
ਮਹਿਲਾ ਦਾ ਹਸਪਤਾਲ ਵਿਚ ਚੱਲ ਰਿਹਾ ਇਲਾਜ
ਮੁਰਾਦਾਬਾਦ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ 2 ਸਾਲ ਦੀ ਇਕ ਲੜਕੀ ਨੇ ਸਮਝਦਾਰੀ ਦਿਖਾ ਕੇ ਆਪਣੀ ਮਾਂ ਦੀ ਜਾਨ ਬਚਾਈ। ਬੇਹੋਸ਼ ਮਾਂ ਦੀ ਮਦਦ ਕਰਨ ਵਿੱਚ ਬੇਵੱਸ ਧੀ ਰੇਲਵੇ ਸਟੇਸ਼ਨ ਤੇ ਮੌਜੂਦ ਆਰਪੀਐਫ ਕਾਂਸਟੇਬਲ ਨੂੰ ਉਂਗਲ ਫੜ ਕੇ ਆਪਣੀ ਮਾਂ ਕੋਲ ਲੈ ਆਈ, ਜਿਸ ਤੋਂ ਬਾਅਦ ਆਰਪੀਐਫ ਕਾਂਸਟੇਬਲ ਨੇ ਬੇਹੋਸ਼ ਔਰਤ ਨੂੰ ਵੇਖਿਆ ਤੇ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ।
Moradabad | 2-year-old child saves the life of mother who fainted at a railway station.
— ANI UP (@ANINewsUP) July 4, 2021
Our staff found a child who led them to a spot where his mother was unconscious. Checkup was done & ambulance was called. She is admitted in the hospital: Manoj Kumar, senior RPF officer pic.twitter.com/PcguiA45SJ
2 ਸਾਲ ਦੀ ਬੇਟੀ ਤੋਂ ਇਲਾਵਾ ਔਰਤ ਦੇ ਨਾਲ 6 ਮਹੀਨੇ ਦੀ ਇਕ ਬੱਚੀ ਵੀ ਸੀ। ਦੱਸ ਦੇਈਏ ਕਿ 2 ਸਾਲ ਦੀ ਇੱਕ ਲੜਕੀ ਦੀ ਸਮਝਦਾਰੀ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ। ਮਾਸੂਮ ਨੇ ਸਮੇਂ ਸਿਰ ਆਪਣੀ ਮਾਂ ਦੀ ਸਹਾਇਤਾ ਕਰ ਜਾਨ ਬਚਾ ਲਈ।
2-year-old daughter saves mother's life
ਆਰਪੀਐਫ ਅਧਿਕਾਰੀ ਮਨੋਜ ਕੁਮਾਰ ਨੇ ਕਿਹਾ ਕਿ ਸਾਡੇ ਸਟਾਫ ਨੂੰ ਇਕ ਲੜਕੀ ਮਿਲੀ ਜੋ ਉਨ੍ਹਾਂ ਨੂੰ ਬੇਹੋਸ਼ ਮਾਂ ਕੋਲ ਲੈ ਗਈ ਤੇ ਸਾਡੇ ਸਟਾਫ ਨੇ ਸਮਾਂ ਬਰਬਾਦ ਨਾ ਕਰਦੇ ਹੋਏ ਮਹਿਲਾ ਨੂੰ ਹਸਪਤਾਲ ਦਾਖਲ ਕਰਵਾਇਆ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
2-year-old daughter saves mother's life