ਰਾਮ ਮੰਦਰ ਸਮਾਗਮ ਦਾ ਮਹੂਰਤ ਕੱਢਣ ਵਾਲੇ ਜੋਤਸ਼ੀ ਨੂੰ ਮਿਲੀ ਧਮਕੀ, ਸੁਰੱਖਿਆ ਦਿਤੀ ਗਈ
Published : Aug 5, 2020, 9:33 am IST
Updated : Aug 5, 2020, 9:33 am IST
SHARE ARTICLE
File Photo
File Photo

ਅਯੋਧਿਆ ਵਿਚ ਹੋਣ ਵਾਲੇ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਸਮਾਗਮ ਦੀ ਸ਼ੁਭ ਤਰੀਕ ਕੱਢਣ ਵਾਲੇ ਜੋਤਸ਼ੀਆਂ ਵਿਚ ਸ਼ਾਮਲ ਰਹੇ ਇਥੋਂ ਦੇ ਸੰਸਕ੍ਰਿਤ ਵਿਦਵਾਨ ਨੇ ਫ਼ੋਨ 'ਤੇ ਧਮਕੀ...

ਬੇਲਗਾਵੀ, 4 ਅਗੱਸਤ: ਅਯੋਧਿਆ ਵਿਚ ਹੋਣ ਵਾਲੇ ਰਾਮ ਮੰਦਰ ਨਿਰਮਾਣ ਦੇ ਨੀਂਹ ਪੱਥਰ ਸਮਾਗਮ ਦੀ ਸ਼ੁਭ ਤਰੀਕ ਕੱਢਣ ਵਾਲੇ ਜੋਤਸ਼ੀਆਂ ਵਿਚ ਸ਼ਾਮਲ ਰਹੇ ਇਥੋਂ ਦੇ ਸੰਸਕ੍ਰਿਤ ਵਿਦਵਾਨ ਨੇ ਫ਼ੋਨ 'ਤੇ ਧਮਕੀ ਮਿਲਣ ਦੀ ਸ਼ਿਕਾਇਤ ਕੀਤੀ ਹੈ ਜਿਸ ਕਾਰਨ ਉਸ ਨੂੰ ਸੁਰੱਖਿਆ ਦਿਤੀ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਉੱਤਰੀ ਕਰਨਾਟਕ ਦੇ ਜ਼ਿਲ੍ਹਾ ਮੁੱਖ ਦਫ਼ਤਰ ਵਿਚ ਸ਼ਿਕਾਇਤ ਦਰਜ ਹੋਣ ਮਗਰੋਂ 75 ਸਾਲਾ ਸੰਸਕ੍ਰਿਤ ਵਿਦਵਾਨ ਦੇ ਘਰ ਕਾਂਸਟੇਬਲ ਦੀ ਤੈਨਾਤੀ ਕਰ ਦਿਤੀ ਗਈ ਹੈ।
ਐਨ ਆਰ ਵਿਜੇਂਦਰ ਸ਼ਰਮਾ ਨੇ ਦੋਸ਼ ਲਾਇਆ ਕਿ ਉਸ ਨੂੰ ਸਮਾਗਮ ਦਾ ਮਹੂਰਤ ਕੱਢਣ ਕਾਰਨ ਧਮਕੀ ਮਿਲੀ ਹੈ।

File PhotoFile Photo

ਪੁਲਿਸ ਸੂਤਰਾਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।  ਐਨ ਸ਼ਰਮਾ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਦਸਿਆ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਸਵਾਮੀ ਗੋਵਿੰਦ ਦੇਵ ਗਿਰੀ ਨੇ ਨੀਂਹ ਪੱਥਰ ਸਮਾਗਮ ਦੀ ਸ਼ੁਭ ਤਰੀਕ ਕੱਢਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਸਾਲਾਂ ਤਕ ਰਾਮ ਜਨਮ ਭੂਮੀ ਅੰਦੋਲਨ ਨਾਲ ਜੁੜੇ ਰਹੇ ਸ਼ਰਮਾ ਨੇ ਦਸਿਆ ਕਿ ਉਨ੍ਹਾਂ ਸਮਾਗਮ ਲਈ ਚਾਰ ਤਰੀਕਾਂ-29 ਜੁਲਾਈ, 31 ਜੁਲਾਈ, 1 ਅਗੱਸਤ ਅਤੇ ਪੰਜ ਅਗੱਸਤ-ਦੱਸੀਆਂ ਸਨ। ਉਨ੍ਹਾਂ ਕਿਹਾ ਕਿ ਪੰਜ ਅਗੱਸਤ ਨੂੰ ਨੀਂਹ ਪੱਥਰ ਲਈ ਸਵੇਰੇ ਅੱਠ ਵਜੇ ਤੋਂ ਦੁਪਹਿਰ 12 ਵਜੇ ਤਕ ਸ਼ੁਭ ਸਮਾਂ ਹੈ।
 

Location: India, Karnataka, Belagavi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement