
ਵਿਭਾਗਾਂ ਵਿੱਚ ਮਨਜ਼ੂਰ ਅਸਾਮੀਆਂ 40,35,203 ਹਨ
ਨਵੀਂ ਦਿੱਲੀ: ਅਮਲਾ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਰਾਜ ਸਭਾ ਵਿੱਚ ਦੱਸਿਆ ਕਿ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਮਨਜ਼ੂਰ ਅਸਾਮੀਆਂ 40,35,203 ਹਨ, ਜਿਨ੍ਹਾਂ ਵਿੱਚੋਂ 9,79,327 ਅਸਾਮੀਆਂ ਖਾਲੀ ਹਨ।
Jitendra Singh
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਅਧੀਨ ਮਨਜ਼ੂਰਸ਼ੁਦਾ ਅਸਾਮੀਆਂ ਦੀ ਕੁੱਲ ਗਿਣਤੀ 40,35,203 ਹੈ ਜਦਕਿ ਇਨ੍ਹਾਂ ਵਿੱਚ ਤਾਇਨਾਤ ਕਰਮਚਾਰੀਆਂ ਦੀ ਗਿਣਤੀ 30,55,876 ਹੈ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ 9,79,327 ਅਸਾਮੀਆਂ ਖਾਲੀ ਹਨ।
Jitendra Singh
ਹਾਲਾਂਕਿ, ਜਦੋਂ ਕੇਂਦਰੀ ਮੰਤਰੀ ਨੂੰ ਪੁੱਛਿਆ ਗਿਆ ਕਿ ਕੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਲੋਕਾਂ ਲਈ ਰਾਖਵੀਆਂ ਅਸਾਮੀਆਂ ਹਨ, ਤਾਂ ਉਨ੍ਹਾਂ ਕਿਹਾ ਕਿ ਬੈਕਲਾਗ ਰਾਖਵੀਆਂ ਅਸਾਮੀਆਂ ਸਮੇਤ ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਹੈ।
ਉਨ੍ਹਾਂ ਕਿਹਾ, “ਜਿੱਥੇ ਕੋਈ ਅਸਾਮੀ ਦੋ ਜਾਂ ਤਿੰਨ ਸਾਲਾਂ ਤੋਂ ਵੱਧ ਸਮੇਂ ਲਈ ਖਾਲੀ ਰਹਿੰਦੀ ਹੈ, ਉਸ ਅਸਾਮੀ ਨੂੰ 12 ਅਪ੍ਰੈਲ, 2017 ਦੇ ਖਰਚਾ ਵਿਭਾਗ ਦੇ ਹੁਕਮਾਂ ਅਨੁਸਾਰ ਖਤਮ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹਾਲਾਂਕਿ, ਕਾਰਜਾਤਮਕ ਉਚਿਤਤਾ ਦੇ ਆਧਾਰ 'ਤੇ, ਇਹਨਾਂ ਅਸਾਮੀਆਂ ਨੂੰ ਬਹਾਲ ਕੀਤਾ ਜਾ ਸਕਦਾ ਹੈ।