
ਉਤਰ ਪ੍ਰਦੇਸ਼ ਸਰਕਾਰ ਵਿਚ ਇਕੋ ਇਕ ਮੁਸਲਿਮ ਮੰਤਰੀ ਮੋਹਸਿਨ ਰਜ਼ਾ ਨੇ ਭਾਰਤੀ ਜਨਤਾ ਪਾਰਟੀ ਨੂੰ ਗ਼ੈਰ ਮੁਸਲਿਮ ਵਿਰੋਧੀ ਦਸਿਆ ਹੈ। ਮੋਹਸਿਨ ਰਜ਼ਾ ਨੇ ਕਿਹਾ ਕਿ...
ਲਖਨਊ : ਉਤਰ ਪ੍ਰਦੇਸ਼ ਸਰਕਾਰ ਵਿਚ ਇਕੋ ਇਕ ਮੁਸਲਿਮ ਮੰਤਰੀ ਮੋਹਸਿਨ ਰਜ਼ਾ ਨੇ ਭਾਰਤੀ ਜਨਤਾ ਪਾਰਟੀ ਨੂੰ ਗ਼ੈਰ ਮੁਸਲਿਮ ਵਿਰੋਧੀ ਦਸਿਆ ਹੈ। ਮੋਹਸਿਨ ਰਜ਼ਾ ਨੇ ਕਿਹਾ ਕਿ ਭਾਜਪਾ ਮੁਸਲਿਮ ਵਿਰੋਧੀ ਪਾਰਟੀ ਨਹੀਂ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਦਾੜ੍ਹੀ ਰੱਖਦੇ ਹਨ, ਜਿਸ ਨੂੰ ਆਮ ਤੌਰ 'ਤੇ ਮੁਸਲਮਾਨ ਰੱਖਦੇ ਹਨ। ਦਸ ਦਈਏ ਕਿ ਮੋਹਸਿਨ ਰਜ਼ਾ ਯੋਗੀ ਸਰਕਾਰ ਵਿਚ ਹੱਜ ਅਤੇ ਵਕਫ਼ ਮੰਤਰੀ ਹਨ। ਉ੍ਹਾਂ ਨੇ ਇਹ ਬਿਆਨ ਹੱਜ ਟ੍ਰੇਨਿੰਗ ਐਂਡ ਵੈਕਸੀਨੇਸ਼ਨ ਕੈਂਪ ਦੌਰਾਨ ਅਲੀ ਮਿਆਂ ਮੈਮੋਰੀਅਲ ਹੱਜ ਹਾਊਸ ਲਖਨਊ ਵਿਚ ਦਿਤਾ। ਮੋਹਸਿਨ ਰਜ਼ਾ ਨੇ ਕਿਹਾ ਕਿ ਲੋਕਾਂ ਦੇ ਵਿਚਕਾਰ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਗਿਆ ਹੈ ਕਿ ਭਾਜਪਾ ਮੁਸਲਿਮ ਵਿਰੋਧੀ ਪਾਰਟੀ ਹੈ ਪਰ ਇਹ ਸੱਚ ਨਹੀਂ ਹੈ।
Muslim minister Mohsin Raza
ਉਨ੍ਹਾਂ ਆਖਿਆ ਕਿ ਜੇਕਰ ਭਾਜਪਾ ਮੁਸਲਿਮ ਵਿਰੋਧੀ ਪਾਰਟੀ ਹੁੰਦੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾੜ੍ਹੀ ਨਾ ਰੱਖਦੇ। ਦਾੜ੍ਹੀ ਨੂੰ ਆਮ ਤੌਰ 'ਤੇ ਇਸਲਾਮ ਵਿਚ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਹ ਮੁਸਲਮਾਨਾਂ ਦੀ ਨਿਸ਼ਾਨਾ ਹੁੰਦੀ ਹੈ। ਉਨ੍ਹਾਂ ਨੇ ਇਸ ਦੌਰਾਨ ਬਾਲੀਵੁੱਡ ਫਿਲਮ ਦਾ ਇਕ ਡਾਇਲਾਗ ਬੋਲਿਆ, ਇਸਲਾਮ ਵਿਚ ਦਾੜ੍ਹੀ ਹੈ, ਦਾੜ੍ਹੀ ਵਿਚ ਇਸਲਾਮ ਹੈ। ਇਸ ਤੋਂ ਇਲਾਵਾ ਮੋਹਸਿਨ ਰਜ਼ਾ ਨੇ ਮੁਸਲਮਾਨਾਂ ਨੂੰ ਘੱਟ ਗਿਣਤੀ ਦਾ ਦਰਜਾ ਦੇਣ 'ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਘੱਟ ਗਿਣਤੀ ਸ਼ਬਦ ਨੂੰ ਹਟਾ ਲੈਣਾ ਚਾਹੀਦਾ ਹੈ ਕਿਉਂਕਿ ਮੁਸਲਮਾਨਾਂ ਦੀ ਕੁੱਲ ਆਬਾਦੀ 20 ਕਰੋੜ ਨੂੰ ਪਾਰ ਕਰ ਗਈ ਹੈ।
Muslim minister mohsin raza
ਉਨ੍ਹਾਂ ਕਿਹਾ ਕਿ ਹੁਣ ਮੁਸਲਮਾਨਾਂ ਨੂੰ ਘੱਟ ਗਿਣਤੀ ਤੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਆਬਾਦੀ ਲੋੜੀਂਦੀ ਗਿਣਤੀ ਵਿਚ ਹੈ। ਭਾਜਪਾ ਦੇ ਮੁਸਲਿਮ ਮੰਤਰੀ ਨੇ ਭਾਵੇਂ ਇਹ ਬਿਆਨ ਦੇ ਦਿਤਾ ਹੈ ਪਰ ਮੁਸਲਮਾਨਾਂ ਵਿਚ ਇਸ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਦੇ ਮੁਸਲਿਮ ਮੰਤਰੀ ਮੁਸਲਮਾਨਾਂ ਦੇ ਹੱਕ ਨਹੀਂ ਬਲਕਿ ਭਾਜਪਾ ਦੀ ਬੋਲੀ ਬੋਲ ਰਹੇ ਹਨ। ਵੈਸੇ ਮੋਹਸਿਨ ਰਜ਼ਾ ਦਾ ਬਿਆਨ ਹਾਸੋਹੀਣਾ ਹੈ ਕਿ ਭਾਜਪਾ ਮੁਸਲਿਮ ਵਿਰੋਧੀ ਪਾਰਟੀ ਨਹੀਂ। ਕੀ ਇਹ ਜ਼ਰੂਰੀ ਹੈ ਕਿ ਕੋਈ ਦਾੜ੍ਹੀ ਰੱਖਣ ਵਾਲਾ ਵਿਅਕਤੀ ਮੁਸਲਮਾਨ ਵਿਰੋਧੀ ਨਹੀਂ ਹੈ। ਕੀ ਕੋਈ ਦਾੜ੍ਹੀ ਰੱਖਣ ਨਾਲ ਮੁਸਲਿਮ ਹਮਾਇਤੀ ਹੋ ਜਾਂਦਾ ਹੈ?