ਬਿਮਾਰ ਪਈਆਂ ਦੇਸ਼ ਦੀਆਂ ਸਿਹਤ ਸਹੂਲਤਾਂ!
Published : Sep 5, 2020, 2:37 pm IST
Updated : Sep 5, 2020, 2:37 pm IST
SHARE ARTICLE
file photo
file photo

ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹ ਰਹੀ ਪੋਲ!

ਪਿਛਲੇ ਕੁੱਝ ਸਮੇਂ ਤੋਂ ਦੇਸ਼ ਵਿਚ ਮੋਦੀ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਅਤੇ 'ਨਿਊ ਇੰਡੀਆ' ਦਾ ਕਾਫ਼ੀ ਢੰਡੋਰਾ ਪਿੱਟਿਆ ਜਾ ਰਿਹਾ ਪਰ ਸਰਕਾਰ ਦੇ ਇਨ੍ਹਾਂ ਦਾਅਵਿਆਂ ਵਿਚ ਕਿੰਨੀ ਕੁ ਸੱਚਾਈ ਹੈ, ਇਸ ਬਾਰੇ ਕੁੱਝ ਜ਼ਿਆਦਾ ਦੱਸਣ ਦੀ ਲੋੜ ਨਹੀਂ ਕਿਉਂਕਿ ਸੋਸ਼ਲ ਮੀਡੀਆ 'ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦੀ ਰਹਿੰਦੀ ਹੈ।

Narendra ModiNarendra Modi

ਜੇਕਰ ਗੱਲ ਕਰੀਏ ਸਿਹਤ ਸੇਵਾਵਾਂ ਦੀ ਤਾਂ ਆਜ਼ਾਦੀ ਦੇ 71 ਸਾਲ ਬਾਅਦ ਵੀ ਬਿਨਾਂ ਇਲਾਜ ਦੇ ਮਰਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। ਦਰਦ ਨਾਲ ਤੜਫਦੀ ਗਰਭਵਤੀ ਮਹਿਲਾ ਨੂੰ ਮੰਜੇ ਸਮੇਤ ਉਠਾ ਕੇ ਲਿਜਾ ਰਹੇ ਪਰਿਵਾਰਕ ਮੈਂਬਰਾਂ ਦੀ ਇਹ ਦਰਦਨਾਕ ਤਸਵੀਰ ਉਨ੍ਹਾਂ ਨੇਤਾਵਾਂ ਦਾ ਮੂੰਹ ਚਿੜਾ ਰਹੀ ਹੈ ਜੋ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੇ ਨਹੀਂ ਥੱਕਦੇ।

photophoto

ਇਹ ਤਸਵੀਰ ਉਸ ਸੂਬੇ ਛੱਤੀਸਗੜ੍ਹ ਦੀ ਹੈ, ਜਿੱਥੇ ਲੰਮਾ ਸਮਾਂ ਭਾਜਪਾ ਦਾ ਸਾਸ਼ਨ ਰਹਿ ਚੁੱਕਿਆ ਏ। ਇਸ ਤਸਵੀਰ ਤੋਂ ਤੁਸੀਂ ਛੱਤੀਗਸੜ੍ਹ ਦੇ ਵਿਕਾਸ ਦਾ ਅੰਦਾਜ਼ਾ ਖ਼ੁਦ ਹੀ ਲਗਾ ਸਕਦੇ ਹੋ ਕਿ ਇਕ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣ ਲਈ ਐਂਬੂਲੈਂਸ ਨਹੀਂ ਹੈ, ਜੇਕਰ ਐਂਬੂਲੈਂਸ ਹੈ ਤਾਂ  ਸੜਕਾਂ ਨਹੀਂ ਹਨ। ਇਸੇ ਲਈ ਪਰਿਵਾਰਕ ਮੈਂਬਰਾਂ ਨੇ ਗਰਭਵਤੀ ਮਹਿਲਾ ਨੂੰ ਕਰੀਬ 5 ਕਿਲੋਮੀਟਰ ਤਕ ਚੁੱਕ ਕੇ ਹਸਪਤਾਲ ਪਹੁੰਚਾਇਆ। ਕੀ ਇਹ ਐ ਮੋਦੀ ਸਰਕਾਰ ਦਾ ਨਵਾਂ ਭਾਰਤ?

PM Narindera ModiPM Narindera Modi

ਦਰਅਸਲ ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਦੇ ਬਗੀਚਾ ਵਿਕਾਸਖੰਡ ਅਧੀਨ ਪੈਂਦੇ ਪਿੰਡ ਜਬਲਾ ਦੀ ਰਹਿਣ ਵਾਲੀ 27 ਸਾਲਾ ਸਾਵਿੱਤਰੀ ਬਾਈ ਨੂੰ ਜਦੋਂ ਜਨਮ ਪੀੜਾਂ ਸ਼ੁਰੂ ਹੋਈਆਂ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪਿੰਡ ਤਕ ਕਿਸੇ ਵਾਹਨ ਦੇ ਪਹੁੰਚਣ ਯੋਗ ਸੜਕ ਹੀ ਨਹੀਂ ਸੀ।

Pregnancy Pregnancy

ਜਿਸ ਕਾਰਨ ਉਨ੍ਹਾਂ ਨੇ ਸਾਵਿੱਤਰੀ ਨੂੰ ਮੰਜੇ ਸਮੇਤ ਉਠਾ ਲਿਆ ਅਤੇ 5 ਕਿਲੋਮੀਟਰ ਦੂਰ ਅੰਬਾਕਛਾਰ ਪਿੰਡ ਵਿਚ ਪਹੁੰਚਾਇਆ ਗਿਆ, ਜਿੱਥੋਂ ਉਸ ਨੂੰ ਇਕ ਨਿੱਜੀ ਵਾਹਨ ਰਾਹੀਂ ਕੁਨਕੁਰੀ ਪਿੰਡ ਵਿਚ ਬਣੇ ਹਸਪਤਾਲ ਵਿਚ ਪਹੁੰਚਾਇਆ ਗਿਆ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਨਾਲ ਹੀ ਨੇਤਾਵਾਂ ਅਤੇ ਅਫ਼ਸਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਜਲਦ ਹੀ ਪਿੰਡ ਤਕ ਪਹੁੰਚਣ ਲਈ ਦੋ ਨਾਲਿਆਂ 'ਤੇ ਪੁਲ਼ਾਂ ਦਾ ਨਿਰਮਾਣ ਕਰਵਾਇਆ ਜਾਵੇਗਾ, ਸੜਕ ਬਣਵਾਈ ਜਾਵੇਗੀ ਵਗੈਰਾ ਵਗੈਰਾ, ਪਰ ਇਹ ਸਭ ਹੋਵੇਗਾ ਕਦੋਂ, ਇਸ ਬਾਰੇ ਕੁੱਝ ਨਹੀਂ ਦੱਸਿਆ ਗਿਆ।

ਪਿਛਲੇ ਲੰਬੇ ਸਮੇਂ ਤੋਂ ਇਹੀ ਕੁੱਝ ਹੁੰਦਾ ਆ ਰਿਹੈ ਕਿਉਂਕਿ ਛੱਤੀਸਗੜ੍ਹ ਵਿਚ ਇਹ ਕੋਈ ਪਹਿਲੀ ਘਟਨਾ ਨਹੀਂ ਜਦੋਂ ਕਿਸੇ ਗਰਭਵਤੀ ਮਹਿਲਾ ਨੂੰ ਇਸ ਤਰ੍ਹਾਂ ਮੰਜੇ 'ਤੇ ਉਠਾ ਕੇ ਹਸਪਤਾਲ ਪਹੁੰਚਾਇਆ ਗਿਆ ਹੋਵੇ। ਬਲਕਿ ਛੱਤੀਸਗੜ੍ਹ ਤਾਂ ਅਜਿਹੀਆਂ ਘਟਨਾਵਾਂ ਲਈ ਕਾਫ਼ੀ ਮਸ਼ਹੂਰ ਹੋ ਚੁੱਕਿਐ। ਪਿਛਲੇ ਮਹੀਨੇ 14 ਅਗਸਤ ਨੂੰ ਵੀ ਇਸੇ ਖੇਤਰ ਦੇ ਸਨਈਪੁਰ ਪਿੰਡ ਦੀ ਇਕ ਅਜਿਹੀ ਘਟਨਾ ਸਾਹਮਣੇ ਆਈ ਸੀ।

 ਜਿੱਥੋਂ ਦੀ ਰਹਿਣ ਵਾਲੀ ਗਰਭਵਤੀ ਮਹਿਲਾ ਸੁਸ਼ੀਲਾ ਬਾਈ ਨੂੰ ਹਸਪਤਾਲ ਲਿਜਾਣ ਲਈ ਜਦੋਂ ਐਂਬੂਲੈਂਸ ਨਾ ਮਿਲੀ ਤਾਂ ਉਸ ਨੂੰ ਵੀ ਇਸੇ ਤਰ੍ਹਾਂ ਮੰਜੇ 'ਤੇ ਉਠਾ ਕੇ ਲਿਜਾਇਆ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਸੜਕ ਤਕ ਪਹੁੰਚਦੇ, ਰਸਤੇ ਵਿਚ ਹੀ ਸ਼ੁਸੀਲਾ ਨੇ ਇਕ ਬੱਚੇ ਨੂੰ ਜਨਮ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ ਸੀ। ਬੜੀ ਮੁਸ਼ਕਲ ਨਾਲ ਉਸ ਨੂੰ ਹਸਪਤਾਲ ਤਕ ਪਹੁੰਚਾਇਆ ਗਿਆ ਸੀ।

ਸਾਲ ਦੇ ਸ਼ੁਰੂ ਯਾਨੀ ਜਨਵਰੀ ਮਹੀਨੇ ਵਿਚ ਵੀ ਛੱਤੀਸਗੜ੍ਹ ਦੇ ਬੀਜਾਪੁਰ ਇਲਾਕੇ ਵਿਚ ਵਾਪਰੀ ਇਕ ਘਟਨਾ ਵੀ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ, ਜਦੋਂ ਕੇਂਦਰੀ ਰਿਜ਼ਰਵ ਪੁਲਿਸ ਬਲ ਯਾਨੀ ਸੀਆਰਪੀਐਫ ਦੇ ਜਵਾਨਾਂ ਨੇ ਦਰਦ ਨਾਲ ਤੜਫਦੀ ਇਕ ਔਰਤ ਨੂੰ ਇਸੇ ਤਰ੍ਹਾਂ ਮੰਜੇ 'ਤੇ ਰੱਖ ਕੇ 6 ਕਿਲੋਮੀਟਰ ਦੂਰ ਤਕ ਚੱਲ ਕੇ ਹਸਪਤਾਲ ਤਕ ਪਹੁੰਚਾਇਆ ਸੀ।

ਇਸੇ ਤਰ੍ਹਾਂ ਇਕ ਗਰਭਵਤੀ ਔਰਤ ਨੂੰ ਹਸਪਤਾਲ ਲਿਜਾਣ ਲਈ ਪਿੰਡ ਵਾਸੀਆਂ ਨੇ ਇਕ ਵੱਡੇ ਬਰਤਨ ਵਿਚ ਰੱਖ ਕੇ ਨਦੀ ਪਾਰ ਕਰਵਾਈ ਪਰ ਹਸਪਤਾਲ ਪਹੁੰਚਣ 'ਤੇ ਉਸ ਦਾ ਬੱਚਾ ਪੇਟ ਵਿਚ ਹੀ ਦਮ ਤੋੜ ਗਿਆ। ਛੱਤੀਸਗੜ੍ਹ ਵਿਚ ਅਜਿਹੀਆਂ ਦਰਜਨਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਪਰ ਸਰਕਾਰਾਂ ਅਜੇ ਤਕ ਸੜਕਾਂ ਅਤੇ ਪੁਲ਼ ਦੀ ਪਲਾਨਿੰਗ ਕਰਨ ਵਿਚ ਹੀ ਲੱਗੀਆਂ ਹੋਈਆਂ ਨੇ।

ਦੱਸ ਦਈਏ ਕਿ ਛੱਤੀਸਗੜ੍ਹ ਵਿਚ ਲਗਾਤਾਰ ਕਈ ਟਰਮਾਂ ਤਕ ਭਾਜਪਾ ਦੀ ਸਰਕਾਰ ਰਹਿ ਚੁੱਕੀ ਐ ਜਦਕਿ ਇਸ ਵਾਰ ਉਥੇ ਕਾਂਗਰਸ ਦਾ ਰਾਜ ਐ ਪਰ ਅਫ਼ਸੋਸ ਨਾ ਤਾਂ ਭਾਜਪਾ ਸਰਕਾਰ ਨੇ ਪਿੰਡਾਂ ਦੇ ਇਨ੍ਹਾਂ ਲੋਕਾਂ ਦੀਆਂ ਸਹੂਲਤਾਂ ਵੱਲ ਕੋਈ ਧਿਆਨ ਦਿੱਤਾ ਅਤੇ ਨਾ ਹੀ ਕਾਂਗਰਸ ਨੇ।

ਇਸ ਸਭ ਦੇ ਚਲਦਿਆਂ ਹੁਣ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਇਹੀ ਸਵਾਲ ਕੀਤੇ ਜਾ ਰਹੇ ਨੇ ਕਿ ਕੀ ਇਹੀ ਹੈ ਉਨ੍ਹਾਂ ਦਾ 'ਆਤਮ ਨਿਰਭਰ ਭਾਰਤ'? ਕੀ ਇਹ ਐ ਮੋਦੀ ਦਾ ਨਿਊ ਇੰਡੀਆ?

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM
Advertisement