
ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਅੰਦੋਲਨ ਹੁਣ ਘਰ-ਘਰ ਪਹੁੰਚ ਚੁੱਕਾ ਹੈ।
ਮੁਜ਼ੱਫਰਨਗਰ: ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤਮਿਲਨਾਡੂ, ਕੇਰਲ ਅਤੇ ਕਰਨਟਾਕਟ ਸਣੇ ਕਈ ਸੂਬਿਆਂ ਤੋਂ ਲੋਕ ਪਹੁੰਚੇ ਹਨ।
ਇਹ ਵੀ ਪੜ੍ਹੋ: ਟਿਕੈਤ ਦੀ ਪਤਨੀ ਨੇ ਲਲਕਾਰੀ ਮੋਦੀ ਸਰਕਾਰ 'ਯੋਗੀ ਤੇ ਮੋਦੀ ਵਰਗੇ ਦੇਖ ਲੈਣ ਲੱਖਾਂ ਕਿਸਾਨਾਂ ਦਾ ਇਕੱਠ'
PHOTO
ਕਿਸਾਨ ਮਹਾਂਪੰਚਾਇਤ ’ਚ ਸੰਬੋਧਨ ਕਰਦਿਆਂ ਬਲਬੀਰ ਰਾਜੇਵਾਲ ਨੇ ਕਿਹਾ, “ਅੱਜ ਸਾਰਾ ਦੇਸ਼ ਇਕ ਖਾਸ ਤਰ੍ਹਾਂ ਦੇ ਸੰਕਟ ਵਿਚ ਹੈ, ਜੋ ਇਨਸਾਨ ਸਖ਼ਤ ਮਿਹਨਤ ਕਰਦਾ ਹੈ ਉਹ ਭੁੱਖਾ ਮਰ ਰਿਹਾ ਹੈ, ਜਿਹੜਾ ਕਾਰਪੋਰੇਟ ਚਲਾਉਂਦਾ ਹੈ ਦੇਸ਼ ਦੀ ਸਾਰੀ ਦੌਲਤ ਉਸ ਤਰਫ਼ ਧੱਕੇ ਨਾਲ ਜਾ ਰਹੀ ਹੈ। ਉਨ੍ਹਾਂ ਕਿਹਾ ਅੱਜ ਦੇਸ਼ ਦੀ ਹਰ ਚੀਜ਼ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ। ਇਕ-ਇਕ ਕਰ ਕੇ ਦੇਸ਼ ਦੇ ਲੋਕਾਂ ਦੀ ਕਮਾਈ ਨਾਲ ਖੜ੍ਹੀਆਂ ਕੀਤੀਆਂ ਗਈਆਂ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਝੀਲਾਂ ਦਾ ਬਾਦਸ਼ਾਹ ਹੈ ਨੈਨੀਤਾਲ, ਸੈਲਾਨੀਆਂ ਨੂੰ ਆਕਰਸ਼ਿਤ ਕਰਨੀਆਂ ਇਸ ਦੀਆਂ ਇਹ ਖੂਬਸੂਰਤ ਥਾਵਾਂ
PHOTO
ਬਲਬੀਰ ਰਾਜੇਵਾਲ ਨੇ ਕਿਹਾ ਜਿੰਨ੍ਹਾ ਇਹ ਅੰਦੋਲਨ ਦਿਨੋ-ਦਿਨ ਤੇਜ਼ ਹੁੰਦਾ ਜਾ ਰਿਹਾ ਹੈ ਮੋਦੀ ਅਤੇ ਭਾਜਪਾ ਦੀਆਂ ਜੜ੍ਹਾਂ ਓਨੀਆਂ ਹੀ ਡੂੰਘੀਆਂ ਪੁੱਟੀਆਂ ਜਾਣਗੀਆਂ। ਉਨ੍ਹਾਂ ਕਿਹਾ 1 ਸਾਲ ਤੋਂ ਉਪਰ ਸਮਾਂ ਹੋ ਗਿਆ ਹੈ ਕਿਸਾਨ ਸੜਕਾਂ ’ਤੇ ਬੈਠਾ ਹੈ ਅਤੇ ਸਰਕਾਰ ਨੂੰ ਅਜੇ ਵੀ ਸਮਝ ਨਹੀਂ ਆ ਰਹੀ। ਇਸ ਤੋਂ ਬਾਅਦ ਬਲਬੀਰ ਰਾਜੇਵਾਲ ਨੇ 27 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ: ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ: ਸ਼ਹੀਦ ਹੋ ਜਾਵਾਂਗੇ ਪਰ ਮੋਰਚਾ ਚੱਲਦਾ ਰਹੇਗਾ- ਰਾਕੇਸ਼ ਟਿਕੈਤ
PHOTO
ਰਾਜੇਵਾਲ ਨੇ ਮਹਾਂਪੰਚਾਇਤ ’ਚ ਬੋਲਦਿਆਂ ਕਿਹਾ ਕਿ, “ਅਸੀਂ ਆਪਣਾ ਹੱਕ ਲੈਣ ਆਏ ਹਾਂ ਅਤੇ ਚਾਹੇ 2024 ਆ ਜਾਵੇ ਕਾਨੂੰਨ ਵਾਪਸ ਕਰਵਾਏ ਬਿਨ੍ਹਾਂ ਕਿਤੇ ਨਹੀਂ ਜਾਵਾਂਗੇ। ਮੁਜ਼ੱਫਰਨਗਰ ਦੀ ਇਸ ਰੈਲੀ ਨੂੰ ਪੂਰੀ ਦੁਨੀਆ ਦੇਖ ਰਹੀ ਹੈ, ਇਹ ਇਕੱਠ ਇਕ ਚੁਣੌਤੀ ਹੈ ਮੋਦੀ ਸਰਕਾਰ ਨੂੰ ਕਿ ਸੰਭਲ ਜਾਓ, ਨਹੀਂ ਤਾਂ ਮਿਟਾ ਦਿੱਤੇ ਜਾਵੋਗੇ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਨੂੰ ਰੋਕਿਆ ਨਹੀਂ ਜਾ ਸਕਦਾ, ਇਹ ਅੰਦੋਲਨ ਹੁਣ ਘਰ-ਘਰ ਪਹੁੰਚ ਚੁੱਕਾ ਹੈ।"
ਇਹ ਵੀ ਪੜ੍ਹੋ: ਅੰਬੇਡਕਰ ਦਾ ਸੰਵਿਧਾਨ ਖਤਰੇ ’ਚ ਹੈ, ਫ਼ਸਲਾਂ ਦੀ ਕੀਮਤ ਨਹੀਂ ਤਾਂ ਵੋਟ ਨਹੀਂ - ਰਾਕੇਸ਼ ਟਿਕੈਤ
PHOTO
ਰਾਜੇਵਾਲ ਨੇ ਕਰਨਾਲ ਦੀ ਘਟਨਾ ’ਤੇ ਬੋਲਦਿਆਂ ਕਿਹਾ ਕਿ, "ਕਰਨਾਲ ਵਿਚ ਨਿਹੱਥੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਇਕ ਕਿਸਾਨ ਭਰਾ ਸ਼ਹੀਦ ਹੋ ਗਿਆ। ਅਸੀਂ 7 ਤਰੀਕ ਤੱਕ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਾਂ ਤਾਂ ਸਿਰ ਫੋੜਨ ਦੀ ਹਦਾਇਤ ਦੇਣ ਵਾਲੇ ਅਫ਼ਸਰ ਖਿਲਾਫ਼ 302 ਦਾ ਮੁਕਦਮਾ ਦਰਜ ਕਰੋ ਨਹੀਂ ਤਾਂ 6 ਤਰੀਕ ਨੂੰ ਵੱਡੀ ਗਿਣਤੀ ’ਚ ਹਰਿਆਣੇ ਵਿਚ ਕਿਸਾਨ ਇਕੱਠਾ ਹੋਵੇਗਾ ਅਤੇ ਸਿਵਲ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ।"