਿਰ ਭਾਜਪਾ ਤੋਂ ਸੰਸਦ ਮੈਂਬਰ ਬਣੇ। ਇਸ ਤੋਂ ਬਾਅਦ 1984 ਤੋਂ 1996 ਤੱਕ ਕਾਂਗਰਸ ਦੇ ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰ ਸੁਨੀਲ ਦੱਤ ਇੱਥੋਂ ਦੇ ਸੰਸਦ ਮੈਂਬਰ ਰਹੇ। ਸ਼ਿਵ ਸੈਨਾ 1996 ਅਤੇ 1998 ’ਚ ਜਿੱਤੇ। ਪਰ 1999 ’ਚ ਇਹ ਸੀਟ ਦੁਬਾਰਾ ਸੁਨੀਲ ਦੱਤ ਦੇ ਹਿੱਸੇ ਆਈ ਸੀ। 2005 'ਚ ਸੁਨੀਲ ਦੱਤ ਦੇ ਦੇਹਾਂਤ ਪਿਛੋਂ ਉਪ ਚੋਣ 'ਚ ਸੁਨੀਲ ਦੱਤ ਦੀ ਬੇਟੀ ਪ੍ਰਿਆ ਦੱਤ ਇੱਥੋਂ ਸੰਸਦ ਮੈਂਬਰ ਬਣੀ।

(For more news apart from Shiv Sena candidate Ravindra Dattaram Waikar won by just 48 votes News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement