
ਨੋਵਾਵੈਕਸ ਕੰਪਨੀ ਵੱਲੋਂ ਕੋਰੋਨਾ ਵੈਕਸੀਨ NVX-CoV2373 ਦੀ ਸਫਲਤਾ ਦਾ ਐਲਾਨ ਕਰਨ ਤੋਂ ਬਾਅਦ ਉਹਨਾਂ ਦੀ ਕੰਪਨੀ ਦੇ ਸ਼ੇਅਰਾਂ ਵਿਚ 10% ਦਾ ਵਾਧਾ ਹੋਇਆ ਹੈ।
ਨਵੀਂ ਦਿੱਲੀ - ਕੋਰੋਨਾ ਵਾਇਰਸ ਦੇ ਇਲਾਜ ਲਈ ਇਕ ਹੋਰ ਟੀਕਾ ਸਫਲਤਾ ਨੂੰ ਛੂਹ ਰਿਹਾ ਹੈ ਹੁਣ ਇਕ ਹੋਰ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਵੱਲੋਂ ਬਣਾਇਆ ਗਿਆ ਟੀਕਾ ਕੋਰੋਨਾ ਵਾਇਰਸ ਤੋਂ ਤਾਂ ਬਚਾ ਹੀ ਰਿਹਾ ਹੈ ਅਤੇ ਨਾਲ ਹੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਿਚ ਵੀ ਵਾਧਾ ਕਰ ਰਿਹਾ ਹੈ। ਭਵਿੱਖ ਵਿਚ ਵੀ ਕੋਰੋਨਾ ਵਾਇਰਸ ਦਾ ਅਸਰ ਨਾ ਹੋਵੇ ਇਹ ਟੀਕਾ ਉਸ ਨਾਲ ਲੜਨ ਲਈ ਸਰੀਰ ਵਿਚ ਉੱਚ ਪੱਧਰ 'ਤੇ ਐਂਟੀਬਾਡੀਜ਼ ਵੀ ਬਣਾਏਗਾ।
Novavax
ਇਹ ਦਾਅਵਾ ਕਰਨ ਵਾਲੀ ਕੰਪਨੀ ਦਾ ਨਾਮ NOVAVAX ਹੈ। ਨੋਵਾਵੈਕਸ ਕੰਪਨੀ ਵੱਲੋਂ ਕੋਰੋਨਾ ਵੈਕਸੀਨ NVX-CoV2373 ਦੀ ਸਫਲਤਾ ਦਾ ਐਲਾਨ ਕਰਨ ਤੋਂ ਬਾਅਦ ਉਹਨਾਂ ਦੀ ਕੰਪਨੀ ਦੇ ਸ਼ੇਅਰਾਂ ਵਿਚ 10% ਦਾ ਵਾਧਾ ਹੋਇਆ ਹੈ। ਨੋਵਾਵੈਕਸ ਨੇ ਕਿਹਾ ਹੈ ਕਿ ਸਾਡੀ ਕੋਰੋਨਾ ਵੈਕਸੀਨ ਦੇ ਆਖ਼ਰੀ ਪੜਾਅ ਦਾ ਤੀਜਾ ਪ੍ਰੀਖਣ ਸਤੰਬਰ ਦੇ ਅੰਤ ਤੱਕ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਅਗਲੇ ਸਾਲ ਮਤਲਬ 2021 ਵਿਚ 100 ਤੋਂ 200 ਕਰੋੜ ਟੀਕੇ ਦਾ ਉਤਪਾਦਨ ਕਰਨ ਦੇ ਕਾਬਲ ਹੋਵਾਂਗੇ।
Gregory Glenn, head of Novavax
ਨੋਵਾਵੈਕਸ ਦੇ ਮੁਖੀ ਗ੍ਰੈਗਰੀ ਗਲੇਨ ਨੇ ਕਿਹਾ ਕਿ ''ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਖਰੀ ਪੜਾਅ ਦੇ ਅੰਕੜਾ ਨਾਲ ਸਾਨੂੰ ਸਰਕਾਰ ਵੱਲੋਂ ਦਵਾਈਆਂ ਬਣਾਉਣ ਦੀ ਆਗਿਆ ਮਿਲ ਜਾਵੇਗੀ। ਸਾਨੂੰ ਉਮੀਦ ਹੈ ਕਿ ਇਸ ਸਾਲ ਦਸੰਬਰ ਦੀ ਸ਼ੁਰੂਆਤ ਤਕ ਇਹ ਇਜਾਜ਼ਤ ਮਿਲ ਜਾਵੇਗੀ। ਮੈਂਰੀਲੈਂਡ ਸਥਿਤ ਨੋਵਾਵੈਕਸ ਦੀ ਵੈਕਸੀਨ NVX-CoV2373 ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਸਰੀਰ ਵਿਚ ਕੋਰੋਨਾ ਦੇ ਵਿਰੁੱਧ ਉੱਚ ਪੱਧਰ ਦੀਆਂ ਐਂਟੀਬਾਡੀਜ਼ ਪੈਦਾ ਕਰ ਰਹੀ ਹੈ। ਨਾਲ ਹੀ ਕੋਰੋਨਾ ਵਾਇਰਸ ਨੂੰ ਤੁਰੰਤ ਖਤਮ ਕਰਨ ਵਿਚ ਸਹਾਇਤਾ ਕਰ ਰਹੀ ਹੈ। ਇਸ ਲਈ ਇਹ ਦਵਾਈ ਕੋਰੋਨਾ ਨੂੰ ਵੀ ਦੋਹਰੀ ਮਾਰ ਦੇ ਰਹੀ ਹੈ।
Corona Virus
ਕੋਵਿਡ -19 ਮਰੀਜ਼ ਨੋਵਾਵੈਕਸ ਵੈਕਸੀਨ NVX-CoV2373 ਦੀਆਂ ਦੋ ਖੁਰਾਕਾਂ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਰਹੇ ਹਨ। ਇਹ ਟੀਕਾ ਅਮਰੀਕੀ ਸਰਕਾਰ ਦੁਆਰਾ ਚਲਾਏ ਗਏ ਆਪ੍ਰੇਸ਼ਨ ਵਾਰਪ ਸਪੀਡ ਦੇ ਪਹਿਲੇ ਕੁਝ ਪ੍ਰੋਗਰਾਮਾਂ ਵਿਚੋਂ ਇਕ ਹੈ, ਜਿਸ ਨੂੰ ਵ੍ਹਾਈਟ ਹਾਊਸ ਤੋਂ ਫੰਡ ਪ੍ਰਾਪਤ ਹੋਇਆ ਹੈ। ਨੋਵਾਵੈਕਸ ਵੈਕਸੀਨ NVX-CoV2373 ਨੂੰ ਕੋਰੋਨਾ ਵਾਇਰਸ ਦੀ ਉਪਰਲੀ ਸਤਹ ਨੂੰ ਸੰਸਲੇਸ਼ਣ ਕਰਕੇ ਠੀਕ ਕੀਤਾ ਗਿਆ ਹੈ। ਪ੍ਰੋਟੀਨ ਦੀ ਬਣੀ ਇਹ ਉਪਰਲੀ ਸਤਹ ਮਨੁੱਖੀ ਸਰੀਰ ਵਿਚ ਦਾਖਲ ਹੋ ਜਾਂਦੀ ਹੈ ਅਤੇ ਵਾਇਰਸ ਪੈਦਾ ਕਰਦੀ ਹੈ। ਇਸਦੇ ਲਈ, ਉਹ ਸਾਡੇ ਸਰੀਰ ਦੇ ਸੈੱਲਾਂ ਦੀ ਵਰਤੋਂ ਕਰਦੀ ਹੈ।
Corona Virus
ਨੋਵਾਵੈਕਸ ਨੇ ਕਿਹਾ ਹੈ ਕਿ ਜੇ ਸਰਕਾਰ ਦੁਆਰਾ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ NVX-CoV2373 ਟੀਕੇ ਦਾ ਉਤਪਾਦਨ ਦਸੰਬਰ ਤੋਂ ਸ਼ੁਰੂ ਕਰ ਸਕਦੇ ਹਨ, ਕੰਪਨੀ ਦਾ ਟੀਚਾ ਜਨਵਰੀ 2021 ਵਿਚ 10 ਕਰੋੜ ਖੁਰਾਕਾਂ ਬਣਾਉਣ ਦਾ ਹੈ। ਨੋਵਾਵੈਕਸ ਵੈਕਸੀਨ NVX-CoV2373 ਦਾ ਪ੍ਰੀਖਣ ਮਈ ਦੇ ਅੰਤ ਵਿੱਚ ਸ਼ੁਰੂ ਹੋਇਆ ਸੀ ਇਸ ਨੇ ਹੁਣ ਤੱਕ 18 ਤੋਂ 59 ਸਾਲ ਦੀ ਉਮਰ ਦੇ 106 ਕੋਵਿਡ -19 ਮਰੀਜ਼ਾਂ ਦਾ ਇਲਾਜ ਕੀਤਾ ਹੈ। ਫੇਜ਼ -1 ਦੇ ਅਧਿਐਨ ਤੋਂ ਫਿਲਹਾਲ ਇਹੀ ਨਤੀਜੇ ਸਾਹਮਣੇ ਆਏ ਹਨ ਜਿਸ ਕਾਰਨ ਕੰਪਨੀ ਦੇ ਸ਼ੇਅਰ ਵਧੇ ਹਨ।