ਹੜ੍ਹਾਂ 'ਚ 10.75 ਲੱਖ ਲੋਕ ਹੋਏ ਪ੍ਰਭਾਵਿਤ, ਮੀਂਹ ਤੇ ਹੜ੍ਹ ਕਾਰਨ 61 ਲੋਕਾਂ ਦੀ ਮੌਤ
Published : Jul 5, 2020, 1:09 pm IST
Updated : Jul 5, 2020, 1:09 pm IST
SHARE ARTICLE
Photo
Photo

ਕਰੋਨਾ ਸੰਕਟ ਚ ਹੀ ਅਸਾਮ ਚ ਆਏ ਹੜ੍ਹਾਂ ਨੇ ਲੋਕਾਂ ਤੇ ਹੋਰ ਕਹਿਰ ਢਾਹਿਆ ਹੈ ਇਸ ਤਰ੍ਹਾਂ ਸ਼ਨੀਵਾਰ ਨੂੰ ਹੜ੍ਹ ਦੇ ਪਾਣੀ ਚ ਦੋ ਹੋਰ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ

ਗੁਹਾਟੀ : ਕਰੋਨਾ ਸੰਕਟ ਵਿਚ ਹੀ ਅਸਾਮ ਚ ਆਏ ਹੜ੍ਹਾਂ ਨੇ ਲੋਕਾਂ ਤੇ ਹੋਰ ਕਹਿਰ ਢਾਹ ਦਿੱਤਾ ਹੈ। ਇਸ ਤਰ੍ਹਾਂ ਸ਼ਨੀਵਾਰ ਨੂੰ ਹੜ੍ਹ ਦੇ ਪਾਣੀ ਚ ਦੋ ਹੋਰ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਰਿਪੋਟਰ ਅਨੁਸਾਰ 18 ਜ਼ਿਲਿਆ ਵਿਚ ਹੜ੍ਹਾਂ ਨਾਲ 10.75 ਲੱਖ ਲੋਕ ਪ੍ਰਭਾਵਿਤ ਹੋਏ ਹਨ। ਉਧਰ ਅਸਾਮ ਸਟੇਟ ਆਫ਼ਤ ਪ੍ਰਬੰਧਨ ਅਧਾਰਟੀ ਨੇ ਆਪਣੇ ਨਿਯਮਤ ਬੁਲੇਟਿਨ ਵਿਚ ਕਿਹਾ, ਕਿ ਮੋਰੀਗਾਓ ਵਿਚ ਹੜ੍ਹ ਆਉਂਣ ਕਾਰਨ ਇਕ ਵਿਅਕਤੀ ਦੀ ਮੌਤ ਹੋਈ ਹੈ

photophoto

ਅਤੇ ਉੱਥੇ ਹੀ ਇਕ ਹੋਰ ਵਿਅਕਤੀ ਦੀ ਤਿਨਸੁਕੀਆ ਜ਼ਿਲੇ ਚ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਰਾਜ ਵਿਚ ਮੌਤਾਂ ਦੀ ਗਿਣਤੀ 61 ਹੋ ਗਈ ਹੈ। ਬੁਲੇਟਿਨ ਅਨੁਸਾਰ ਇਨ੍ਹਾਂ ਵਿਚੋਂ 37 ਲੋਕਾਂ ਦੀ ਹੜ੍ਹਾਂ ਕਾਰਨ ਮੌਤ ਹੋਈ ਹੈ ਅਤੇ ਉੱਥੇ ਹੀ 34 ਲੋਕ ਲਗਾਤਾਰ ਹੋ ਪੈ ਰਹੇ ਮੀਂਹ ਚ ਜਮੀਨ ਖਿਸਕਣ ਨਾਲ ਮਾਰੇ ਗਏ। ਹੁਣ ਕੁਝ ਜ਼ਿਲੇ ਅਜਿਹੇ ਵੀ ਹਨ ਜਿੱਥੇ ਪਾਣੀ ਦੇ ਪੱਧਰ ਚ ਗਿਰਾਵਟ ਵੀ ਵੇਖੀ ਜਾ ਰਹੀ ਹੈ।

photophoto

ਬੁਲੇਟਿਨ ਅਨੁਸਾਰ, ਲਖਿਮਪੁਰ ਅਤੇ ਬੋਂਗਾਈਗਾਓਂ ਵਿੱਚ ਸ਼ਨੀਵਾਰ ਨੂੰ ਹੜ੍ਹ ਦਾ ਪਾਣੀ ਘੱਟ ਗਿਆ। ਇਸ ਵੇਲੇ ਹੜ੍ਹ ਨਾਲ ਪ੍ਰਭਾਵਿਤ ਜ਼ਿਲ੍ਹੇ ਧੇਮਾਜੀ, ਬਿਸਵਾਨਥ, ਚਿਰਾਂਗ, ਦਾਰੰਗ, ਨਲਬਾਰੀ, ਬਰਪੇਟਾ, ਕੋਕਰਾਝਰ, ਧੁਬਰੀ, ਦੱਖਣੀ ਸਲਮਾਰਾ, ਗੋਲਪੜਾ, ਕਾਮਰੂਪ, ਕਾਮਰੂਪ ਮੈਟਰੋਪੋਲੀਟਨ, ਮੂਰੀਗਾਓਂ, ਨਾਗਾਓਂ, ਗੋਲਾਘਾਟ, ਜੋਰਹਾਟ, ਦਿਬਰਗੜ ਅਤੇ ਤਿਨਸੁਕੀਆ ਹਨ। ਬਾਰਪੇਟਾ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੈ। ਇੱਥੇ 6.33 ਲੱਖ ਤੋਂ ਵੱਧ ਲੋਕ ਪ੍ਰਭਾਵਤ ਹੋਏ ਹਨ। ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੱਖਣੀ ਸਾਲਮਾਰਾ ਹੈ ਜਿੱਥੇ ਤਕਰੀਬਨ 1.95 ਲੱਖ ਲੋਕ ਪ੍ਰਭਾਵਤ ਹਨ।

photophoto

ਦੱਸ ਦੱਈਏ ਕਿ ਉਧਰ ਗੋਲਪਾਰਾ ਵਿਚ 83 ਹਜ਼ਾਰ 300 ਤੋਂ ਜ਼ਿਆਦਾ ਲੋਕ ਹੜ੍ਹਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹਨ। ਬੁਲੇਟਿਨ ਚ ਕਿਹਾ ਗਿਆ ਕਿ ਪਿਛਲੇ 24 ਘੰਟਿਆਂ ਦੇ ਅੰਦਰ ਐਸਡੀਆਰਐਫ, ਜ਼ਿਲਾ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਤਿੰਨ ਜ਼ਿਲਿਆਂ ਵਿਚ 1 ਹਜ਼ਾਰ 46 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਹੈ। ਉਧਰ ਜ਼ਿਲਾ ਪ੍ਰਸ਼ਾਸਨ ਦੇ ਵੱਲੋ ਲੋਕਾਂ ਦੀ ਰਾਹਤ ਦੇ ਲਈ 171 ਰਾਹਤ ਕੈਂਪ ਅਤੇ ਵੰਡ ਕੇਂਦਰ ਸਥਾਪਤ ਕੀਤੇ ਹਨ। ਇਨ੍ਹਾਂ ਰਾਹਤ ਕੈਂਪਾਂ ਅਤੇ ਵੰਡ ਕੇਂਦਰਾਂ ਵਿਚ 6 ਹਜ਼ਾਰ 531 ਲੋਕਾਂ ਨੂੰ ਰਹਿਣ ਲਈ ਸਥਾਨ ਦਿੱਤਾ ਗਿਆ ਹੈ।

photophoto

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement