Jammu & Kashmir News :ਜੰਮੂ-ਕਸ਼ਮੀਰ 'ਚ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਸਿਆਸੀ ਪਾਰਟੀਆਂ ਸੜਕਾਂ 'ਤੇ ਉਤਰੀਆਂ, ਭਾਜਪਾ ਦੀ ਕੀਤੀ ਨਿੰਦਾ 

By : BALJINDERK

Published : Aug 5, 2025, 6:35 pm IST
Updated : Aug 5, 2025, 6:35 pm IST
SHARE ARTICLE
ਜੰਮੂ-ਕਸ਼ਮੀਰ 'ਚ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਸਿਆਸੀ ਪਾਰਟੀਆਂ ਸੜਕਾਂ 'ਤੇ ਉਤਰੀਆਂ, ਭਾਜਪਾ ਦੀ ਕੀਤੀ ਨਿੰਦਾ 
ਜੰਮੂ-ਕਸ਼ਮੀਰ 'ਚ ਸੂਬੇ ਦੇ ਦਰਜੇ ਦੀ ਮੰਗ ਨੂੰ ਲੈ ਕੇ ਸਿਆਸੀ ਪਾਰਟੀਆਂ ਸੜਕਾਂ 'ਤੇ ਉਤਰੀਆਂ, ਭਾਜਪਾ ਦੀ ਕੀਤੀ ਨਿੰਦਾ 

Jammu & Kashmir News : ਰਾਜੌਰੀ 'ਚ ਵਿਧਾਇਕ ਇਫਤਿਖਾਰ ਅਹਿਮਦ ਅਤੇ ਕਈ ਹੋਰਾਂ ਨੂੰ ਕੁੱਝ ਸਮੇਂ ਲਈ ਹਿਰਾਸਤ 'ਚ ਲਿਆ ਗਿਆ

Jammu and Kashmir News in Punjabi : ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਵਰਕਰਾਂ ਨੇ ਮੰਗਲਵਾਰ ਨੂੰ ਸੜਕਾਂ ਉਤੇ ਉਤਰ ਕੇ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਧਾਰਾ 370 ਦੇ ਤਹਿਤ ਸਾਬਕਾ ਰਾਜ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡਣ ਦੀ ਛੇਵੀਂ ਵਰ੍ਹੇਗੰਢ ਉਤੇ ਕੀਤਾ ਗਿਆ। ਤਿੰਨਾਂ ਪਾਰਟੀਆਂ ਨੇ ਜੰਮੂ ਸਥਿਤ ਆਲ ਪਾਰਟੀਜ਼ ਯੂਨਾਈਟਿਡ ਮੋਰਚਾ (ਏ.ਪੀ.ਯੂ.ਐੱਮ.) ਦੇ ਨਾਲ ਮਿਲ ਕੇ 2019 ’ਚ ਸੂਬੇ ਦੀ ਗਿਰਾਵਟ ਦੀ ਨਿੰਦਾ ਕਰਦਿਆਂ 5 ਅਗੱਸਤ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ। 

ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਮਨ ਭੱਲਾ ਨੇ ਸਾਬਕਾ ਮੰਤਰੀ ਲਾਲ ਸਿੰਘ ਅਤੇ ਤਰਨਜੀਤ ਸਿੰਘ ਟੋਨੀ ਨਾਲ ਮਿਲ ਕੇ ਸ਼ਹਿਰ ਦੇ ਮੱਧ ਵਿਚ ਤਵੀ ਪੁਲ ਉਤੇ ਆਖਰੀ ਡੋਗਰਾ ਸ਼ਾਸਕ ਮਹਾਰਾਜਾ ਹਰੀ ਸਿੰਘ ਦੇ ਬੁੱਤ ਕਰੇਨ ਦੀ ਵਰਤੋਂ ਕਰ ਕੇ ਮਾਲਾ ਪਹਿਨਾਈ। ਭੱਲਾ ਨੇ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਪੱਤਰਕਾਰਾਂ ਨੂੰ ਕਿਹਾ, ‘‘ਅੱਜ ਦਾ ਕਾਲਾ ਦਿਵਸ ਪ੍ਰਦਰਸ਼ਨ ਇਸ ਇਤਿਹਾਸਕ ਡੋਗਰਾ ਰਾਜ ਦੇ ਮਾਣ ਅਤੇ ਸ਼ਾਨ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸਾਡੀ ਮੁਹਿੰਮ ਦਾ ਹਿੱਸਾ ਹੈ, ਜਿਸ ਨੂੰ ਭਾਜਪਾ ਨੇ 5 ਅਗੱਸਤ, 2019 ਨੂੰ ਤਬਾਹ ਕਰ ਦਿਤਾ ਸੀ।’’

ਪਾਰਟੀ ਦੇ ਜੰਮੂ-ਕਸ਼ਮੀਰ ਦੇ ਮੁੱਖ ਬੁਲਾਰੇ ਰਵਿੰਦਰ ਸ਼ਰਮਾ ਨੇ ਕਿਹਾ ਕਿ ਭਾਜਪਾ ਨੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਸਰਕਾਰ ਨੂੰ ਕਮਜ਼ੋਰ ਕੀਤਾ ਹੈ ਅਤੇ ਉਪ ਰਾਜਪਾਲ ਮਨੋਜ ਸਿਨਹਾ ਦੇ ਦਫਤਰ ਤੋਂ ਰਿਮੋਟ ਕੰਟਰੋਲ ਰਾਹੀਂ ਕੰਮਕਾਜ ਚਲਾ ਰਹੀ ਹੈ। ਉਨ੍ਹਾਂ ਕਿਹਾ, ‘‘ਪਿਛਲੇ ਸਾਲ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਉਤੇ ਵਿਧਾਨ ਸਭਾ ਚੋਣਾਂ ਹੋਈਆਂ ਸਨ ਪਰ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਉਹ ਚੋਣਾਂ ਹਾਰ ਗਏ ਹਨ ਪਰ ਅਜੇ ਵੀ ਉਪ ਰਾਜਪਾਲ ਦਫ਼ਤਰ ਰਾਹੀਂ ਸਰਕਾਰ ਚਲਾ ਰਹੇ ਹਨ ਅਤੇ ਦੋਹਰੇ ਸ਼ਾਸਨ ਦੇ ਨਤੀਜੇ ਵਜੋਂ ਲੋਕ ਦੁਖੀ ਹਨ।’’ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨੂੰ ਜਲਦੀ ਤੋਂ ਜਲਦੀ ਰਾਜ ਦਾ ਦਰਜਾ ਬਹਾਲ ਕਰਨ ਦੇ ਹੁਕਮ ਦਿਤੇ ਹਨ ਪਰ ਹੁਕਮ ਦੇ 10 ਮਹੀਨੇ ਬਾਅਦ ਵੀ ਕੇਂਦਰ ਰਾਜ ਦਾ ਦਰਜਾ ਬਹਾਲ ਕਰਨ ਤੋਂ ਝਿਜਕ ਰਿਹਾ ਹੈ। ਉਨ੍ਹਾਂ ਕਿਹਾ, ‘‘ਸਾਡੀ ਰਿਆਸਤ ਸਾਡਾ ਹੱਕ’ ਤਹਿਤ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਸਾਡੀ ਮੰਗ ਸਮਰਥਨ ਜੁਟਾਉਣਾ ਅਤੇ ਭਾਜਪਾ ਦਾ ਪਰਦਾਫਾਸ਼ ਕਰਨਾ ਜਾਰੀ ਰੱਖੇਗੀ। ਹੁਣ ਅਸੀਂ 9 ਤੋਂ 21 ਅਗੱਸਤ ਤਕ ਲੜੀਵਾਰ ਭੁੱਖ ਹੜਤਾਲ ਕਰਨ ਜਾ ਰਹੇ ਹਾਂ, ਇਸ ਉਮੀਦ ਨਾਲ ਕਿ ਭਾਜਪਾ ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰੇਗੀ।’’ 

ਕਾਂਗਰਸ ਨੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉਤੇ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ। ਰਾਜੌਰੀ ’ਚ ਰੈਲੀ ਕੱਢਣ ਦੀ ਪਾਰਟੀ ਵਰਕਰਾਂ ਦੀ ਕੋਸ਼ਿਸ਼ ਨੂੰ ਪੁਲਿਸ ਨੇ ਨਾਕਾਮ ਕਰ ਦਿਤਾ ਅਤੇ ਵਿਧਾਇਕ ਇਫਤਿਖਾਰ ਅਹਿਮਦ ਅਤੇ ਕਈ ਹੋਰਾਂ ਨੂੰ ਕੁੱਝ ਸਮੇਂ ਲਈ ਹਿਰਾਸਤ ’ਚ ਲੈ ਲਿਆ। 

ਸੱਤਾਧਾਰੀ ਨੈਸ਼ਨਲ ਕਾਨਫਰੰਸ ਦੇ ਵਰਕਰਾਂ ਨੇ ਸੂਬਾ ਪ੍ਰਧਾਨ ਰਤਨ ਲਾਲ ਗੁਪਤਾ ਦੀ ਅਗਵਾਈ ’ਚ ਜੰਮੂ ’ਚ ਰੈਜ਼ੀਡੈਂਸੀ ਰੋਡ ਉਤੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਪ੍ਰਦਰਸ਼ਨਕਾਰੀਆਂ ਨੂੰ ਅਪਣਾ ਮਾਰਚ ਰੱਦ ਕਰਨਾ ਪਿਆ ਅਤੇ ਉਨ੍ਹਾਂ ਨੂੰ ਪਾਰਟੀ ਦਫ਼ਤਰ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ।  ਪੀ.ਡੀ.ਪੀ. ਵਰਕਰਾਂ ਨੇ ਸ਼ਹਿਰ ਦੇ ਗਾਂਧੀ ਨਗਰ ਇਲਾਕੇ ਵਿਚ ਪਾਰਟੀ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕੀਤਾ। 

(For more news apart from Political parties take streets demanding statehood in Jammu and Kashmir News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement