
ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ
ਕਰਨਾਟਕ ਦੇ ਯਾਦਗੀਰ ਜ਼ਿਲ੍ਹੇ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਥੇ ਇਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟੱਕਰ ਵਿਚ 1 ਬੱਚੇ ਸਮੇਤ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਵੀਰਵਾਰ ਦੇਰ ਰਾਤ ਗੁਰਮਿਤਕਾਲ ਕਸਬੇ ਨੇੜੇ ਵਾਪਰਿਆ।
Accident
ਮ੍ਰਿਤਕਾਂ ਦੀ ਪਛਾਣ ਮੁਹੰਮਦ ਮਜਰ ਹੁਸੈਨ (79), ਨੂਰ ਜਹਾਂ ਬੇਗਮ (70), ਮੁਹੰਮਦ ਵਾਜਿਦ ਹੁਸੈਨ (39), ਹਿਨਾ ਬੇਗਮ (30), ਇਮਰਾਨ (22) ਅਤੇ ਉਮੇਜਾ (ਛੇ ਮਹੀਨੇ) ਵਜੋਂ ਹੋਈ ਹੈ। ਕਾਰ ਚਾਲਕ ਮੁਹੰਮਦ ਫਾਜ਼ਿਲ ਹੁਸੈਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਜਿਸ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।
DEATH
ਪੁਲਿਸ ਅਨੁਸਾਰ ਇਹ ਪਰਿਵਾਰ ਰਾਏਚੂਰ ਜ਼ਿਲ੍ਹੇ ਦੇ ਲਿੰਗਸੁਗੁਰ ਕਸਬੇ ਨੇੜੇ ਹੱਟੀ ਪਿੰਡ ਦਾ ਰਹਿਣ ਵਾਲਾ ਸੀ ਅਤੇ ਪੂਰਾ ਪਰਿਵਾਰ ਤੇਲੰਗਾਨਾ ਦੇ ਕੋਂਡਗਲ ਨੇੜੇ ਇਕ ਦਰਗਾਹ ਤੇ ਗਿਆ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਵਾਪਸ ਘਰ ਪਰਤ ਰਿਹਾ ਸੀ।